ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ SGPC ਦਾ ਵੱਡਾ ਕਦਮ, ਲਗਵਾਏ ਫਲੈਕਸ ਬੋਰਡ    ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ PM ਮੋਦੀ ਨੂੰ ਅਪੀਲ-‘IPL ਨੂੰ ਤੁਰੰਤ ਕੀਤਾ ਜਾਵੇ ਬੰਦ’    ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸੁਰਜੀਤ ਸਿੰਘ ਰੱਖੜਾ, CM ਮਾਨ ਨੇ ਪਾਰਟੀ ‘ਚ ਕੀਤਾ ਸਵਾਗਤ    ਅੰਮ੍ਰਿਤਸਰ ‘ਚ ਪਿਓ ਦੀ ਪਿੱਠ ‘ਚ ਧੀ ਨੇ ਮਾਰੀ ਗੋਲੀ, ਅਰਦਾਸ ਕਰਦੇ ਵਕਤ ਲਾਇਸੈਂਸੀ ਪਿਸਤੌਲ ਨਾਲ ਕੀਤੀ ਫਾਈਰਿੰਗ    NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸਟਰੀ ਦਾ ਪ੍ਰੈਫੈਸਰ    ਫਿਲੌਰ ਤੋਂ ਲੈਸਟਰ ਤੱਕ ਦਾ ਸਫਰ: ਕੁਲਵਿੰਦਰ ਸਿੰਘ ਜੋਹਲ ਬਣੇ ਲੈਸਟਰ ਦੇ ਪਹਿਲੇ ਗੁਰਸਿੱਖ ਲਾਰਡ ਮੇਅਰ    SDM ਗੁਰਦਾਸਪੁਰ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹਾਈਵੇਅ ਜ਼ਮੀਨ ਐਕੁਆਇਰ ‘ਚ ਗਬਨ ਦਾ ਮਾਮਲਾ    ਸੰਜੀਵ ਅਰੋੜਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ    ਵਿਆਹ ਦੇ ਚਾਰ ਸਾਲ ਬਾਅਦ ਮੌਨੀ ਰਾਏ ਅਤੇ ਸੂਰਜ ਹੋਏ ਅਲੱਗ, ਤਲਾਕ ਲੈ ਕੇ ਕੀਤਾ ਰਿਸ਼ਤਾ ਖਤਮ    ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ   
Encounter : ਪੁਲਿਸ ਨੇ ਮੁੱਠਭੇੜ 'ਚ ਢੇਰ ਕੀਤਾ ਲੋੜੀਂਦਾ ਗੈਂਗਸਟਰ ਰਣਜੀਤ ਸਿੰਘ ਰਾਣਾ, ਪੁਲਿਸ ਦਾ ਜਵਾਨ ਵੀ ਹੋਇਆ ਜ਼ਖਮੀ
January 16, 2025
Police-Kill-Wanted-Gangster-Ranj

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਬਟਾਲਾ ਦੇ ਪਿੰਡ ਰੰਗੜ ਨੰਗਲ ਵਿਚ ਦੇਰ ਰਾਤ ਪੁਲਿਸ ਮੁਕਾਬਲੇ ਵਿਚ ਲੋੜੀਂਦੇ ਮੁਲਜ਼ਮ ਰਣਜੀਤ ਸਿੰਘ ਰਾਣਾ ਦੀ ਮੌਤ ਹੋ ਗਈ। ਮੁਕਾਬਲੇ ਵਿਚ ਇਕ ਪੁਲਿਸ ਮੁਲਾਜ਼ਮ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਦੇਰ ਰਾਤ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬਾਈਕ ਸਵਾਰ ਰਣਜੀਤ ਸਿੰਘ ਰਾਣਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਪੁਲਿਸ 'ਤੇ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਭੱਜਣ ਲੱਗਾ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਬਦਮਾਸ਼ ਰਣਜੀਤ ਸਿੰਘ ਨੂੰ ਗੋਲੀ ਲੱਗੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।


ਦੱਸਣਯੋਗ ਹੈ ਕਿ ਰਣਜੀਤ ਸਿੰਘ ਨੇ ਪਿਛਲੇ ਸਾਲ 7 ਅਕਤੂਬਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕਰੀਬੀ ਅਤੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਦਾ ਵੀ ਕਤਲ ਕਰ ਦਿੱਤਾ ਸੀ। ਰਾਣਾ ਖਿਲਾਫ ਪਹਿਲਾਂ ਵੀ ਮਜੀਠਾ ਅਤੇ ਤਰਨਤਾਰਨ 'ਚ ਕੇਸ ਦਰਜ ਹਨ।


ASI ਨੂੰ ਲੱਗੀ ਗੋਲੀ

ਡੀਆਈਜੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇਕ ਏਐਸਆਈ ਵੀ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਮੁਕਾਬਲੇ ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਵਿਦੇਸ਼ ਬੈਠੇ ਵੱਡੇ ਬਦਮਾਸ਼ਾਂ ਨਾਲ ਸਬੰਧ ਹਨ।

Police Kill Wanted Gangster Ranjit Singh Rana In Encounter Police Constable Also Injured

local advertisement banners
Comments


Recommended News
Popular Posts
Just Now