ਬਠਿੰਡਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਖੂਨੀ ਮੁਕਾਬਲਾ: ਮੱਛੀ ਮਾਰਕੀਟ ਨੇੜੇ ਐਨਕਾਊਂਟਰ, ਇੱਕ ਦੇ ਲੱਗੀ ਗੋਲੀ, 5 ਕਾਬੂ    ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ    ਬੰਗਲਾਦੇਸ਼ 'ਚ ਤਾਰਿਕ ਰਹਿਮਾਨ ਅੱਜ ਲੈਣਗੇ ਪ੍ਰਧਾਨ ਮੰਤਰੀ ਵਜੋਂ ਸਹੁੰ    ਫਗਵਾੜਾ ਦੀ ਯੂਨੀਵਰਸਿਟੀ 'ਚ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ    Punjab News : ਅੱਜ 6 ਘੰਟੇ ਰਹੇਗਾ ਪਾਵਰ ਕੱਟ, ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ 'ਯੈਲੋ ਅਲਰਟ': ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ, ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ    ਅਮਰੀਕਾ 'ਚ ਖੇਡ ਦੇ ਮੈਦਾਨ 'ਚ ਖੂਨੀ ਖੇਡ: ਹਾਕੀ ਮੈਚ ਦੌਰਾਨ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਸਣੇ 3 ਦੀ ਮੌਤ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (17 ਫ਼ਰਵਰੀ 2026)    ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ    PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ   
ਚੰਡੀਗੜ੍ਹ ਘੁੰਮਣ ਵਾਲਿਆਂ ਲਈ ਚੰਡੀਗੜ੍ਹ ਪ੍ਰਸ਼ਾਸਨ ਦੇਵੇਗਾ ਖ਼ਾਸ ਸੁਵਿਧਾ
April 16, 2025
Chandigarh-Administration-To-Pro

ਚੰਡੀਗੜ੍ਹ, 16 ਅਪ੍ਰੈਲ 2025: ਛੁੱਟੀਆਂ 'ਤੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਚੰਡੀਗੜ੍ਹ ਪ੍ਰਸ਼ਾਸਨ ਆਉਣ ਵਾਲੇ ਦਿਨਾਂ 'ਚ ਇੱਕ ਵਿਆਪਕ ਸੈਰ-ਸਪਾਟਾ ਪ੍ਰਮੋਸ਼ਨ ਪਲਾਨ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਕਦਮ ਚੰਡੀਗੜ੍ਹ ਨੂੰ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੀ ਸੂਚੀ 'ਚ ਸ਼ਾਮਲ ਕਰਨ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ।

ਇਸ ਤਹਿਤ ਵਿਦੇਸ਼ੀ ਅਤੇ ਹੋਰ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਦੱਸਿਆ ਗਿਆ ਹੈ ਕਿ ਸੈਰ-ਸਪਾਟਾ ਵਿਭਾਗ ਚੰਡੀਗੜ੍ਹ ਦੇ ਹੋਟਲਾਂ ਲਈ ਵਿਲੱਖਣ ਆਈਡੀ ਅਤੇ ਲਾਈਵ ਡੇਟਾ ਅਪਲੋਡ ਸਿਸਟਮ ਲਈ ਇੱਕ ਪੋਰਟਲ ਲਾਂਚ ਕਰੇਗਾ। ਇਸ ਨਾਲ ਆਪਸੀ ਤਾਲਮੇਲ ਨੂੰ ਸੁਵਿਧਾ ਮਿਲੇਗੀ।

ਇਸ ਤਹਿਤ ਟੋਲ-ਫ੍ਰੀ ਹੈਲਪਲਾਈਨ, ਸੈਲਾਨੀ ਕੇਂਦਰਾਂ ਦੀ ਔਨਲਾਈਨ ਟਿਕਟਿੰਗ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਹਰ ਸਾਲ ਲੱਖਾਂ ਸੈਲਾਨੀ ਚੰਡੀਗੜ੍ਹ ਆਉਂਦੇ ਹਨ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਚੰਡੀਗੜ੍ਹ ਵਿੱਚ ਸੁਖਨਾ ਝੀਲ, ਸਰਕਾਰੀ ਅਜਾਇਬ ਘਰ, ਰੌਕ ਗਾਰਡਨ ਸਮੇਤ ਕਈ ਘੁੰਮਣ-ਫਿਰਨ ਵਾਲੀਆਂ ਥਾਵਾਂ ਹਨ ਜਿੱਥੇ ਲੋਕ ਛੁੱਟੀਆਂ ਮਨਾਉਣ ਆਉਂਦੇ ਹਨ।

Chandigarh Administration To Provide Special Facilities For Chandigarh Visitors

local advertisement banners
Comments


Recommended News
Popular Posts
Just Now