May 5, 2026
ਕੈਨੇਡਾ ‘ਚ 33,000 ਕਾਮਿਆਂ ਨੂੰ ਮਿਲੇਗੀ ਸਿੱਧੀ PR
ਕੈਨੇਡਾ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ ਤਹਿਤ33,000 ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ (PR) ਦੇਣ ਦਾ ਐਲਾਨ ਕੀਤਾ ਹੈ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਲੰਬੇ ਸਮੇਂ ਤੋਂ ਵਰਕ ਪਰਮਿਟ ਉੱਤੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਛੋਟੇ ਕਸਬਿਆਂ ਤੇ ਪੇਂਡੂ ਖੇਤਰਾਂ ਵਿੱਚ ਕੰਮ ਕਰਕੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ।
ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਜ-ਡਿਆਬ ਨੇ ਦੱਸਿਆ ਕਿ ਬਜਟ2025 ਵਿੱਚ ਕੀਤੇ ਵਾਅਦੇ ਅਨੁਸਾਰ ਇਸ ਨੀਤੀ ਤਹਿਤ ਵਰਕ ਪਰਮਿਟ ਧਾਰਕਾਂ ਨੂੰ ਤੇਜ਼ੀ ਨਾਲ ਸਥਾਈ ਨਾਗਰਿਕਤਾ ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਹੈ ਕਿ2026 ਵਿੱਚ ਘੱਟੋ-ਘੱਟ20,000 ਅਤੇ ਬਾਕੀ ਪ੍ਰਕਿਰਿਆ2027 ਵਿੱਚ ਪੂਰੀ ਕਰ ਲਈ ਜਾਵੇ।
ਮੰਤਰੀ ਨੇ ਇਹ ਵੀ ਦੱਸਿਆ ਕਿ ਸਾਲ2026 ਦੇ ਪਹਿਲੇ ਦੋ ਮਹੀਨਿਆਂ (ਜਨਵਰੀ-ਫਰਵਰੀ) ਵਿੱਚ ਹੀ ਇਸ ਸਕੀਮ ਤਹਿਤ3,600 ਲੋਕਾਂ ਨੂੰ ਪੀਆਰ ਜਾਰੀ ਕੀਤਾ ਜਾ ਚੁੱਕਾ ਹੈ। ਕੈਨੇਡਾ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਫੈਸਲਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸ ਨੀਤੀ ਤੋਂ ਸਭ ਤੋਂ ਵੱਡਾ ਲਾਭ ਪੰਜਾਬੀਆਂ ਨੂੰ ਹੋਣ ਵਾਲਾ ਹੈ, ਜੋ ਲੰਬੇ ਸਮੇਂ ਤੋਂ ਵਰਕ ਪਰਮਿਟ ਉੱਤੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਆਪਣੇ ਪੀਆਰ ਦੀ ਉਡੀਕ ਵਿੱਚ ਸਨ। ਇਸ ਫੈਸਲੇ ਨਾਲ ਹਜ਼ਾਰਾਂ ਪੰਜਾਬੀ ਪਰਿਵਾਰਾਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਕੈਨੇਡਾ ਵਿੱਚ ਸਥਾਈ ਤੌਰ ਉੱਤੇ ਰਹਿਣ ਦਾ ਮੌਕਾ ਮਿਲੇਗਾ। ਇਹ ਨੀਤੀ ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਲਈ ਖਾਸ ਤੌਰ ਉੱਤੇ ਲਾਭਦਾਇਕ ਸਾਬਤ ਹੋਵੇਗੀ।
33000 workers in canada