ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਲੋਕ ਸਭਾ 'ਚ ਗੂੰਜਿਆ ਮੁੱਦਾ, ਅਮਿਤ ਸ਼ਾਹ ਬੋਲੇ- ਤੁਰੰਤ ਕਰਾਵਾਂਗੇ CBI ਜਾਂਚ    ਦੱਖਣੀ ਪ੍ਰਸ਼ਾਂਤ ਮਹਾਸਾਗਰ 'ਚ 6.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ; 'ਰਿੰਗ ਆਫ਼ ਫਾਇਰ' 'ਚ ਹਲਚਲ, ਨੁਕਸਾਨ ਦਾ ਖ਼ਦਸ਼ਾ    ਮਹਿੰਗੀ ਹੋ ਸਕਦੀ ਹੈ ਬਿਜਲੀ: ਅਪ੍ਰੈਲ ਤੋਂ ਦਰਾਂ ਵਧਣ ਦੇ ਆਸਾਰ    ਬੰਗਾਲ 'ਚ ਵੋਟਰ ਸੂਚੀ ਦੀ ਪਹਿਲੀ ਸਪਲੀਮੈਂਟਰੀ ਲਿਸਟ ਅੱਜ ਹੋਵੇਗੀ ਜਾਰੀ: 10 ਲੱਖ ਲੋਕਾਂ ਦੇ ਨਾਮ ਕੱਟੇ    ਪੰਜਾਬ ਤੇ ਚੰਡੀਗੜ੍ਹ 'ਚ ਵਧਣ ਲੱਗੀ ਗਰਮੀ: ਅੱਜ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਮਾਰਚ 2026)    ਦਿੱਲੀ-NCR ਤੋਂ ਬਿਹਾਰ ਤੱਕ ਮਚੇਗੀ ਤਬਾਹੀ; ਪਹਾੜਾਂ 'ਤੇ ਬਰਫ਼ਬਾਰੀ ਤੇ ਮੈਦਾਨਾਂ 'ਚ ਗੜੇਮਾਰੀ ਦੀ ਚੇਤਾਵਨੀ    ਭਿਆਨਕ ਸੜਕ ਹਾਦਸਾ: ਰੋਡਵੇਜ਼ ਬੱਸ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ; 1 ਦੀ ਮੌਤ, 10 ਜ਼ਖ਼ਮੀ    ਕੈਨੇਡਾ ਤੋਂ ਪੰਜਾਬੀ ਮੂਲ ਦੇ 2 ਗੈਂਗਸਟਰ ਡਿਪੋਰਟ; ਕਈ ਅਪਰਾਧਿਕ ਮਾਮਲਿਆਂ ਵਿੱਚ ਸਨ ਸ਼ਾਮਲ।    ਚੰਡੀਗੜ੍ਹ ਪ੍ਰਾਪਰਟੀ ਡੀਲਰ ਕਤਲ ਕਾਂਡ ਵਿੱਚ ਆਇਆ ਵੱਡਾ ਅਪਡੇਟ; ਪੜ੍ਹੋ ਪੂਰੀ ਖ਼ਬਰ...   
ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਲੋਕ ਸਭਾ 'ਚ ਗੂੰਜਿਆ ਮੁੱਦਾ, ਅਮਿਤ ਸ਼ਾਹ ਬੋਲੇ- ਤੁਰੰਤ ਕਰਾਵਾਂਗੇ CBI ਜਾਂਚ
March 23, 2026
Gagandeep-Randhawa-Suicide-Case-
Punjab

ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਲੋਕ ਸਭਾ 'ਚ ਗੂੰਜਿਆ ਮੁੱਦਾ, ਅਮਿਤ ਸ਼ਾਹ ਬੋਲੇ- ਤੁਰੰਤ ਕਰਾਵਾਂਗੇ CBI ਜਾਂਚ

ਨਵੀਂ ਦਿੱਲੀ/ਅੰਮ੍ਰਿਤਸਰ: ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦਾ ਮਾਮਲਾ ਹੁਣ ਕੇਂਦਰ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸੋਮਵਾਰ ਨੂੰ ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਦੇ ਸੰਸਦ ਮੈਂਬਰ ਲਿਖਤੀ ਮੰਗ ਕਰਦੇ ਹਨ, ਤਾਂ ਕੇਂਦਰ ਸਰਕਾਰ ਇਸ ਮਾਮਲੇ ਦੀ CBI ਜਾਂਚ ਕਰਵਾਉਣ ਲਈ ਤਿਆਰ ਹੈ।

ਵਿਰੋਧੀ ਧਿਰਾਂ ਹੋਈਆਂ ਇੱਕਜੁੱਟ

ਸਦਨ ਵਿੱਚ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮੁੱਦੇ ਨੂੰ ਬੇਹੱਦ ਗੰਭੀਰ ਦੱਸਿਆ। ਔਜਲਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੀਆਂ ਕਥਿਤ ਧਮਕੀਆਂ ਨੇ ਅਧਿਕਾਰੀ ਨੂੰ ਮੌਤ ਦੇ ਰਾਹ ਤੋਰਿਆ। ਰਵਨੀਤ ਬਿੱਟੂ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਗ੍ਰਹਿ ਮੰਤਰੀ ਨੂੰ ਲਿਖਤੀ ਬੇਨਤੀ ਸੌਂਪਣ।

ਕੀ ਹੈ ਪੂਰਾ ਵਿਵਾਦ?

ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਉੱਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭੁੱਲਰ ਦਾ ਅਸਤੀਫਾ ਲੈ ਲਿਆ ਸੀ ਅਤੇ ਪੁਲਿਸ ਨੇ ਭੁੱਲਰ ਸਮੇਤ 3 ਵਿਅਕਤੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ (ਧਾਰਾ 108 BNS) ਦਾ ਮਾਮਲਾ ਦਰਜ ਕੀਤਾ ਹੈ।

Gagandeep Randhawa Suicide Case Issue Echoed In Lok Sabha Amit Shah Said Will Get CBI Investigation Done Immediately

local advertisement banners
Comments


Recommended News
Popular Posts
Just Now