September 3, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਕੱਲ੍ਹ ਬਾਅਦ ਦੁਪਹਿਰ ਖਬਰ ਮਿਲੀ ਸੀ ਕਿ ਰਾਧਾ ਸੁਆਮੀ ਡੇਰਾ ਬਿਆਸ (RSSB) ਦੇ ਅਧਿਆਤਮਿਕ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਰਾਧਾ ਸੁਆਮੀ ਸਤਿਸੰਗ ਦਾ ਅਧਿਆਤਮਕ ਮੁਖੀ ਨਿਯੁਕਤ ਕੀਤਾ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਨੇ ਗੱਦੀ ਵੀ ਸੰਭਾਲ ਲਈ ਹੈ ਅਤੇ ਹੁਣ ਤੋਂ ਉਹੀ ਸਤਿਸੰਗ ਕਰਨਗੇ।
ਇਸ ਖਬਰ ਤੋਂ ਬਾਅਦ ਉਨ੍ਹਾਂ ਦੇ ਸ਼ਰਧਾਲੂ ਹੈਰਾਨ ਰਹਿ ਗਏ। ਉਨ੍ਹਾਂ ਦੇ ਮਨ ਵਿੱਚ ਸਵਾਲ ਉੱਠ ਰਹੇ ਸਨ ਕਿ ਬਾਬੇ ਨੇ ਅਚਾਨਕ ਇਹ ਫੈਸਲਾ ਕਿਉਂ ਲਿਆ। ਉਨ੍ਹਾਂ ਨੂੰ ਵੀ ਬਾਬੇ ਨੂੰ ਲੈ ਕੇ ਚਿੰਤਾ ਸੀ। ਫਿਲਹਾਲ ਦੇਰ ਰਾਤ ਡੇਰਾ ਬਿਆਸ ਨੇ ਫਿਲਹਾਲ ਸਪੱਸ਼ਟੀਕਰਨ ਜਾਰੀ ਕਰ ਦਿੱਤਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਬਿਆਸ ਦੇ ਮੁਖੀ ਬਣੇ ਰਹਿਣਗੇ। ਅਜੇ ਤੱਕ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਅਤੇ ਨਾ ਹੀ ਕੋਈ ਦਸਤਾਰਬੰਦੀ ਦਾ ਪ੍ਰੋਗਰਾਮ ਹੈ।
Baba Gurinder Singh Dhillon Will Continue As The Spiritual Head Of Radha Swami Dera Beas