December 18, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਭਾਜਪਾ ਨੇ ਪਾਰੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਕਾਰਨ ਆਪਣੇ ਕਈ ਆਗੂਆਂ ਖਿਲਾਫ ਸਖਤ ਐਕਸ਼ਨ ਲਿਆ ਹੈ। ਭਾਜਪਾ ਨੇ ਸਾਬਕਾ ਕੌਂਸਲਰ ਸਮੇਤ ਇਕ ਦਰਜਨ ਆਗੂਆਂ ਨੂੰ ਛੇ ਸਾਲ ਲਈ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਜਾਣਕਾਰੀ ਮੁਤਾਬਕ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਣੀ ਨੇ ਲੁਧਿਆਣਾ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸਾਬਕਾ ਕੌਂਸਲਰ ਸਮੇਤ ਇਕ ਦਰਜਨ ਨੇਤਾਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 6 ਸਾਲਾਂ ਲਈ ਪਾਰਟੀ ’ਚੋਂ ਬਾਹਰ ਕੱਢ ਦਿੱਤਾ। ਬਾਹਰ ਕੱਢੇ ਗਏ ਨੇਤਾਵਾਂ ’ਚ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਪਰਮਿੰਦਰ ਸਿੰਘ ਲਾਪਰਾਂ, ਸੁਰਜੀਤ ਸਿੰਘ ਰਾਏ, ਬਲਵਿੰਦਰ ਸਿੰਘ ਬਿੰਦਰ, ਮਨੂ ਅਰੋੜਾ, ਅਮਰਜੀਤ ਸਿੰਘ ਕਾਲੀ, ਸਰਵਨ ਅੱਤਰੀ, ਅਜੇ ਗੋਸਵਾਮੀ, ਸ਼ਿਵ ਦੇਵੀ ਗੋਸਵਾਮੀ, ਸੀਮਾ ਸ਼ਰਮਾ ਪਤਨੀ ਸ਼ਾਮ ਸ਼ਾਸਤਰੀ, ਹਰਜਿੰਦਰ ਸਿੰਘ, ਕੁਲਦੀਪ ਸ਼ਰਮਾ, ਸੰਦੀਪ ਮਨੀ, ਨਰੇਸ਼ ਸਿਆਲ, ਅਨੀਤਾ ਸ਼ਰਮਾ ਆਦਿ ਸ਼ਾਮਲ ਹਨ।
BJP s Big Action In Punjab Dozens Of Leaders Expelled From The Party For Six Years