ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਲੋਕ ਸਭਾ 'ਚ ਗੂੰਜਿਆ ਮੁੱਦਾ, ਅਮਿਤ ਸ਼ਾਹ ਬੋਲੇ- ਤੁਰੰਤ ਕਰਾਵਾਂਗੇ CBI ਜਾਂਚ    ਦੱਖਣੀ ਪ੍ਰਸ਼ਾਂਤ ਮਹਾਸਾਗਰ 'ਚ 6.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ; 'ਰਿੰਗ ਆਫ਼ ਫਾਇਰ' 'ਚ ਹਲਚਲ, ਨੁਕਸਾਨ ਦਾ ਖ਼ਦਸ਼ਾ    ਮਹਿੰਗੀ ਹੋ ਸਕਦੀ ਹੈ ਬਿਜਲੀ: ਅਪ੍ਰੈਲ ਤੋਂ ਦਰਾਂ ਵਧਣ ਦੇ ਆਸਾਰ    ਬੰਗਾਲ 'ਚ ਵੋਟਰ ਸੂਚੀ ਦੀ ਪਹਿਲੀ ਸਪਲੀਮੈਂਟਰੀ ਲਿਸਟ ਅੱਜ ਹੋਵੇਗੀ ਜਾਰੀ: 10 ਲੱਖ ਲੋਕਾਂ ਦੇ ਨਾਮ ਕੱਟੇ    ਪੰਜਾਬ ਤੇ ਚੰਡੀਗੜ੍ਹ 'ਚ ਵਧਣ ਲੱਗੀ ਗਰਮੀ: ਅੱਜ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਮਾਰਚ 2026)    ਦਿੱਲੀ-NCR ਤੋਂ ਬਿਹਾਰ ਤੱਕ ਮਚੇਗੀ ਤਬਾਹੀ; ਪਹਾੜਾਂ 'ਤੇ ਬਰਫ਼ਬਾਰੀ ਤੇ ਮੈਦਾਨਾਂ 'ਚ ਗੜੇਮਾਰੀ ਦੀ ਚੇਤਾਵਨੀ    ਭਿਆਨਕ ਸੜਕ ਹਾਦਸਾ: ਰੋਡਵੇਜ਼ ਬੱਸ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ; 1 ਦੀ ਮੌਤ, 10 ਜ਼ਖ਼ਮੀ    ਕੈਨੇਡਾ ਤੋਂ ਪੰਜਾਬੀ ਮੂਲ ਦੇ 2 ਗੈਂਗਸਟਰ ਡਿਪੋਰਟ; ਕਈ ਅਪਰਾਧਿਕ ਮਾਮਲਿਆਂ ਵਿੱਚ ਸਨ ਸ਼ਾਮਲ।    ਚੰਡੀਗੜ੍ਹ ਪ੍ਰਾਪਰਟੀ ਡੀਲਰ ਕਤਲ ਕਾਂਡ ਵਿੱਚ ਆਇਆ ਵੱਡਾ ਅਪਡੇਟ; ਪੜ੍ਹੋ ਪੂਰੀ ਖ਼ਬਰ...   
ਚੰਡੀਗੜ੍ਹ 'ਚ ਭਿਆਨਕ ਸੜਕ ਹਾਦਸਾ: ਹਿਮਾਚਲ ਰੋਡਵੇਜ਼ ਦੀ ਬੱਸ ਤੇ ਸਕਾਰਪੀਓ ਵਿਚਾਲੇ ਜ਼ਬਰਦਸਤ ਟੱਕਰ
March 18, 2026
Terrible-Road-Accident-In-Chandi
Chandigarh

ਚੰਡੀਗੜ੍ਹ 'ਚ ਭਿਆਨਕ ਸੜਕ ਹਾਦਸਾ: ਹਿਮਾਚਲ ਰੋਡਵੇਜ਼ ਦੀ ਬੱਸ ਤੇ ਸਕਾਰਪੀਓ ਵਿਚਾਲੇ ਜ਼ਬਰਦਸਤ ਟੱਕਰ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-38 ਲਾਈਟ ਪੁਆਇੰਟ 'ਤੇ ਮੰਗਲਵਾਰ ਨੂੰ ਵਾਪਰੇ ਇਕ ਦਰਦਨਾਕ ਹਾਦਸੇ ਵਿੱਚ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਸਕਾਰਪੀਓ ਕਾਰ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਲਾਲ ਬੱਤੀ ਟੱਪਣ ਕਾਰਨ ਵਾਪਰਿਆ ਹਾਦਸਾ!

ਹਿਮਾਚਲ ਰੋਡਵੇਜ਼ ਦੇ ਡਰਾਈਵਰ ਰਣਜੀਤ ਅਨੁਸਾਰ, ਉਹ ਨਾਹਨ-ਨਾਲਾਗੜ੍ਹ ਤੋਂ ਸੈਕਟਰ-43 ਬੱਸ ਸਟੈਂਡ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਲਾਈਟ ਪੁਆਇੰਟ 'ਤੇ ਪਹੁੰਚਿਆ ਤਾਂ ਗ੍ਰੀਨ ਸਿਗਨਲ ਸੀ, ਪਰ ਦੂਜੇ ਪਾਸੇ ਤੋਂ ਤੇਜ਼ ਰਫ਼ਤਾਰ ਸਕਾਰਪੀਓ ਨੇ ਰੈੱਡ ਲਾਈਟ ਜੰਪ ਕਰਕੇ ਬੱਸ ਵਿੱਚ ਟੱਕਰ ਮਾਰ ਦਿੱਤੀ। ਜ਼ਖ਼ਮੀ ਚਾਲਕ ਕਿਸ਼ੋਰ ਕੁਮਾਰ, ਜੋ ਕਿ ਡੱਡੂਮਾਜਰਾ ਦਾ ਰਹਿਣ ਵਾਲਾ ਹੈ, ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਲੱਗਿਆ ਲੰਬਾ ਜਾਮ

ਹਾਦਸੇ ਤੋਂ ਬਾਅਦ ਸੈਕਟਰ-38 ਚੌਂਕ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਦੀਆਂ ਕਈ ਪੀ.ਸੀ.ਆਰ. ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਟ੍ਰੈਫਿਕ ਨੂੰ ਸੁਚਾਰੂ ਕਰਵਾਇਆ। ਜ਼ਖ਼ਮੀ ਦੇ ਭਤੀਜੇ ਅਮਨ ਅਨੁਸਾਰ ਇਹ ਗੱਡੀ ਮਹਿਜ਼ 3 ਮਹੀਨੇ ਪਹਿਲਾਂ ਹੀ ਖਰੀਦੀ ਗਈ ਸੀ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Terrible Road Accident In Chandigarh A Violent Collision Between A Himachal Roadways Bus And A Scorpio

local advertisement banners
Comments


Recommended News
Popular Posts
Just Now