ਗੁਰੂਗ੍ਰਾਮ 'ਚ ਮਹਿਲਾ ਟੈਨਿਸ ਖਿਡਾਰਨ ਦਾ ਕ.ਤ.ਲ, ਪਿਓ ਨੇ ਹੀ ਮਾਰੀਆਂ ਗੋ.ਲੀ.ਆਂ    ਬਰਨਾਲਾ ਜ਼ਿਲ੍ਹੇ 'ਚ ਖੇਤਾਂ 'ਚ ਪਲਟੀ ਸਕੂਲੀ ਬੱਸ, ਬੱਸ ਕੰਡਕਟਰ ਦੀ ਮੌ.ਤ    IND Vs ENG: ਲਾਰਡਜ਼ ਟੈਸਟ 'ਚ ਇੰਗਲੈਂਡ ਦਾ ਸਕੋਰ 250 ਪਾਰ, ਸੈਂਕੜੇ ਦੇ ਨੇੜੇ ਜੋ ਰੂਟ    ਜੀਐਸਟੀ ਛਾਪੇਮਾਰੀ ਖ਼ਿਲਾਫ ਜਲੰਧਰ 'ਚ ਦੁਕਾਨਦਾਰਾਂ ਵੱਲੋਂ ਵਿਰੋਧ ਪ੍ਰਦਰਸ਼ਨ    ਪੰਜਾਬ ਸਰਕਾਰ ਬੇਅਦਬੀ ਸੰਬੰਧੀ ਅੱਜ ਵਿਧਾਨ ਸਭਾ 'ਚ ਪੇਸ਼ ਕਰੇਗੀ ਬਿੱਲ    ਪ੍ਰਤਾਪ ਸਿੰਘ ਬਾਜਵਾ ਵੱਲੋਂ CM ਮਾਨ, ਕੇਜਰੀਵਾਲ ਤੇ ਅਮਨ ਅਰੋੜਾ ਖ਼ਿਲਾਫ ਸ਼ਿਕਾਇਤ ਦਰਜ    ਬਿਹਾਰ 'ਚ ਵੋਟਰ ਸੂਚੀ ਸੋਧ ਦੀ ਪ੍ਰਕਿਰਿਆ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ    IND Vs ENG Test: ਭਾਰਤ ਤੇ ਇੰਗਲੈਂਡ ਵਿਚਾਲੇ ਲਾਰਡਜ਼ 'ਚ ਤੀਜਾ ਟੈਸਟ ਮੈਚ ਅੱਜ    ਮੌਸਮ ਵਿਭਾਗ ਵਲੋਂ ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਲਈ ਯੈਲੋ ਅਲਰਟ ਜਾਰੀ    ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ   
ਸੋਨਾ-ਚਾਂਦੀ ਨੂੰ ਲੈ ਕੇ ਵੱਡੀ ਖ਼ਬਰ,1 ਲੱਖ ਦਾ ਅੰਕੜਾ ਟੱਪੀ ਸੋਨੇ ਦੀ ਕੀਮਤ
June 13, 2025
Big-News-Regarding-Gold-And-Silv

ਡੈਸਕ,13ਜੂਨ 2025:ਈਰਾਨ ’ਤੇ ਇਜ਼ਰਾਈਲ ਦੇ ਫੌਜੀ ਹਮਲੇ ਤੋਂ ਬਾਅਦ ਵਧੇ ਤਣਾਅ ਦਰਮਿਆਨ ਦਿੱਲੀ ਸਰਾਫਾ ਬਾਜ਼ਾਰ ’ਚ ਸ਼ੁਕਰਵਾਰ ਨੂੰ ਸੋਨੇ ਦੀ ਕੀਮਤ 2,200 ਰੁਪਏ ਦੀ ਤੇਜ਼ੀ ਨਾਲ 1,01,540 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਉੱਚੇ ਪੱਧਰ ਦੇ ਬਹੁਤ ਨੇੜੇ ਪਹੁੰਚ ਗਈ।

ਕੁੱਲ ਭਾਰਤੀ ਸਰਾਫਾ ਐਸੋਸੀਏਸ਼ਨ ਅਨੁਸਾਰ, 99.5 ਫ਼ੀ ਸਦੀ ਸ਼ੁੱਧਤਾ ਵਾਲਾ ਸੋਨਾ 1,900 ਰੁਪਏ ਦੀ ਤੇਜ਼ੀ ਨਾਲ 1,00,700 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਪਹੁੰਚ ਗਈ। 22 ਅਪ੍ਰੈਲ ਨੂੰ ਸੋਨਾ 1,800 ਰੁਪਏ ਚੜ੍ਹ ਕੇ 1,01,600 ਰੁਪਏ ਪ੍ਰਤੀ 10 ਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।

ਇਸ ਤੋਂ ਇਲਾਵਾ ਚਾਂਦੀ ਦੀ ਕੀਮਤ ਸ਼ੁਕਰਵਾਰ ਨੂੰ 1,100 ਰੁਪਏ ਦੀ ਤੇਜ਼ੀ ਨਾਲ 1,08,100 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਆਲਮੀ ਪੱਧਰ ’ਤੇ ਸਪਾਟ ਸੋਨਾ 28.30 ਡਾਲਰ ਪ੍ਰਤੀ ਔਂਸ ਯਾਨੀ 0.84 ਫੀ ਸਦੀ ਦੀ ਤੇਜ਼ੀ ਨਾਲ 3,415.13 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ।

Read More: ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ, RBI ਲਿਆ ਰਿਹਾ ਹੈ ਨਵੇਂ ਨਿਯਮ, 1 ਅਪ੍ਰੈਲ ਤੋਂ ਹੋਣਗੇ ਲਾਗੂ, ਪੜ੍ਹੋ ਪੂਰੀ ਖਬਰ


Big News Regarding Gold And Silver The Price Of Gold Has Crossed The Mark Of 1 Lakh

local advertisement banners
Comments


Recommended News
Popular Posts
Just Now