September 4, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮਹਾਰਾਸ਼ਟਰ ਦੇ ਠਾਣੇ ਵਿਚ ਇਕ ਬਿਸਕੁਟ ਫੈਕਟਰੀ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਬਿਸਕੁਟ ਬਣਾਉਣ ਵਾਲੀ ਮਸ਼ੀਨ ਦੀ ਬੈਲਟ ਵਿਚ ਫਸਣ ਨਾਲ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਅੰਬਰਨਾਥ ਵਿਚ ਵਾਪਰੀ।
ਮਸ਼ੀਨ ਦੀ ਬੈਲਟ ਤੋਂ ਬਿਸਕੁਟ ਚੁੱਕਣ ਦੀ ਕਰ ਰਿਹਾ ਸੀ ਕੋਸ਼ਿਸ਼
ਅੰਬਰਨਾਥ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਯੂਸ਼ ਚੌਹਾਨ ਆਪਣੀ ਮਾਂ ਨਾਲ ਇਕ ਬਿਸਕੁਟ ਫੈਕਟਰੀ ਗਿਆ ਸੀ, ਜਿੱਥੇ ਉਸਦੀ ਮਾਂ ਟਿਫਿਨ ਡਿਲੀਵਰ ਕਰਦੀ ਹੈ। ਬੱਚੇ ਨੇ ਮਸ਼ੀਨ ਦੀ ਬੈਲਟ ਤੋਂ ਬਿਸਕੁਟ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਵਿੱਚ ਫਸ ਗਿਆ। ਫੈਕਟਰੀ ਕਰਮਚਾਰੀਆਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
A 3 year old Child Died Due To Getting Stuck In A Biscuit Making Machine