ਬਠਿੰਡਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਖੂਨੀ ਮੁਕਾਬਲਾ: ਮੱਛੀ ਮਾਰਕੀਟ ਨੇੜੇ ਐਨਕਾਊਂਟਰ, ਇੱਕ ਦੇ ਲੱਗੀ ਗੋਲੀ, 5 ਕਾਬੂ    ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ    ਬੰਗਲਾਦੇਸ਼ 'ਚ ਤਾਰਿਕ ਰਹਿਮਾਨ ਅੱਜ ਲੈਣਗੇ ਪ੍ਰਧਾਨ ਮੰਤਰੀ ਵਜੋਂ ਸਹੁੰ    ਫਗਵਾੜਾ ਦੀ ਯੂਨੀਵਰਸਿਟੀ 'ਚ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ    Punjab News : ਅੱਜ 6 ਘੰਟੇ ਰਹੇਗਾ ਪਾਵਰ ਕੱਟ, ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ 'ਯੈਲੋ ਅਲਰਟ': ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ, ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ    ਅਮਰੀਕਾ 'ਚ ਖੇਡ ਦੇ ਮੈਦਾਨ 'ਚ ਖੂਨੀ ਖੇਡ: ਹਾਕੀ ਮੈਚ ਦੌਰਾਨ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਸਣੇ 3 ਦੀ ਮੌਤ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (17 ਫ਼ਰਵਰੀ 2026)    ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ    PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ   
CM ਮਾਨ ਦੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ੀ
January 15, 2026
CM-Mann-To-Appear-Before-Sri-Aka
Punjab

CM ਮਾਨ ਦੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ੀ

Live Punjabi TV Bureau

ਅੰਮ੍ਰਿਤਸਰ, 15 ਜਨਵਰੀ: ਪੰਜਾਬ ਦੀ ਸਿਆਸਤ ਅਤੇ ਪੰਥਕ ਹਲਕਿਆਂ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਜਾ ਰਹੇ ਹਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਵਿਵਾਦਿਤ ਵੀਡੀਓ ਅਤੇ ਗੁਰਦੁਆਰਾ ਸਾਹਿਬਾਨ ਦੀ ਗੋਲਕ 'ਤੇ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਸੀ।

ਸਕੱਤਰੇਤ ਵਿਖੇ ਹੋਵੇਗੀ ਪੇਸ਼ੀ, ਸਵੇਰੇ 10 ਵਜੇ ਦਾ ਸਮਾਂ ਤੈਅ

ਅੰਮ੍ਰਿਤਧਾਰੀ ਨਾ ਹੋਣ ਕਾਰਨ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੀ ਬਜਾਏ ਸਕੱਤਰੇਤ ਵਿਖੇ ਆਪਣਾ ਪੱਖ ਰੱਖਣਗੇ। ਪਹਿਲਾਂ ਸਮੇਂ ਨੂੰ ਲੈ ਕੇ ਥੋੜ੍ਹਾ ਭੰਬਲਭੂਸਾ ਬਣਿਆ ਹੋਇਆ ਸੀ, ਜਿੱਥੇ ਪਹਿਲਾਂ ਸਵੇਰੇ 10 ਵਜੇ ਅਤੇ ਫਿਰ ਦੁਪਹਿਰ 4:30 ਵਜੇ ਦਾ ਸਮਾਂ ਤੈਅ ਹੋਇਆ ਸੀ। ਪਰ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਹੋਰ ਕੋਈ ਰੁਝੇਵਾਂ ਨਹੀਂ ਹੈ, ਇਸ ਲਈ ਉਹ ਅੱਜ ਸਵੇਰੇ 10 ਵਜੇ ਹੀ ਪੇਸ਼ ਹੋਣਗੇ।

ਰਾਸ਼ਟਰਪਤੀ ਦਾ ਪ੍ਰੋਗਰਾਮ ਛੱਡ ਨੰਗੇ ਪੈਰੀਂ ਪਹੁੰਚਣਗੇ CM

ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਨਿਮਾਣੇ ਸਿੱਖ ਵਾਂਗ ਨੰਗੇ ਪੈਰੀਂ ਚੱਲ ਕੇ ਅਕਾਲ ਤਖ਼ਤ ਸਾਹਿਬ ਪਹੁੰਚਣਗੇ। ਅੱਜ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਵਿਖੇ ਦੇਸ਼ ਦੇ ਰਾਸ਼ਟਰਪਤੀ ਦਾ ਸਮਾਗਮ ਵੀ ਹੈ, ਪਰ ਸੀਐਮ ਮਾਨ ਨੇ ਰਾਸ਼ਟਰਪਤੀ ਦਫ਼ਤਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਕਾਰਨ ਉਹ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ।

ਪੇਸ਼ੀ ਦੇ 'ਲਾਈਵ ਟੈਲੀਕਾਸਟ' ਦੀ ਮੰਗ ਨਾਲ ਗਰਮਾਇਆ ਮਾਹੌਲ

ਇਸ ਪੇਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਦੀ ਇੱਕ ਮੰਗ ਨੇ ਸਭ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸੰਗਤ ਗੋਲਕਾਂ ਦਾ ਹਿਸਾਬ-ਕਿਤਾਬ ਜਾਣਨਾ ਚਾਹੁੰਦੀ ਹੈ, ਇਸ ਲਈ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ (Live Telecast) ਕੀਤਾ ਜਾਵੇ। ਸੀਐਮ ਮਾਨ ਮੁਤਾਬਕ, ਦੇਸ਼-ਵਿਦੇਸ਼ ਵਿੱਚ ਬੈਠੀ ਸੰਗਤ ਪਲ-ਪਲ ਦੀ ਜਾਣਕਾਰੀ ਨਾਲ ਜੁੜਨਾ ਚਾਹੁੰਦੀ ਹੈ, ਇਸ ਲਈ ਕਾਰਵਾਈ ਪਾਰਦਰਸ਼ੀ ਹੋਣੀ ਚਾਹੀਦੀ ਹੈ।


CM Mann To Appear Before Sri Akal Takht Sahib Today

local advertisement banners
Comments


Recommended News
Popular Posts
Just Now