ਉਸਤਰਾ
March 11, 2025

ਬੁਝਾਰਤ
Admin / Literature
ਐਨਾ ਕੁ ਮੀਆਂ
ਐਨੀ ਕੁ ਉਹਦੀ ਪੂਛ
ਜਿੱਥੇ ਮੀਆਂ ਛੂਹ ਗਿਆ
ਓਥੋਂ ਡੇਰਾ ਕੂਚ
ਐਨਾ ਕੁ ਮੇਰਾ ਬਿੱਲੂ ਰਾਣਾ
ਐਨੀ ਕੁ ਉਹਦੀ ਪੂਛ
ਜਿੱਥੇ ਮੇਰਾ ਬਿੱਲੂ ਰਾਣਾ
ਓਥੇ ਡੇਰਾ ਕੂਚ
ਕਾਲੇ ਪਹਾੜ ਤੇ ਤਲਵਾਰ ਨੱਚੇ
ਕਾਲਾ ਸੀ ਕਲੱਤਰ ਸੀ
ਕਾਲੇ ਪਿਉ ਦਾ ਪੁੱਤਰ ਸੀ
ਕਾਲਿਆਂ ਲਾਈਆਂ ਕਰਦਾ ਸੀ
ਭੱਜ ਗੁੱਥਲੀ ਵਿਚ ਵੜਦਾ ਸੀ
ਕਾਲਾ ਬਲਦ ਗਲਹਿਰੀਆ
ਕਾਲੇ ਜੌਂ ਚਰੇ
ਪੱਥਰ ਨੂੰ ਚੱਟ ਕੇ
ਚੰਮ 'ਚ ਘਰ ਕਰੇ
ਚਾਰ ਉਂਗਲ ਦਾ ਵਾਲਾ ਮੀਆਂ
ਦੋ ਉਂਗਲ ਦੀ ਪੂਛ
ਮੋਹਰੇ ਮੋਹਰੇ ਵਾਲਾ ਮੀਆਂ
ਪਿੱਛੋਂ ਡੇਰਾ ਕੂਚ
---
ਸੁਖਦੇਵ ਮਾਦਪੁਰੀ
Puzzle Razor
Comments
Recommended News
Popular Posts
Just Now