ਪਠਾਨਕੋਟ ਦੇ ਕਿਸਾਨ ਦੀ ਧੀ ਨੇ ਨਾਂ ਕੀਤਾ ਰੋਸ਼ਨ, ਪਲਵੀ ਰਾਜਪੂਤ ਬਣੀ ਭਾਰਤੀ ਫੌਜ 'ਚ ਲੈਫਟੀਨੈਂਟ    Business Scam : 2200 ਕਰੋੜ ਦਾ ਆਨਲਾਈਨ ਘਪਲਾ ਕਰਨ ਵਾਲਾ ਇਕ ਹੋਰ ਮੁਲਜ਼ਮ ਗ੍ਰਿਫਤਾਰ, ਕਰੋੜਾਂ ਰੁਪਏ ਦੇ ਦਸਤਾਵੇਜ਼ ਬਰਾਮਦ    Panama Deports 130 Indian: ਪਨਾਮਾ ਨੇ ਅਮਰੀਕਾ ਨਾਲ ਸਮਝੌਤੇ ਤਹਿਤ 130 ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ, ਚਾਰਟਰਡ ਫਲਾਈਟ ਰਾਹੀਂ ਵਾਪਸ ਦਿੱਲੀ ਭੇਜਿਆ    Haryana Elections 2024 : ਕਾਂਗਰਸ ਨੇ 32 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਤਿੰਨ ਨਵੇਂ ਚਿਹਰਿਆਂ ਨੂੰ ਮਿਲਿਆ ਮੌਕਾ    Kolkata Case: 'ਮੈਂ ਨਹੀਂ ਕੀਤਾ ਕਤਲ, ਮੈਨੂੰ ਫਸਾਇਆ ਗਿਆ', ਪੌਲੀਗ੍ਰਾਫ਼ ਟੈਸਟ 'ਚ ਸੰਜੇ ਰਾਏ ਕਤਲ ਦੇ ਦੋਸ਼ਾਂ ਤੋਂ ਮੁਕਰਿਆ    Punjab Weather: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਇਸ ਸਾਲ 22 ਫੀਸਦੀ ਘੱਟ ਹੋਈ ਬਾਰਿਸ਼    Sidhugarh: ਗਰੀਬ ਪਰਿਵਾਰ ਦੇ ਘਰ ਦਾ ਬੁਝਿਆ ਚਿਰਾਗ, ਗੁਬਾਰੇ ਨੇ ਲਈ 13 ਸਾਲਾ ਬੱਚੇ ਦੀ ਜਾਨ    Boeing Starliner : ਸੁਨੀਤਾ ਵਿਲੀਅਮਸ ਦੇ ਬਿਨਾਂ ਨਿਊ ਮੈਕਸੀਕੋ ਦੇ ਰੇਗਿਸਤਾਨ 'ਚ ਲੈਂਡ ਹੋਇਆ ਬੋਇੰਗ ਸਟਾਰਲਾਈਨਰ    Punjabi Singer Karan Aujla : ਮਸ਼ਹੂਰ ਪੰਜਾਬੀ ਗਾਇਕ 'ਤੇ ਲਾਈਵ ਸ਼ੋਅ ਦੌਰਾਨ ਹੋਇਆ ਹਮਲਾ, Video Viral    Amroha : ਟਿਫਿਨ 'ਚ ਲੈ ਕੇ ਆਇਆ Non-Veg, ਪ੍ਰਿੰਸੀਪਲ ਨੇ 7 ਸਾਲ ਦੇ ਵਿਦਿਆਰਥੀ ਨੂੰ ਸਕੂਲ 'ਚੋਂ ਕੱਢਿਆ, ਵੀਡੀਓ ਵਾਇਰਲ   
BSNL ਨਾਲ 15 ਦਿਨਾਂ 'ਚ 15 ਲੱਖ ਗਾਹਕ ਜੁੜੇ, ਪੰਜਾਬ ਤੋਂ ਮਿਲੇ 50 ਹਜ਼ਾਰ ਨਵੇਂ ਗਾਹਕ, 8 ਸਾਲਾਂ 'ਚ 7 ਕਰੋੜ ਗਾਹਕ ਦਿੱਤੇ ਸੀ ਗੁਆ
July 26, 2024
-15-Lakh-Customers-Connected-Wit

Admin / National

ਨੈਸ਼ਨਲ ਡੈਸਕ : ਜੁਲਾਈ 2024 ਤੋਂ ਪ੍ਰਾਈਵੇਟ ਮੋਬਾਈਲ ਕੰਪਨੀਆਂ ਦੁਆਰਾ ਟੈਰਿਫ ਵਿਚ 25 ਫੀਸਦੀ ਤੱਕ ਦਾ ਵਾਧਾ ਕੀਤੇ ਜਾਣ ਤੋਂ ਬਾਅਦ ਬੀਐਸਐਨਐਲ (ਭਾਰਤ ਸੰਚਾਰ ਨਿਗਮ ਲਿਮਟਿਡ) ਵਿਚ ਗਾਹਕਾਂ ਦੀ ਵਾਪਸੀ ਵੇਖੀ ਜਾ ਰਹੀ ਹੈ। ਦੋ ਦਹਾਕੇ ਪਹਿਲਾਂ ਭਾਰਤੀ ਟੈਲੀਕਾਮ ਮਾਰਕੀਟ ਵਿਚ ਬੀਐਸਐਨਐਲ ਦੀ ਹਿੱਸੇਦਾਰੀ 18 ਫੀਸਦੀ ਤੋਂ ਵੱਧ ਰੱਖਦੀ ਸੀ, ਪਰ ਹੁਣ ਇਸਦੀ ਹਿੱਸੇਦਾਰੀ 2.5 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ। ਬੀਐਸਐਨਐਲ ਨੂੰ ਮਈ ਵਿਚ 15,000 ਨਵੇਂ ਗਾਹਕ ਮਿਲੇ ਸੀ, ਜਦੋਂ ਕਿ ਜੂਨ ਵਿੱਚ ਇਹ ਗਿਣਤੀ ਘਟ ਗਈ। ਹਾਲਾਂਕਿ, ਜੁਲਾਈ ਦੇ ਪਹਿਲੇ 15 ਦਿਨਾਂ ਵਿੱਚ ਹੀ, ਬੀਐਸਐਨਐਲ ਨੇ 15 ਲੱਖ ਤੋਂ ਵੱਧ ਨਵੇਂ ਗਾਹਕਾਂ ਨੂੰ ਜੋੜਿਆ ਹੈ। ਖਾਸ ਤੌਰ 'ਤੇ, ਪੰਜਾਬ ਤੋਂ 50,099 ਨਵੇਂ ਗਾਹਕ ਸ਼ਾਮਲ ਹੋਏ ਹਨ ਅਤੇ ਲਗਭਗ 2.5 ਲੱਖ ਗਾਹਕ, ਜੋ ਪਹਿਲਾਂ Jio, Airtel ਅਤੇ Idea ਦੀ ਵਰਤੋਂ ਕਰ ਰਹੇ ਸੀ, ਵਾਪਸ BSNL ਵਿੱਚ ਆਏ ਹਨ। ਬੀਐਸਐਨਐਲ ਨੇ ਪਿਛਲੇ 8 ਸਾਲਾਂ ਵਿਚ ਲਗਭਗ 7 ਕਰੋੜ (76ਫੀਸਦੀ) ਗਾਹਕ ਗੁਆ ਦਿੱਤੇ ਸੀ, ਪਰ ਹੁਣ 15 ਦਿਨਾਂ ਵਿਚ 6.34 ਫੀਸਦੀ ਨਵੇਂ ਗਾਹਕ ਸ਼ਾਮਲ ਹੋਏ ਹਨ। ਇਹ ਦਰਸਾਉਂਦਾ ਹੈ ਕਿ BSNL ਟੈਰਿਫ ਵਾਧੇ ਤੋਂ ਬਾਅਦ ਗਾਹਕਾਂ ਲਈ ਇੱਕ ਕਿਫਾਇਤੀ ਵਿਕਲਪ ਵਜੋਂ ਮੁੜ ਉੱਭਰ ਰਿਹਾ ਹੈ।

ਪੋਰਟ ਵਿਚ ਵਾਧਾ : ਬੀਐਸਐਨਐਲ ਗਾਹਕ ਪੋਰਟਿੰਗ ਵਿਚ ਵੀ ਵਾਧਾ ਦੇਖ ਰਿਹਾ ਹੈ (ਗਾਹਕ ਜੋ ਕਿਸੇ ਹੋਰ ਕੰਪਨੀ ਤੋਂ ਸ਼ਿਫਟ ਹੋਏ ਹਨ)। ਇਸ ਰੁਝਾਨ ਵਿੱਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਸਭ ਤੋਂ ਉੱਪਰ ਹਨ।

ਸਭ ਤੋਂ ਵੱਧ ਗਾਹਕਾਂ ਵਾਲੇ ਚੋਟੀ ਦੇ 5 ਰਾਜ

ਯੂਪੀ (ਪੂਰਬ-ਪੱਛਮ) 2,98,163, ਚੇਨਈ ਤਾਮਿਲਨਾਡੂ 1,19,479, ਮਹਾਰਾਸ਼ਟਰ 98,328, ਬੰਗਾਲ-ਸਿੱਕਮ 89,953, ਰਾਜਸਥਾਨ 81,891

ਕੰਪਨੀ ਦੇ ਗਾਹਕ (ਕਰੋੜਾਂ ਵਿਚ)

ਰਿਲਾਇੰਸ ਜੀਓ 47.46, ਭਾਰਤੀ ਏਅਰਟੈੱਲ 27.01, ਵੋਡਾ-ਆਈਡੀਆ 12.72, ਬੀਐਸਐਨਐਲ 2.16


15 Lakh Customers Connected With BSNL In 15 Days 50 Thousand New Customers From Punjab

local advertisement banners
Comments


Recommended News
Popular Posts
Just Now
The Social 24 ad banner image