ਡੀ.ਜੀ.ਪੀ. ਪੰਜਾਬ ਵਲੋਂ ਪੁਲਿਸ ਦੇ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਘਰ ਜਾ ਕੇ ਸ਼ਰਧਾਂਜਲੀ ਭੇਟ    ਜਲੰਧਰ ’ਚ ਵਾਪਰੀ ਵੱਡੀ ਵਾਰਦਾਤ; RTI ਕਾਰਕੁਨ ਤੇ ਵਕੀਲ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ    ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ    ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ    ਪੰਜਾਬ ਦੀ 4 ਨਗਰ ਕੌਂਸਲਾਂ ਵਿਚ ਚੋਣਾਂ 13 ਜੂਨ ਨੂੰ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ    ਪੰਜਾਬ ਨਗਰ ਨਿਗਮ ਚੋਣ ਨਤੀਜੇ, ਸਮਾਣਾ ਤੋਂ ਟਰਾਂਸਜੈਂਡਰ ਉਮੀਦਵਾਰ ਕੋਮਲ ਮਹੰਤ ਨੇ ਜਿੱਤੀ ਚੋਣ    ਪੰਜਾਬੀਆਂ ਨੇ ਇੱਕ ਵਾਰ ਫਿਰ 'ਤੁਹਾਡੀ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ -ਭਗਵੰਤ ਮਾਨ    ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼    ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ    ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ   
ਹਿਮਾਚਲ ਅਤੇ ਵ੍ਰਿੰਦਾਵਨ ’ਚ ਵਾਪਰੇ ਦੋ ਵੱਡੇ ਹਾਦਸ ਕੁੱਲ 13 ਦੀ ਮੌਤ, ਦਰਜਨਾਂ ਜ਼ਖ਼ਮੀ
April 10, 2026
13-killed-in-tragic-accidents-at

ਹਿਮਾਚਲ ਅਤੇ ਵ੍ਰਿੰਦਾਵਨ ’ਚ ਵਾਪਰੇ ਦੋ ਵੱਡੇ ਹਾਦਸ ਕੁੱਲ 13 ਦੀ ਮੌਤ, ਦਰਜਨਾਂ ਜ਼ਖ਼ਮੀ



ਪੰਜਾਬ ਤੋਂ ਧਾਰਮਿਕ ਯਾਤਰਾਵਾਂ ’ਤੇ ਗਏ ਸ਼ਰਧਾਲੂਆਂ ਲਈ ਅੱਜ ਦਾ ਦਿਨ ਬੇਹੱਦ ਮੰਦਭਾਗਾ ਸਾਬਤ ਹੋਇਆ। ਹਿਮਾਚਲ ਦੇ ਕਾਂਗੜਾ ਵਿੱਚ ਟਰੈਕਟਰ-ਟਰਾਲੀ ਖਾਈ ਵਿੱਚ ਡਿੱਗਣ ਅਤੇ ਵ੍ਰਿੰਦਾਵਨ ਦੀ ਯਮੁਨਾ ਨਦੀ ਵਿੱਚ ਸਟੀਮਰ ਪਲਟਣ ਕਾਰਨ ਪੰਜਾਬ ਦੇ13 ਘਰਾਂ ਦੇ ਚਿਰਾਗ ਬੁੱਝ ਗਏ ਹਨ।

ਹਿਮਾਚਲ ਹਾਦਸਾ (ਕਪੂਰਥਲਾ ਦੇ ਸ਼ਰਧਾਲੂ): ਕਾਂਗੜਾ ਦੇ ਦੇਹਰਾ ਅਧੀਨ ਪੈਂਦੇ ਨੈਸ਼ਨਲ ਹਾਈਵੇ-503 ’ਤੇ ਢਲਿਆਰਾ ਨੇੜੇ ਕਪੂਰਥਲਾ ਤੋਂ ਆਏ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ (PB07-BR-4762) ਬੇਕਾਬੂ ਹੋ ਕੇ100 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਹਾਦਸਾ ਦੁਪਹਿਰ ਸਵਾ12 ਵਜੇ ਦੇ ਕਰੀਬ ‘ਖੂਨੀ ਮੋੜ’ ਵਜੋਂ ਮਸ਼ਹੂਰ ਯੂ-ਸ਼ੇਪ ਮੋੜ ’ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਕਰੈਸ਼ ਬੈਰੀਅਰਾਂ ਨੂੰ ਤੋੜਦਾ ਹੋਇਆ ਖਾਈ ਵਿੱਚ ਪਲਟ ਗਿਆ।

ਇਸ ਹਾਦਸੇ ਵਿੱਚ 3 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਬੱਚਿਆਂ ਸਮੇਤ32 ਲੋਕ ਜ਼ਖ਼ਮੀ ਹੋਏ ਹਨ। ਇਹ ਸ਼ਰਧਾਲੂ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਤੋਂ ਬਾਅਦ ਜਵਾਲਾ ਜੀ ਜਾ ਰਹੇ ਸਨ। ਐਸਪੀ ਮਯੰਕ ਚੌਧਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਰਧਾਲੂਆਂ ਨੂੰ ਟਰੈਕਟਰ-ਟਰਾਲੀ ਦੀ ਵਰਤੋਂ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।

ਵ੍ਰਿੰਦਾਵਨ ਹਾਦਸਾ (ਜਗਰਾਓਂ ਦੇ ਸ਼ਰਧਾਲੂ): ਵ੍ਰਿੰਦਾਵਨ ਦੇ ਕੇਸੀ ਘਾਟ ਨੇੜੇ ਯਮੁਨਾ ਨਦੀ ਵਿੱਚ ਸੈਲਾਨੀਆਂ ਨਾਲ ਭਰਿਆ ਇੱਕ ਸਟੀਮਰ ਤੇਜ਼ ਹਵਾ ਕਾਰਨ ਡਗਮਗਾ ਗਿਆ ਅਤੇ ਪੀਪਾ ਪੁਲ ਨਾਲ ਟਕਰਾ ਕੇ ਪਲਟ ਗਿਆ। ਇਸ ਹਾਦਸੇ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ6 ਮਹਿਲਾਵਾਂ ਸ਼ਾਮਲ ਹਨ। ਇਹ ਸਾਰੇ ਸ਼ਰਧਾਲੂ ਲੁਧਿਆਣਾ ਦੇ ਜਗਰਾਓਂ ਇਲਾਕੇ ਦੇ ਰਹਿਣ ਵਾਲੇ ਸਨ। ਰਾਹਤ ਕਾਰਜਾਂ ਲਈNDRF ਅਤੇ ਫ਼ੌਜ ਦੀ ਮਦਦ ਲਈ ਗਈ ਹੈ।15 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।







13 killed in tragic accidents at himachals kangra and ups vrindavan

local advertisement banners
Comments


Recommended News
Popular Posts
Just Now