April 11, 2026
ਅਬੋਹਰ ਦੇ ਮੁੰਡੇ ਦੀ ਵ੍ਰਿੰਦਾਵਨ ਕਿਸ਼ਤੀ ਹਾਦਸੇ ‘ਚ ਗਈ ਜਾਨ, ਸਤੰਬਰ ‘ਚ ਹੋਣਾ ਸੀ ਵਿਆਹ
ਬੀਤੇ ਦਿਨੀਂ ਵ੍ਰਿੰਦਾਵਨ ਵਿਚ ਕਿਸ਼ਤੀ ਡੁੱਬਣ ਦੇ ਹਾਦਸੇ ਵਿਚ ਜਿਥੇ11 ਲੋਕਾਂ ਦੀ ਜਾਨ ਚਲੀ ਗਈ ਉਥੇ ਉਸ ਵਿਚ ਅਬੋਹਰ ਦਾ ਇਕ ਨੌਜਵਾਨ ਵੀ ਸ਼ਾਮਲ ਸੀ, ਜਿਸ ਦੀ ਲਾਸ਼ ਅੱਜ ਸਵੇਰੇ ਹੀ ਨਦੀ ਤੋਂ ਮਿਲੀ ਹੈ ਜਿਸ ਦੇ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਤੇ ਉਸ ਦਾ ਵਿਆਹ ਵੀ ਤੈਅ ਹੋ ਚੁੱਕਾ ਸੀ ਜਿਸ ਦਾ ਸਤੰਬਰ ਵਿਚ ਵਿਆਹ ਹੋਣਾ ਸੀ। ਦੂਜੇ ਪਾਸੇ ਘਟਨਾ ਦੀ ਖਬਰ ਮਿਲਦੇ ਹੀ ਅਬੋਹਰ ਦੇ ਨਵੀਂ ਆਬਾਦੀ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ।
ਮਿਲੀ ਜਾਣਕਾਰੀ ਮੁਤਾਬਕ ਨਵੀਂ ਆਬਾਦੀ ਛੋਟੀ ਪੌੜੀ ਗਲੀ ਨੰਬਰ15 ਦਾ ਰਹਿਣ ਵਾਲਾ ਲਗਭਗ25 ਸਾਲ ਦਾ ਮਾਣਿਕ ਟੰਡਨ ਪੁੱਤਰ ਵਿਜੇ ਟੰਡਨ ਜੋ ਕਿ ਇਕ ਸਰੀਆ ਕੰਪਨੀ ਵਿਚ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ। ਉਸ ਦੇ ਪਿਤਾ ਦੀ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਹ ਸਿਰਫ2 ਸਾਲ ਦਾ ਸੀ, ਉਸ ਦੀ ਵੱਡੀ ਭੈਣ ਫਿਰੋਜ਼ਪੁਰ ਵਿਚ ਵਿਆਹੀ ਹੋਈ ਹੈ।
ਮਾਣਿਕ ਪਰਸੋਂ ਵ੍ਰਿੰਦਾਵਨ ਜਾਣ ਲਈ ਜਗਰਾਓਂ ਵਿਚ ਰਹਿਣ ਵਾਲੀ ਆਪਣੀ ਮਾਸੀ ਮੀਨੂੰ ਦੇ ਘਰ ਗਿਆ ਤੇ ਉਥੇ ਆਪਣੇ ਮਾਸੜ ਦੇ ਮੁੰਡੇ ਮਧੁਰ ਨਾਲ ਵ੍ਰਿੰਦਾਵਨ ਗਿਆ ਸੀ ਕਿ ਕਲ ਯਮੁਨਾ ਦੇ ਘਾਟ ਵਿਚ ਮੋਟਰਬੋਟ ਪਲਟਣ ਨਾਲ ਉਹ ਵੀ ਨਦੀ ਵਿਚ ਡੁੱਬ ਗਿਆ। ਉਸ ਦੇ ਮਾਸੀ ਦੇ ਮੁੰਡੇ ਦੀ ਲਾਸ਼ ਕੱਲ੍ਹ ਮਿਲ ਗਈ ਸੀ ਜਦੋਂ ਕਿ ਮਾਣਿਕ ਦੀ ਦੇਹ ਅੱਜ ਸਵੇਰੇ ਨਦੀ ਤੋਂ ਮਿਲੀ ਤਾਂ ਇਸ ਦੀ ਸੂਚਨਾ ਮਿਲਦੇ ਹੀ ਉਸ ਦੀ ਬਜ਼ੁਰਗ ਮਾਂ ਦੀ ਰੂਹ ਕੰਬ ਗਈ।
Boy dies in vrindavan