Tarn Taran Bypoll Result : ਹਰਮੀਤ ਸੰਧੂ ਨੇ ਮਾਰੀ ਵੱਡੀ ਬਾਜ਼ੀ, AAP ਦੀ ਸ਼ਾਨਦਾਰ ਜਿੱਤ
ਤਰਨਤਾਰਨ, 14 ਨਵੰਬਰ, 2025 : ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦਾ ਫਾਈਨਲ ਨਤੀਜਾ ਸਾਹਮਣੇ ਆ ਗਿਆ ਹੈ ਅਤੇ ਇਸ 'ਚ ਆਮ ਆਦਮੀ ਪਾਰਟੀ (AAP) ਨੇ ਭਾਰੀ ਜਿੱਤ ਦਰਜ ਕਰਦੇ ਹੋਏ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 16 ਰਾਊਂਡਾਂ ਦੀ ਗਿਣਤੀ ਦੇ ਬਾਅਦ ਆਪਣੇ ਸਭ ਤੋਂ ਨੇੜਲੇ ਮੁਕਾਬਲੇਬਾਜ਼, ਅਕਾਲੀ ਦਲ (SAD) ਦੀ ਉਮੀਦਵਾਰ ਤੋਂ 12,091 ਵੋਟਾਂ ਦੇ ਵੱਡੇ ਮਾਰਜਿਨ ਨਾਲ ਜਿੱਤ ਹਾਸਲ ਕੀਤੀ ਹੈ।
ਅੰਤਿਮ ਨਤੀਜੇ: ਕਿਸਨੂੰ ਕਿੰਨੀਆਂ ਵੋਟਾਂ ਮਿਲੀਆਂ?
ਸਾਰੇ 16 ਰਾਊਂਡਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਪ੍ਰਮੁੱਖ ਪਾਰਟੀਆਂ ਦੀ ਵੋਟਾਂ ਦੀ ਸਥਿਤੀ ਕੁਝ ਇਸ ਤਰ੍ਹਾਂ ਰਹੀ:
AAP (ਆਮ ਆਦਮੀ ਪਾਰਟੀ) – 42,649 ਵੋਟਾਂ (ਜੇਤੂ)
SAD (ਸ਼੍ਰੋਮਣੀ ਅਕਾਲੀ ਦਲ) – 30,558 ਵੋਟਾਂ
Waris Punjab De (ਵਾਰਿਸ ਪੰਜਾਬ ਦੇ) – 19,620 ਵੋਟਾਂ
Congress (ਕਾਂਗਰਸ) – 15,078 ਵੋਟਾਂ
BJP (ਭਾਜਪਾ) – 6,239 ਵੋਟਾਂ
ਤਰਨਤਾਰਨ ਦੀ ਇਸ ਮਹੱਤਵਪੂਰਨ ਜ਼ਿਮਨੀ ਚੋਣ ਨੇ ਸੂਬੇ ਦੀ ਰਾਜਨੀਤੀ 'ਚ ਇੱਕ ਨਵਾਂ ਸੰਕੇਤ ਦਿੱਤਾ ਹੈ, ਕਿਉਂਕਿ ਇਸ ਨਤੀਜੇ ਨਾਲ ਵੋਟਰਾਂ ਦੇ ਰੁਝਾਨ ਅਤੇ ਭਵਿੱਖ ਦੀ ਦਿਸ਼ਾ ਦੋਵੇਂ ਸਪੱਸ਼ਟ ਹੋ ਰਹੇ ਹਨ।
Tarn Taran Bypoll Result Harmeet Sandhu Wins Big AAP Wins Big