Punjab Police Transfers: ਪੰਜਾਬ ਪੁਲਿਸ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ
August 2, 2024
Admin / Punjab
ਸਟੇਟ ਡੈਸਕ : ਪੰਜਾਬ ਪੁਲਿਸ ਨੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਹਨ। ਐਸਐਸਪੀ ਸਮੇਤ 23 ਆਈਪੀਐੱਸ ਅਤੇ 5 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਚਰਨਜੀਤ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਐੱਸ.ਐੱਸ.ਪੀ. ਬਣੇ ਹਨ। ਭਗੀਰਥ ਸਿੰਘ ਮੀਨਾ ਮਾਨਸਾ ਦੇ ਨਵੇਂ ਐੱਸ.ਐੱਸ.ਪੀ., ਦੀਪਕ ਪਾਰੀਕ ਬਣੇ ਮੋਹਾਲੀ ਦੇ ਨਵੇਂ ਐੱਸ.ਐੱਸ.ਪੀ., ਗੌਰਵ ਤੂਰਾ ਬਣੇ ਤਰਨਤਾਰਨ ਦੇ ਨਵੇਂ ਐੱਸ.ਐੱਸ.ਪੀ., ਅੰਕੁਰ ਗੁਪਤਾ ਬਣੇ ਮੋਗਾ ਦੇ ਨਵੇਂ ਐੱਸ.ਐੱਸ.ਪੀ., ਵਰਿੰਦਰ ਸਿੰਘ ਬਰਾੜ ਫਾਜ਼ਿਲਕਾ ਦੇ ਨਵੇਂ ਐੱਸ.ਐੱਸ.ਪੀ., ਹਰਕਮਲ ਪ੍ਰੀਤ ਸਿੰਘ ਜਲੰਧਰ ਦਿਹਾਤੀ ਦੇ ਨਵੇਂ ਐਸਐਸਪੀ ਹੋਣਗੇ, ਦਰਪਣ ਆਹਲੂਵਾਲੀਆ ਦਾ ਤਬਾਦਲਾ ਡੀਜੀਪੀ ਪੰਜਾਬ ਦਫ਼ਤਰ ਵਿੱਚ ਕਰ ਦਿੱਤਾ ਗਿਆ ਹੈ। ਨਾਨਕ ਸਿੰਘ ਪਟਿਆਲਾ ਦੇ ਨਵੇਂ ਐਸ.ਐਸ.ਪੀ. ਬਣੇ ਹਨ।
Punjab Police Transfers Large Scale Transfers In Punjab Police
Comments
Recommended News
Popular Posts
Just Now