ਡੀ.ਜੀ.ਪੀ. ਪੰਜਾਬ ਵਲੋਂ ਪੁਲਿਸ ਦੇ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਘਰ ਜਾ ਕੇ ਸ਼ਰਧਾਂਜਲੀ ਭੇਟ    ਜਲੰਧਰ ’ਚ ਵਾਪਰੀ ਵੱਡੀ ਵਾਰਦਾਤ; RTI ਕਾਰਕੁਨ ਤੇ ਵਕੀਲ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ    ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ    ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ    ਪੰਜਾਬ ਦੀ 4 ਨਗਰ ਕੌਂਸਲਾਂ ਵਿਚ ਚੋਣਾਂ 13 ਜੂਨ ਨੂੰ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ    ਪੰਜਾਬ ਨਗਰ ਨਿਗਮ ਚੋਣ ਨਤੀਜੇ, ਸਮਾਣਾ ਤੋਂ ਟਰਾਂਸਜੈਂਡਰ ਉਮੀਦਵਾਰ ਕੋਮਲ ਮਹੰਤ ਨੇ ਜਿੱਤੀ ਚੋਣ    ਪੰਜਾਬੀਆਂ ਨੇ ਇੱਕ ਵਾਰ ਫਿਰ 'ਤੁਹਾਡੀ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ -ਭਗਵੰਤ ਮਾਨ    ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼    ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ    ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ   
ਵਿਹੜੇ ਦੀ ਰੌਣਕ ਬੱਚੇ
December 17, 2024
The-children-of-the-yard-are-liv

Admin / Poem

ਮਹਿਲ ਮੁਨਾਰੇ ਕਿਸੇ ਵੀ ਕੰਮ ਨਾ, 

ਬੱਚਿਆਂ ਬਿਨਾਂ ਕਰਨ ਭਾਂ ਭਾਂ!

ਰੁਤਬੇ 'ਦਿਆਲ' ਭਾਵੇਂ ਲੱਖ ਹੋਵਣ,

ਮਾਂ ਦਾ ਰੁਤਬਾ ਮਿਲਦਾ ਤਾਂ।


ਜਿਸ ਵਿਹੜੇ ਵਿਚ ਬਾਲ ਨਹੀਂ,

ਓਸ ਘਰ ਦਾ ਕੋਈ ਹਾਲ ਨਹੀਂ,

ਔਤ ਨਾਲ ਆਖਿਓ ਕਿਸੇ ਨੂੰ ਲੋਕੋ,

ਰੱਬ ਦੇ ਰੰਗ ਨਿਆਰੇ!

ਹਰ ਵਿਹੜੇ ਦੀ ਰੌਣਕ ਬੱਚੇ-

ਮਾਂ ਦੇ ਰਾਜ ਦੁਲਾਰੇ।


ਧੀਆਂ ਦੀ ਕੁੱਖ ਵਿਚ ਹੱਤਿਆ,

ਇਸ ਤੋਂ ਵੱਡਾ ਪਾਪ ਨਹੀਂ!

ਤੁਸੀਂ ਕਈ ਭੁੱਲਾਂ ਬਖਸ਼ਾ ਸਕਦੇ ਹੋ,

ਪਰ ਇਹ ਹੋਣਾ ਮੁਆਫ ਨਹੀਂ।


ਜਿਸ ਵਿਹੜੇ ਵਿਚ ਬਾਲ ਹਸੇਂਦੇ,

ਉਨ੍ਹਾਂ ਨਾਲ ਹੀ ਜਹਾਨ ਵਸੇਂਦੇ,

ਬੱਚੇ ਹਨ ਬਖਸ਼ਿਸ਼ ਕੁਦਰਤ ਦੀ-

ਮਾਂ ਦੀ ਅੱਖ ਦੇ ਤਾਰੇ!

ਹਰ ਵਿਹੜੇ ਦੀ ਰੌਣਕ ਬੱਚੇ,

ਮਾਂ ਦੇ ਰਾਜ ਦੁਲਾਰੇ।


''ਓਹ ਵਿਹੜਾ ਮਹਿਕਾ ਦਿੰਦੇ ਨੇ,

ਜਿੱਥੇ ਫੁੱਲ ਇਹ ਖਿੜਦੇ!

ਵਿਹੜਾ 'ਦਿਆਲ' ਸੁਲੱਖਣਾ ਜਿੱਥੇ,

ਬਾਲ ਨਿਆਣੇ ਰਿੜ੍ਹਦੇ।''


ਪੁੱਤ ਤੇ ਧੀ ਦਾ ਫਰਕ ਮਿਟਾਵੋ,

ਧੀਆਂ ਨੂੰ ਵੀ ਗਲ਼ ਨਾਲ ਲਾਵੋ,

ਧੀਆਂ ਨੇ ਹੀ ਆਖਿਰ ਵਿਚ-

ਦੁੱਖ ਦਰਦ ਵੰਡਾਉਣੇ ਸਾਰੇ!

ਹਰ ਵਿਹੜੇ ਦੀ ਰੌਣਕ ਬੱਚੇ,

ਮਾਂ ਦੇ ਰਾਜ ਦੁਲਾਰੇ।


''ਜਿਸ ਘਰ ਰੱਬ ਨੇ ਬਖਸ਼ਿਆ

ਉੱਥੇ ਕੋਈ ਨਹੀਂ ਹੈ ਥੋੜ੍ਹ!

ਦਿਆਲ ਕਹੇ ਜ਼ਰਾ ਬੱਚ ਕੇ ਰਹੀਓ

ਦਾਜ ਜਿਹਾ ਨਾ ਕੋਈ ਕੋਹੜ।''


ਪੰਜਾਬੀ ਮਨਾਂ ਵਿਚ ਵਸਾਇਓ,

ਪੜ੍ਹ ਲਿਖ ਉੱਚੀਆਂ ਪਦਵੀਆਂ ਪਾਇਓ,

ਪੜ੍ਹੇ ਲਿਖੇ ਇਨਸਾਨ ਹੀ ਜੱਗ-

ਵਿਚ ਜਾਂਦੇ ਨੇ ਸਤਿਕਾਰੇ!

ਹਰ ਵਿਹੜੇ ਦੀ ਰੌਣਕ ਬੱਚੇ,

ਮਾਂ ਦੇ ਰਾਜ ਦੁਲਾਰੇ।


ਲੱਗਣ ਨਾ ਤੱਤੀਆਂ ਹਵਾਵਾਂ ਥੋਨੂੰ, ਵਹਿਣੀਵਾਲੀਆ 'ਦਿਆਲ' ਹਮੇਸ਼ਾ- ਏਹੀਓ ਅਰਜ਼ ਗੁਜ਼ਾਰੇ! ਹਰ ਵਿਹੜੇ ਦੀ ਰੌਣਕ ਬੱਚੇ, ਮਾਂ ਦੇ ਰਾਜ ਦੁਲਾਰੇ। ------ -ਹਰਦਿਆਲ ਸਿੰਘ ਚੀਮਾਂ

The children of the yard are lively

local advertisement banners
Comments


Recommended News
Popular Posts
Just Now