July 11, 2025
ਅਮਰੀਕਾ , 11 ਜੁਲਾਈ 2025:ਅਮਰੀਕਾ ਨੇ ਕੈਨੇਡਾ ਤੋਂ ਆਯਾਤ ਹੋਣ ਵਾਲੀਆਂ ਵਸਤਾਂ 'ਤੇ 35 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ (10 ਜੁਲਾਈ) ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲਿਖ ਕੇ ਨਵੀਆਂ ਟੈਰਿਫ ਦਰਾਂ ਬਾਰੇ ਜਾਣਕਾਰੀ ਦਿੱਤੀ। ਇਹ ਟੈਰਿਫ 1 ਅਗਸਤ, 2025 ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਕੈਨੇਡੀਅਨ ਉਤਪਾਦਾਂ 'ਤੇ ਲਾਗੂ ਹੋਵੇਗਾ। ਟਰੰਪ ਨੇ ਇਸਨੂੰ ਕੈਨੇਡਾ ਦੇ ਬਦਲੇ ਅਤੇ ਚੱਲ ਰਹੇ ਵਪਾਰਕ ਰੁਕਾਵਟਾਂ ਦੇ ਜਵਾਬ ਵਿੱਚ ਚੁੱਕਿਆ ਗਿਆ ਕਦਮ ਦੱਸਿਆ ਹੈ। ਇਹ ਫੈਸਲਾ ਦੋਵਾਂ ਉੱਤਰੀ ਅਮਰੀਕੀ ਦੇਸ਼ਾਂ ਵਿਚਕਾਰ ਦਹਾਕਿਆਂ ਪੁਰਾਣੇ ਸਬੰਧਾਂ ਨੂੰ ਹੋਰ ਤਣਾਅਪੂਰਨ ਬਣਾ ਸਕਦਾ ਹੈ।
ਟਰੰਪ ਨੇ ਪੱਤਰ ਵਿੱਚ ਲਿਖਿਆ, ਮੈਨੂੰ ਇਹ ਦੱਸਣਾ ਪਵੇਗਾ ਕਿ ਫੈਂਟੇਨਿਲ ਦੀ ਸਪਲਾਈ ਇਕਲੌਤੀ ਚੁਣੌਤੀ ਨਹੀਂ ਹੈ, ਸਾਨੂੰ ਕਈ ਟੈਰਿਫ ਅਤੇ ਗੈਰ-ਟੈਰਿਫ ਨੀਤੀਆਂ ਅਤੇ ਵਪਾਰਕ ਰੁਕਾਵਟਾਂ ਕਾਰਨ ਕੈਨੇਡਾ ਨਾਲ ਸਮੱਸਿਆਵਾਂ ਹਨ ਫਰਵਰੀ ਵਿੱਚ, ਟਰੰਪ ਨੇ ਫੈਂਟੇਨਿਲ ਤਸਕਰੀ ਦੇ ਸੰਬੰਧ ਵਿੱਚ ਕੈਨੇਡਾ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸਨੂੰ ਹੁਣ ਵਧਾ ਕੇ 35 ਫੀਸਦੀ ਕੀਤਾ ਜਾ ਰਿਹਾ ਹੈ। ਇਹ ਨਵੀਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ।
Read More : ਰੂਸ-ਯੂਕਰੇਨ ਸੰਘਰਸ਼ ਨੇ ਕਈ ਲੋਕਾਂ ਦੀਆਂ ਜਾਨਾਂ ਲੈ ਲਈਆਂ: ਡੋਨਾਲਡ ਟਰੰਪ
Announcement Of A 35 Percent Tariff Imposed By America On Canada