March 6, 2025

ਕਵਿਤਾ
Admin / Literature
ਏਕ ਨੂਰ ਤੇ ਸਭ ਜਗ ਉਪਜਿਆ ਗੁਰੂਆਂ ਨੇ ਫਰਮਾਇਆ,
ਊਚ ਨੀਚ ਤੇ ਜਾਤ ਪਾਤ ਦਾ ਜਿਨ੍ਹਾਂ ਭੇਦ ਮੁਕਾਇਆ,
ਦਸਾਂ ਗੁਰਾਂ ਦੇ ਗੁਰਬਾਣੀ ਨੂੰ ਹਿਰਦਿਆਂ ਵਿਚ ਵਸਾਈਏ!
ਬਾਬਾ ਹਰ ਕੋਈ, ਬੰਦੇ ਵੀ ਬਣ ਜਾਈਏ।
ਉਏ ਭਾਈ ਬੰਦੇ ਵੀ...
ਡਾ. ਏਪੀਜੇ ਅਬਦੁੱਲ ਜੀ ਨੇ ਕਰੀ ਪੜ੍ਹਾਈ,
ਰਾਸ਼ਟਰਪਤੀ ਮੁਲਕ ਦਾ ਬਣਕੇ ਉਚੀ ਪਦਵੀ ਪਾਈ,
ਦੋਸ਼ ਭਾਗਾਂ ਨੂੰ ਦੇਣਾ ਛੱਡ ਕੇ ਮੰਜ਼ਲ ਵੱਲ ਵਧ ਜਾਈਏ!
ਓਏ ਭਾਈ ਬੰਦੇ ਵੀ...
ਵਿੱਦਿਆ ਜੋ ਹੈ ਤੀਜਾ ਨੇਤਰ ਲੋਕ ਸਿਆਣੇ ਕਹਿੰਦੇ,
ਨਾਲ ਅਕਲ ਦੇ ਗਲਮਿਓਂ ਫੜਕੇ ਆਪਣਾ ਹੱਕ ਲੈ ਲੈਂਦੇ,
ਆਓ ਆਪਾਂ ਏਸੇ ਗੱਲ 'ਤੇ ਗੌਰ ਜ਼ਰਾ ਫਰਮਾਈਏ!
ਬਾਬਾ ਬਣਿਆ ਹਰ ਕੋਈ ਫਿਰਦਾ, ਬੰਦੇ ਵੀ ਬਣਾ ਜਾਈਏ।
ਓਏ ਭਾਈ ਬੰਦੇ ਵੀ...
ਜ਼ਿੰਦਗੀ ਦੇ ਵਿਚ ਬੜੀ ਮਹੱਤਤਾ ਸਿਹਤ ਵੀ ਬੜੀ ਜ਼ਰੂਰੀ,
ਹਿੰਮਦ ਵਾਲਾ ਬੰਦਾ ਕਰਦਾ ਚਾਹਤ ਮਨ ਦੀ ਪੂਰੀ,
ਆਲਸ ਨੂੰ ਛੱਡ ਮਾਰ ਕੇ ਹੰਭਲਾ ਜੀਵਨ ਸੁਰਗ ਬਣਾਈਏ!
ਬਾਬਾ ਬਣਨਾ ਹਰ ਕੋਈ ਚਾਹੁੰਦਾ, ਬੰਦੇ ਵੀ ਬਣ ਜਾਈਏ।
ਓਏ ਭਾਈ ਬੰਦੇ ਵੀ...
ਦੁਖੀਏ ਦਾ ਜੋ ਦਰਦ ਵੰਡਾਉਂਦੇ ਉਹ ਇਨਸਾਨ ਕਹਾਉਂਦੇ,
ਭਲੇ ਲੋਕ ਕਰ ਨੇਕੀ ਯਾਰੋ ਕਦੇ ਵੀ ਨਹੀਂ ਜਤਾਉਂਦੇ,
ਔਖੇ ਵੇਲੇ ਕੰਮ ਜੋ ਆਉਂਦੇ ਕਦੇ ਨਾ ਮਨੋਂ ਭੁਲਾਈਏ!
ਬਾਬਾ ਬਣਨਾ ਹਰ ਕੋਈ ਚਾਹੁੰਦਾ, ਬੰਦੇ ਵੀ ਬਣ ਜਾਈਏ।
ਓਏ ਭਾਈ ਬੰਦੇ ਵੀ...
-ਹਰਦਿਆਲ ਸਿੰਘ ਚੀਮਾ (ਵਹਿਣੀਵਾਲ)
Everyone Wants To Become A Baba Hardyal Singh Cheema Vahiniwal