November 23, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਵਿਚੋਂ 3 ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿਚੋਂ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ‘ਆਪ’ ਨੇ ਅਤੇ ਬਰਨਾਲਾ ਤੋਂ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਕਿ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। 20 ਨਵੰਬਰ ਨੂੰ ਸਾਰੀਆਂ ਚਾਰ ਸੀਟਾਂ 'ਤੇ ਵੋਟਿੰਗ ਹੋਈ ਸੀ। ਕੁੱਲ 63.91% ਵੋਟਿੰਗ ਹੋਈ।
ਚੱਬੇਵਾਲ ਤੋਂ 'ਆਪ' ਦੀ ਜਿੱਤ, 12 ਗੇੜ ਪੂਰੇ
ਚੱਬੇਵਾਲ ਵਿਚ 12 ਗੇੜ ਪੂਰੇ ਹੋ ਚੁੱਕੇ ਹਨ। 'ਆਪ' ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 26,465 ਵੋਟਾਂ ਮਿਲੀਆਂ। ਇੱਥੇ ਢੋਲ ਵੀ ਵਜਣਾ ਸ਼ੁਰੂ ਹੋ ਗਿਆ ਹੈ। ਜਦਕਿ ਕਾਂਗਰਸ ਦੇ ਰਜਨੀਤ ਕੁਮਾਰ ਨੂੰ 12,665 ਅਤੇ ਭਾਜਪਾ ਦੇ ਸੋਹਣ ਸਿੰਘ ਠੰਢਲ ਨੂੰ 3,263 ਵੋਟਾਂ ਮਿਲੀਆਂ।
ਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ ਅਤੇ ਇੱਥੇ ਇੱਕ ਹਸਪਤਾਲ ਵੀ ਬਣਾਵਾਂਗੇ : ਇਸ਼ਾਂਕ ਕੁਮਾਰ
ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਲਈ 'ਆਪ' ਦੇ ਉਮੀਦਵਾਰ ਇਸ਼ਾਂਕ ਕੁਮਾਰ ਦਾ ਕਹਿਣਾ ਹੈ, "ਅਸੀਂ ਬਹੁਤ ਮਿਹਨਤ ਕੀਤੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਨਤੀਜੇ ਚੰਗੇ ਆਉਣਗੇ। ਜਿੱਤਣ ਤੋਂ ਬਾਅਦ ਅਸੀਂ ਇੱਥੇ ਉਦਯੋਗ ਲਾਵਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ ਅਤੇ ਇੱਥੇ ਇੱਕ ਹਸਪਤਾਲ ਵੀ ਬਣਾਵਾਂਗੇ।
28 ਹਜ਼ਾਰ ਵੋਟਾਂ ਨਾਲ ਜਿੱਤੇ
ਇਸ਼ਾਂਕ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਉਹ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ ਪੁੱਤਰ ਹਨ। ਇਸ ਤੋਂ ਪਹਿਲਾਂ ਹਾਰ ਦੀ ਸਥਿਤੀ ਨੂੰ ਦੇਖਦੇ ਹੋਏ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਗਿਣਤੀ ਕੇਂਦਰ ਛੱਡ ਕੇ ਚਲੇ ਗਏ ਸਨ।
ਗਿੱਦੜਬਾਹਾ 'ਚ 7 ਰਾਊਂਡ ਪੂਰੇ, ਢਿੱਲੋਂ ਦੀ ਜਿੱਤ ਦਾ ਜਸ਼ਨ ਮਨਾਇਆ
ਗਿੱਦੜਬਾਹਾ ਵਿ; 7 ਗੇੜ ਪੂਰੇ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 10,729 ਵੋਟਾਂ ਦੀ ਲੀਡ ਹੈ। ਇੱਥੇ ਵੀ ਆਪਣੀ ਜਿੱਤ ਦਾ ਜਸ਼ਨ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ 27901 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 24,038 ਅਤੇ ਮਨਪ੍ਰੀਤ ਬਾਦਲ ਨੂੰ 6936 ਵੋਟਾਂ ਮਿਲੀਆਂ।
ਇਕੱਲੇ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ - ਢਿੱਲੋਂ
ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਹੁਣ ਜੋ ਜਿੱਤ ਉਨ੍ਹਾਂ ਨੂੰ ਮਿਲਣ ਜਾ ਰਹੀ ਹੈ, ਉਹ ਉਨ੍ਹਾਂ ਦੀ ਇਕੱਲੀ ਨਹੀਂ ਸਗੋਂ ਸਮੂਹ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਵਰਕਰਾਂ ਦੀ ਮਿਹਨਤ ਸਦਕਾ ਇਹ ਸੰਭਵ ਹੋ ਰਿਹਾ ਹੈ। ਇਕੱਲੇ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਸੀ। ਉਸ ਨੇ ਕਿਹਾ ਕਿ ਭਾਵੇਂ ਉਸ ਨੂੰ ਸ਼ੁਰੂ ਤੋਂ ਹੀ ਜਿੱਤ ਦਾ ਭਰੋਸਾ ਸੀ ਪਰ ਉਸ ਦੇ ਦਿਲ ਵਿਚ ਡਰ ਜ਼ਰੂਰ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੀਡ ਦਸ ਹਜ਼ਾਰ ਨੂੰ ਪਾਰ ਨਹੀਂ ਕਰਦੀ। ਉਦੋਂ ਤੱਕ ਡਰ ਬਣਿਆ ਰਹੇਗਾ।
ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ ਜੇਤੂ
ਡੇਰਾ ਬਾਬਾ ਨਾਨਕ ਵਿੱਚ 15 ਗੇੜ ਪੂਰੇ ਹੋ ਚੁੱਕੇ ਹਨ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 4476 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ 46532 ਵੋਟਾਂ ਮਿਲੀਆਂ ਹਨ। ਜਦੋਂਕਿ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਅੱਗੇ ਸਨ। ਜਦੋਂਕਿ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ 5822 ਵੋਟਾਂ ਮਿਲੀਆਂ ਹਨ।
ਬਰਨਾਲਾ 'ਚ 11 ਗੇੜ ਪੂਰੇ, ਕਾਂਗਰਸ ਜਿੱਤੀ
ਬਰਨਾਲਾ ਵਿਚ 11 ਗੇੜ ਦੀ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਇੱਥੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਲੀਡ ਵੱਧ ਕੇ 3781 ਵੋਟਾਂ ਹੋ ਗਈ ਹੈ। ਉਨ੍ਹਾਂ ਨੂੰ 20,281 ਵੋਟਾਂ ਮਿਲੀਆਂ ਹਨ। ਜਦਕਿ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 16500, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 14590 ਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 11808 ਵੋਟਾਂ ਮਿਲੀਆਂ।
AAP Hoists Victory Flag In Punjab Assembly Elections AAP Wins 2 Seats Congress Gets 1 Seat