Kulbir Singh Mintu : ਕੁਲਬੀਰ ਸਿੰਘ ਮਿੰਟੂ ਨੇ ਬੱਚਿਆਂ ਨਾਲ ਮਿਲ ਕੇ ਮਨਾਇਆ ਆਪਣਾ ਜਨਮ ਦਿਨ, ਵਾਤਾਵਰਨ ਦੀ ਸੰਭਾਲ ਲਈ ਲਾ ਚੁੱਕੇ ਹਨ 100 ਤੋਂ ਵੱਧ ਬੂਟੇ
August 5, 2024
Admin / Punjab
ਬਲਵੀਰ ਪਾਲ, ਜਲੰਧਰ : ਸੁਲਤਾਨਪੁਰ ਲੋਧੀ ਦੇ ਕੁਲਬੀਰ ਸਿੰਘ ਮਿੰਟੂ ਨੇ ਆਪਣਾ ਜਨਮ ਦਿਨ ਬੱਚਿਆਂ ਨਾਲ ਬੂਟੇ ਲਾ ਕੇ ਮਨਾਇਆ। ਇਸ ਮਹੀਨੇ ਕੁਲਬੀਰ ਸਿੰਘ ਮਿੰਟੂ ਨੇ ਵਾਤਾਵਰਨ ਦੀ ਸੰਭਾਲ ਲਈ 100 ਤੋਂ ਵੱਧ ਬੂਟੇ ਲਾਏ ਹਨ। ਇਸ ਦੌਰਾਨ ਬੂਟੇ ਲਾਉਣ ਮੌਕੇ ਉਨ੍ਹਾਂ ਕਿਹਾ ਕਿ 45 ਡਿਗਰੀ ਤੋਂ ਵੱਧ ਰਹੇ ਤਾਪਮਾਨ ਨੂੰ ਦੇਖਦਿਆਂ ਲੋਕਾਂ ਦੇ ਸਹਿਯੋਗ ਨਾਲ ਵੱਖ ਵੱਖ ਫਲਦਾਰ ਤੇ ਫੁੱਲਦਾਰ ਬੂਟੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਸ਼ੁੱਧਤਾ ਅਤੇ ਤਾਪਮਾਨ ਵਿਚ ਗਿਰਾਵਟ ਲਿਆਉਣ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਸਮੇਂ ਦੀ ਲੋੜ ਹੈ। ਇਸ ਦੌਰਾਨ ਕੁਲਬੀਰ ਸਿੰਘ ਮਿੰਟੂ ਨੇ ਕਿਹਾ ਕਿ ਹਰ ਵਿਅਕਤੀ ਨੂੰ ਘੱਟੋਂ ਘੱਟ ਇਕ ਰੁੱਖ ਲਾ ਕੇ ਉਸ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ।
Kulbir Singh Mintu Celebrated His Birthday With Children
Comments
Recommended News
Popular Posts
Just Now