December 12, 2025
PunjabCaptain Amarinder Singh ਦਾ ਵੱਡਾ ਬਿਆਨ - 'ਭਾਜਪਾ ਹਾਈਕਮਾਨ ਮੇਰੀ ਸਲਾਹ ਨਹੀਂ ਲੈਂਦੀ, ਕਾਂਗਰਸ ਨੂੰ ਅਜੇ ਵੀ Miss ਕਰਦਾ ਹਾਂ'
Live Punjabi TV Bureau
ਚੰਡੀਗੜ੍ਹ, 12 ਦਸੰਬਰ, 2025: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੀਡੀਆ ਇੰਟਰਵਿਊ ਦੌਰਾਨ ਕਈ ਖੁਲਾਸੇ ਕਰਦੇ ਹੋਏ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਾਈਕਮਾਨ ਉਨ੍ਹਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕਰਦੀ। ਉਹਨਾਂ ਕਿਹਾ ਕਿ ਜਦੋਂ ਉਹਕਾਂਗਰਸ 'ਚ ਸਨ ਤਾਂ ਉਸਦੌਰਾਨ ਹਰ ਵੱਡੇ ਫੈਸਲੇ ਲਈ ਉਨ੍ਹਾਂ ਦੀ ਰਾਏ ਲਈ ਜਾਂਦੀ ਸੀ। ਮੈਂ ਉਹਨਾਂ ਦੇ ਕੰਮਾਂ ਨੂੰ ਅੱਜ ਵੀ ਮਿਸ ਕਰਦਾ ਹਾਂ।ਕੈਪਟਨ ਦੇ ਬਿਆਨਾਂ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਉਹ ਅਜੇ ਵੀ ਪੁਰਾਣੀ ਪਾਰਟੀ ਨਾਲ ਕੰਮ ਕਰਨ ਦੇ ਤਰੀਕੇ ਨੂੰ ਮਿਸ ਕਰ ਰਹੇ ਹਨ।
“ਭਾਜਪਾ ਹਾਈਕਮਾਨ ਬਿਨਾਂ ਸਲਾਹ ਦੇ ਫੈਸਲੇ ਲੈਂਦੀ ਹੈ” — ਕੈਪਟਨ
ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਭਾਜਪਾ ਨੇ ਉਨ੍ਹਾਂ ਨਾਲ ਉਮੀਦਵਾਰਾਂ ਦੀ ਚੋਣ ਤੋਂ ਲੈ ਕੇ ਰਣਨੀਤੀ ਤੱਕ ਕਿਸੇ ਵੀ ਮਾਮਲੇ 'ਤੇ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ:
“ਕਾਂਗਰਸ ਹਮੇਸ਼ਾ ਸਲਾਹ ਕਰਦੀ ਸੀ, ਪਰ ਭਾਜਪਾ ਵਿੱਚ ਮੇਰੀ ਰਾਏ ਨਹੀਂ ਪੁੱਛੀ ਜਾਂਦੀ। ਉਮੀਦਵਾਰ ਐਲਾਨ ਦਿੱਤੇ ਜਾਂਦੇ ਹਨ ਤੇ ਮੈਨੂੰ ਬਾਅਦ ਵਿੱਚ ਪਤਾ ਲੱਗਦਾ ਹੈ।”
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਜਿਹੜਾ ਤਰੀਕਾ ਅਪਣਾਇਆ ਹੋਇਆ ਸੀ, ਉਹ ਉਸਦੀ ਕਦਰ ਅੱਜ ਵੀ ਕਰਦੇ ਹਨ।
ਨਵਜੋਤ ਕੌਰ ਸਿੱਧੂ ਦੇ 500 ਕਰੋੜ ਬਿਆਨ 'ਤੇ ਤਿੱਖਾ ਹਮਲਾ
ਡਾ. ਨਵਜੋਤ ਕੌਰ ਸਿੱਧੂ ਦੇ “500 ਕਰੋੜ ਰੁਪਏ ਦੇਣਾ ਪੈਂਦਾ ਹੈ ਤਾਂ ਹੀ ਸੀਐਮ ਬਣਦੇ ਹਨ” ਵਾਲੇ ਬਿਆਨ 'ਤੇ ਕੈਪਟਨ ਅਮਰਿੰਦਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਕੈਪਟਨ ਨੇ ਕਿਹਾ:
“ਉਹਦਾ ਬਿਆਨ ਬਿਲਕੁਲ ਬੇਤੁਕਾ ਹੈ। ਨਵਜੋਤ ਸਿੰਘ ਸਿੱਧੂ ਤੇ ਉਹਦੀ ਪਤਨੀ ਦੋਵੇਂ ਹੀ ਅਨਸਟੇਬਲ ਲੱਗਦੇ ਹਨ। ਉਹ ਕਹਿੰਦੀ ਹੈ ਕਿ ਜੇ ਸਿੱਧੂ ਨੂੰ ਸੀਐਮ ਬਣਾਇਆ ਜਾਵੇ, ਤਾਂ ਹੀ ਉਹ ਰਾਜਨੀਤੀ ਵਿੱਚ ਸਰਗਰਮ ਹੋਵੇਗੀ... ਇਹ ਕਿਹੜੀ ਸੋਚ ਹੈ?”
“ਕਾਂਗਰਸ ਨੇ ਮੇਰੇ ਨਾਲ ਗਲਤ ਕੀਤਾ, ਪਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਮੈਨੂੰ ਯਾਦ ਆਉਂਦਾ ਹੈ”
ਕਾਂਗਰਸ ਛੱਡਣ ਬਾਰੇ ਪੁੱਛੇ ਗਏ ਸਵਾਲ 'ਤੇ ਕੈਪਟਨ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਸੀ, ਪਰ ਫਿਰ ਵੀ ਉਹ ਮੰਨਦੇ ਹਨ ਕਿ ਕਾਂਗਰਸ ਵਿੱਚ ਕੰਮ ਕਰਨ ਦਾ ਤਰੀਕਾ ਜ਼ਿਆਦਾ ਵਿਵਸਥਿਤ ਅਤੇ ਸਲਾਹ-ਮਸ਼ਵਰੇ ਵਾਲਾ ਸੀ।
ਉਨ੍ਹਾਂ ਦੇ ਸ਼ਬਦਾਂ 'ਚ:
“ਜਿਸ ਤਰ੍ਹਾਂ ਕਾਂਗਰਸ ਕੰਮ ਕਰਦੀ ਸੀ, ਮੈਂ ਉਸਨੂੰ ਅੱਜ ਵੀ ਮਿਸ ਕਰਦਾ ਹਾਂ।”
Captain Amarinder Singh s Big Statement BJP High Command Does Not Take My Advice I Still Miss Congress