August 3, 2024
Admin / Punjab
ਸਟੇਟ ਡੈਸਕ : ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਸ਼ੁੱਕਰਵਾਰ ਦੇਰ ਰਾਤ ਵਾਪਰੇ ਹਾਦਸੇ ਵਿਚ ਇਕ ਸੇਵਾਦਾਰ ਝੁਲਸ ਗਿਆ। ਲੰਗਰ ਲਈ ਇੱਕ ਵੱਡੇ ਪੈਨ ਵਿਚ ਆਲੂ ਉਬਾਲੇ ਜਾ ਰਹੇ ਸੀ। ਇਸ ਦੌਰਾਨ ਇੱਕ ਸੇਵਾਦਾਰ ਬਲਬੀਰ ਸਿੰਘ ਵਾਸੀ ਗੁਰਦਾਸਪੁਰ ਅਚਾਨਕ ਤਿਲਕ ਕੇ ਕੜਾਹੀ ਵਿੱਚ ਡਿੱਗ ਗਿਆ। ਉਹ ਲਗਭਗ 82 ਫੀਸਦੀ ਝੁਲਸ ਗਿਆ ਹੈ। ਬਾਕੀ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਾਲਾ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੇਵਾਦਾਰ ਬਲਬੀਰ ਸਿੰਘ ਪਿਛਲੇ 10 ਸਾਲਾਂ ਤੋਂ ਲੰਗਰ ਘਰ ਵਿਚ ਸੇਵਾ ਦਾ ਕੰਮ ਕਰ ਰਹੇ ਹਨ। ਸ਼ੁੱਕਰਵਾਰ ਦੇਰ ਰਾਤ ਉਸ ਦਾ ਪੈਰ ਅਚਾਨਕ ਫਰਸ਼ 'ਤੇ ਫਿਸਲ ਗਿਆ ਅਤੇ ਉਹ ਉਬਲਦੇ ਆਲੂਆਂ ਦੀ ਕੜਾਹੀ 'ਚ ਜਾ ਡਿੱਗਾ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਸੇਵਾਦਾਰ ਇਕੱਠੇ ਹੋ ਗਏ ਅਤੇ ਉਸ ਨੂੰ ਕੜਾਹੇ ਵਿੱਚੋਂ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ। ਬਲਬੀਰ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੇਵਾਦਾਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੇਵਾਦਾਰ ਬਲਬੀਰ ਸਿੰਘ ਉਬਲਦੇ ਆਲੂਆਂ 'ਤੇ ਆਈ ਝੱਗ ਨੂੰ ਸਾਫ਼ ਕਰ ਰਿਹਾ ਸੀ।
Sri Harmandir Sahib A Servant Fell Into A Cauldron Of Boiling Potatoes