March 31, 2026
ਹਿਮਾਚਲ: ਐਂਟਰੀ ਟੈਕਸ ਵਾਧਾ ਵਾਪਸ, CM ਸੁੱਖੂ ਦਾ ਐਲਾਨ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜ ਸੀਟਰ ਤੇ6 ਤੋਂ12 ਸੀਟਰ ਵਾਹਨਾਂ ‘ਤੇ ਵਧਾਇਆ ਗਿਆ ਐਂਟਰੀ ਟੈਕਸ ਵਾਪਸ ਲੈ ਲਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਐਂਟਰੀ ਟੈਕਸ ਹੁਣ ਪਹਿਲਾਂ ਵਾਂਗ ਹੀ ਰਹੇਗਾ, ਪੰਜ ਸੀਟਰ ਵਾਹਨਾਂ ਲਈ70 ਰੁਪਏ ਅਤੇ6 ਤੋਂ12 ਸੀਟਰ ਵਾਹਨਾਂ ਲਈ110 ਰੁਪਏ।
ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਪੰਜ ਸੀਟਰ ਵਾਹਨਾਂ ‘ਤੇ ਐਂਟਰੀ ਟੈਕਸ70 ਰੁਪਏ ਤੋਂ ਵਧਾ ਕੇ170 ਰੁਪਏ ਅਤੇ6 ਤੋਂ12 ਸੀਟਾਂ ਵਾਲੇ ਵਾਹਨਾਂ ‘ਤੇ110 ਰੁਪਏ ਤੋਂ ਵਧਾ ਕੇ130 ਰੁਪਏ ਕਰ ਦਿੱਤਾ ਸੀ। ਇਸ ਫੈਸਲੇ ਨਾਲ ਗੁਆਂਢੀ ਸੂਬਿਆਂ ਪੰਜਾਬ ਅਤੇ ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।
ਪੰਜਾਬ ਦੇ ਲੋਕ ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਸੜਕਾਂ ‘ਤੇ ਉਤਰ ਆਏ। ਪਿਛਲੇ ਕੁਝ ਦਿਨਾਂ ਵਿੱਚ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ, ਜਦੋਂ ਕਿ ਟੈਕਸੀ ਚਾਲਕ ਵੀ ਇਸ ਫੈਸਲੇ ਖਿਲਾਫ ਭੜਕੇ ਹੋਏ ਸਨ। ਹਿਮਾਚਲ ਪ੍ਰਦੇਸ਼ ਵਿੱਚ ਵੀ ਵਿਰੋਧ ਪ੍ਰਦਰਸ਼ਨ ਦੇਖੇ ਗਏ। ਨਵੀਆਂ ਦਰਾਂ ਅੱਜ ਰਾਤ12 ਵਜੇ ਤੋਂ ਲਾਗੂ ਹੋਣੀਆਂ ਸਨ। ਪਹਿਲਾਂ ਪੰਜਾਬ ਦੇ ਲੋਕਾਂ ਨੇ ਹਿਮਾਚਲ ਵਿੱਚ ਐਂਟਰੀ ਪੁਆਇੰਟ ਬੰਦ ਕਰਨ ਦ ਚਿਤਾਵਨੀ ਦਿੱਤੀ ਸੀ।
ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਭਾਜਪਾ ਵਿਧਾਇਕ ਰਣਧੀਰ ਸ਼ਰਮਾ ਨੇ ਅੱਜ ਵਿਧਾਨ ਸਭਾ ਵਿੱਚ ਇਹ ਮੁੱਦਾ ਪੁਆਇੰ ਆਫ ਆਰਡਰ ਤਹਿਤ ਉਠਾਇਆ। ਰਣਧੀਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਐਂਟਰੀ ਟੈਕਸ ਨੂੰ ਲੈ ਕੇ ਵਿਆਪਕ ਵਿਰੋਧ ਹੋ ਰਿਹਾ ਹੈ ਅਤੇ ਇਸ ਨਾਲ ਸਰਹੱਦੀ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਵਿਗੜਣ ਦਾ ਖਦਸ਼ਾ ਹੈ। ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ, ਭਾਜਪਾ ਵਿਧਾਇਕਾਂ ਨੇ ਇਸ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਕੀਤਾ।
himachal government withdraws