November 30, 2024
Admin / Lifestyle
ਭਾਰ ਘਟਾਉਣ ਲਈ ਲੋਕ ਪਹਿਲਾਂ ਖਾਣਾ-ਪੀਣਾ ਛੱਡ ਦਿੰਦੇ ਹਨ। ਪਰ ਇਸ ਤਰੀਕੇ ਨਾਲ ਘਟਾਇਆ ਗਿਆ ਭਾਰ ਫਿਰ ਤੋਂ ਵਧ ਸਕਦਾ ਹੈ। ਇਸ ਲਈ ਸਿਹਤਮੰਦ ਤਰੀਕੇ ਨਾਲ ਭਾਰ ਘਟਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਸਿਹਤਮੰਦ ਤਰੀਕੇ ਨਾਲ ਭਾਰ ਘਟਾਉਂਦੇ ਹੋ ਤਾਂ ਇਸ ਨੂੰ ਬਰਕਰਾਰ ਰੱਖਣਾ ਆਸਾਨ ਹੋ ਜਾਵੇਗਾ। ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸਲਾਦ ਖਾ ਸਕਦੇ ਹਨ। ਇਹ ਇਕ ਹੈਲਦੀ ਡਾਈਟ ਦਾ ਬਦਲ ਹੈ, ਜਿਸ ਨੂੰ ਖਾਣ ਨਾਲ ਤੁਸੀਂ ਭਾਰ ਘਟਾ ਸਕੋਗੇ ਅਤੇ ਇਸਨੂੰ ਬਰਕਰਾਰ ਰੱਖਣਾ ਵੀ ਆਸਾਨ ਹੋਵੇਗਾ। ਇਹ ਸਲਾਦ ਸਿਹਤਮੰਦ ਚੀਜ਼ਾਂ ਨਾਲ ਮਿਲ ਕੇ ਬਣਿਆ ਹੈ। ਜੋ ਘਰ ਵਿੱਚ ਆਸਾਨੀ ਨਾਲ ਮਿਲ ਜਾਣਗੀਆਂ। ਤੁਸੀਂ ਇਸ ਸਲਾਦ ਵਿਚ ਆਪਣੀ ਪਸੰਦ ਦੀਆਂ ਸਬਜ਼ੀਆਂ ਵੀ ਸ਼ਾਮਲ ਕਰ ਸਕਦੇ ਹੋ। ਸਲਾਦ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਹੋਵੇਗੀ ਲੋੜ :-
ਉਬਲੇ ਚਿੱਟੇ ਛੋਲੇ
ਉਬਲੇ ਹੋਏ ਲਾਲ ਰਾਜਮਾ
ਜੈਤੂਨ ਦਾ ਤੇਲ
ਸ਼ਿਮਲਾ ਮਿਰਚ
ਪਿਆਜ਼
ਟਮਾਟਰ
ਲਸਣ
ਨਿੰਬੂ ਦਾ ਰਸ
ਲੂਣ
ਕਾਲੀ ਮਿਰਚ
ਜੀਰਾ ਪਾਊਡਰ
ਧਨੀਆ ਪਾਊਡਰ
ਚਾਟ ਮਸਾਲਾ
ਹਰੀ ਮਿਰਚ
ਸਿਰਕਾ
ਧਨੀਆ
ਵਜ਼ਨ ਘੱਟ ਕਰਨ ਲਈ ਇਸ ਤਰ੍ਹਾਂ ਬਣਾਓ ਸਲਾਦ
ਇਸ ਸਲਾਦ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਚਿੱਟੇ ਛੋਲੇ, ਕਾਲੇ ਛੋਲੇ ਅਤੇ ਲਾਲ ਰਾਜਮਾ ਨੂੰ ਰਾਤ ਭਰ ਭਿਓ ਦਿਓ। ਧਿਆਨ ਰਹੇ ਕਿ ਹਰ ਚੀਜ਼ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਰਗੜੋ ਅਤੇ ਫਿਰ ਇਸ ਨੂੰ ਘੱਟੋ-ਘੱਟ 10 ਤੋਂ 12 ਘੰਟਿਆਂ ਲਈ ਭਿਓ ਦਿਓ। ਅਗਲੀ ਸਵੇਰ ਹਰ ਚੀਜ਼ ਨੂੰ ਸਾਫ਼ ਪਾਣੀ ਵਿੱਚ ਉਬਾਲੋ। ਜਦੋਂ ਚੀਜ਼ਾਂ ਉਬਲ ਰਹੀਆਂ ਹੋਣ, ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਲਸਣ ਨੂੰ ਬਾਰੀਕ ਕੱਟੋ। ਇਕ ਕਟੋਰੀ ਵਿਚ ਪਿਆਜ਼, ਟਮਾਟਰ, ਸ਼ਿਮਲਾ ਮਿਰਚ ਅਤੇ ਲਸਣ ਦੇ ਨਾਲ ਉਬਲੇ ਹੋਏ ਛੋਲਿਆਂ ਅਤੇ ਰਾਜਮਾ ਨੂੰ ਮਿਕਸ ਕਰੋ। ਫਿਰ ਨਿੰਬੂ ਦਾ ਰਸ, ਨਮਕ, ਕਾਲੀ ਮਿਰਚ, ਚਾਟ ਮਸਾਲਾ, ਜੀਰਾ ਪਾਊਡਰ, ਧਨੀਆ ਪਾਊਡਰ, ਜੈਤੂਨ ਦਾ ਤੇਲ, ਸਿਰਕਾ, ਬਾਰੀਕ ਕੱਟੀਆਂ ਹਰੀਆਂ ਮਿਰਚਾਂ ਪਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ। ਹਰੇ ਧਨੀਏ ਨਾਲ ਗਾਰਨਿਸ਼ ਕਰੋ ਅਤੇ ਫਿਰ ਸਰਵ ਕਰੋ।
no need to give up food and drink to lose weight make a salad with these things