ਸਾਬਕਾ BJP ਵਿਧਾਇਕ ਦੇ ਘਰੋਂ ਮਿਲਿਆ ਖਜ਼ਾਨਾ ! 14 ਕਿਲੋ ਸੋਨਾ ਅਤੇ 3.80 ਕਰੋੜ ਰੁਪਏ ਦੀ ਨਕਦੀ ਬਰਾਮਦ
January 8, 2025
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਟਰਾਂਸਪੋਰਟ ਵਿਭਾਗ ਦੇ ਸਾਬਕਾ ਕਾਂਸਟੇਬਲ ਸੌਰਭ ਸ਼ਰਮਾ ਦੇ ਘਰ ਤੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨਾ ਬਰਾਮਦ ਹੋਣ ਦੇ ਮਾਮਲੇ ਤੋਂ ਬਾਅਦ ਹੁਣ ਰਾਜ ਦਾ ਸਾਗਰ ਜ਼ਿਲ੍ਹੇ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਦੇ ਘਰ ਤੋਂ ਵੱਡੀ ਬਰਾਮਦਗੀ ਹੋਈ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਇੱਥੇ 14 ਕਿਲੋ ਸੋਨਾ ਅਤੇ 3.80 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 150 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
Treasure Found From Former BJP MLA s House 14 Kg Gold And Rs 3 80 Crore Recovered
Comments
Recommended News
Popular Posts
Just Now