September 6, 2021

LPTV / Chandigarh
ਬ੍ਰਿਟੇਨ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੇ ਕੋਵਿਡ-19 ਦੀ ਸਮਾਪਤੀ ਤੋਂ ਬਾਅਦ, ਸਾਰੇ ਸੰਸਦ ਮੈਂਬਰ ਸੋਮਵਾਰ ਤੋਂ ਸਦਨ ਵਿੱਚ ਵਾਪਸ ਆਉਣਗੇ। ਉਹ ਹੁਣ ਦੇਸ਼ ਦੇ ਮੁੱਦਿਆਂ ਤੇ ਯੋਜਨਾਵਾਂ ਬਾਰੇ ਪਹਿਲਾਂ ਵਾਂਗ ਆਹਮੋ-ਸਾਹਮਣੇ ਚਰਚਾ ਕਰਨਗੇ। ਇਸ ਦੌਰਾਨ, ਸਪੀਕਰ ਸਰ ਲਿੰਡਸੇ ਹੋਇਲ ਨੇ ਸੰਸਦ ਮੈਂਬਰਾਂ ਲਈ ਕੋਵਿਡ-19 ਲੌਕਡਾਊਨ ਦੌਰਾਨ ਦੌਰਾਨ ਦਿੱਤੀ ਗਈ ਢਿੱਲ ਤੋਂ ਬਾਅਦ ਨਿਯਮ' ਨੂੰ ਅਪਡੇਟ ਕੀਤਾ ਹੈ। ਹੋਇਲ ਤੋਂ ਪਹਿਲਾਂ ਵਾਲੇ ਸਪੀਕਰ ਜੌਨ ਬਰਕੋ ਨੇ ਵਧੇਰੇ ਉਦਾਰ ਨੀਤੀ ਅਪਣਾਉਂਦਿਆਂ ਕਿਹਾ ਸੀ ਕਿ ਸੰਸਦ ਮੈਂਬਰਾਂ ਲਈ ਕੋਈ ਨਿਰਧਾਰਤ ਡ੍ਰੈੱਸ ਕੋਡ ਨਹੀਂ। ਹੁਣ ਸੰਸਦ ਮੈਂਬਰਾਂ ਉੱਤੇ ਪਾਬੰਦੀਆਂ ਲਾਉਂਦਿਆਂ ਕਿਹਾ ਗਿਆ ਹੈ ਕਿ ਉਹ ਜੀਨਸ, ਚਿਨੋਜ਼, ਸਪੋਰਟਸਵੀਅਰ, ਟੀ-ਸ਼ਰਟ ਪਹਿਨ ਕੇ ਸਦਨ ਵਿੱਚ ਨਾ ਆਉਣ।
ਦੇਖੋ ਨਵੀਆਂ ਹਿਦਾਇਤਾਂ ਦਾ ਵੇਰਵਾ
ਪੁਰਸ਼ ਸੰਸਦ ਮੈਂਬਰ ਟਾਈ-ਜੈਕਟ ਪਾਉਣਗੇ, ਕੈਜ਼ੁਅਲ ਜੁੱਤੀਆਂ ਭਾਵ ਸਲੀਪਰਾਂ ਤੇ ਚੱਪਲਾਂ ਵਿੱਚ ਨਾ ਆਉਣ, ਸਗੋਂ ਵਾਜਬ ਤਰੀਕੇ ਦੀਆਂ ਜੁੱਤੀਆਂ ਹੀ ਪਹਿਨਣ।
· ਐਮਪੀ ਚੈਂਬਰ ਦੇ ਆਲੇ-ਦੁਆਲੇ, ਕਾਰੋਬਾਰੀ ਪਹਿਰਾਵਾ ਪਹਿਨਿਆ ਜਾਵੇ।
· ਸੰਸਦ ਮੈਂਬਰਾਂ ਨੂੰ ਸਕਾਰਫ਼, ਟੀ-ਸ਼ਰਟ ਜਾਂ ਬੈਜ ਨਹੀਂ ਪਹਿਨੇ ਜਾਣੇ ਚਾਹੀਦੇ ਜਿਨ੍ਹਾਂ 'ਤੇ ਬ੍ਰਾਂਡ ਨੇਮ ਜਾਂ ਨਾਅਰੇ ਲਿਖੇ ਹੋਣ।
· ਸਦਨ ਵਿੱਚ ਬਹਿਸ ਹੋ ਰਹੀ ਹੋਵੇ, ਤਾਂ ਕਿਤਾਬਾਂ ਜਾਂ ਅਖ਼ਬਾਰ ਨਾ ਪੜ੍ਹਨ।
· ਐਮਪੀ ਚੈਂਬਰ ਵਿੱਚ ਔਰਤਾਂ ਤੇ ਪੁਰਸ਼ ਬੈਗ, ਬ੍ਰੀਫਕੇਸ, ਵੱਡੇ ਹੈਂਡਬੈਗ ਨਹੀਂ ਲਿਆ ਸਕਣਗੇ।
· ਸੰਸਦ ਮੈਂਬਰਾਂ ਨੂੰ ਚੈਂਬਰ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ ਵੇਲੇ ਸਦਨ ਪ੍ਰਤੀ ਸਤਿਕਾਰ ਵਜੋਂ ਕੁਰਸੀ ਅੱਗੇ ਝੁਕਣਾ ਹੋਵੇਗਾ।
· ਮੋਬਾਈਲ ਜਾਂ ਇਲੈਕਟ੍ਰੌਨਿਕ ਉਪਕਰਣ ਦੀ ਵਰਤੋਂ ਵੀ ਨਹੀਂ ਕਰਨੀ ਹੋਵੇਗੀ
· ਸੰਸਦ ਮੈਂਬਰ ਤਾੜੀਆਂ ਵੀ ਨਹੀਂ ਮਾਰ ਸਕਣਗੇ
Now MPs will not be able to wear arbitrary clothes new dress code has been released
