Republic Day ਦੇ ਮੱਦੇਨਜ਼ਰ Punjab ਭਰ 'ਚ ਆਪਰੇਸ਼ਨ "CASO" ਤਹਿਤ ਚਲਾਈ ਵਿਸ਼ੇਸ਼ ਮੁਹਿੰਮ, ਪੁਲਿਸ ਦੀ ਚੱਪੇ ਚੱਪੇ 'ਤੇ ਤਿੱਖੀ ਨਜ਼ਰ
January 17, 2025
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਗਣਤੰਤਰ ਦਿਵਸ ਅਤੇ 26 ਜਨਵਰੀ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਨਾਭਾ ਪੁਲਿਸ ਵੱਲੋਂ ਪੰਜਾਬ ਭਰ ਵਿਚ ਚਲਾਏ ਗਏ ਆਪਰੇਸ਼ਨ "ਕਾਸੋ" ਤਹਿਤ ਨਸ਼ਾ ਤਸਕਰਾਂ ਅਤੇ ਮਾੜੇ ਲੋਕਾਂ 'ਤੇ ਸ਼ਿਕੰਜਾ ਕੱਸਣ ਦੀ ਮੁਹਿੰਮ ਚਲਾਈ ਗਈ ਹੈ। ਡੀਐਸਪੀ ਮਨਦੀਪ ਕੌਰ ਦੀ ਅਗਵਾਈ ਵਿੱਚ ਨਾਭਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕਿੰਗ ਸਥਾਨਾਂ ਅਤੇ ਆਉਣ ਜਾਣ ਵਾਲੀਆਂ ਬੱਸਾਂ ਦੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ।
ਆਪਰੇਸ਼ਨ ਕਾਸੋ ਤਹਿਤ ਕਈ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਨਾਭਾ ਦੀ ਡੀ.ਐਸ.ਪੀ ਮਨਦੀਪ ਕੌਰ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
In View Of Republic Day A Special Campaign Was Launched Across Punjab Under Operation CASO The Police Kept A Sharp Eye On Every Move
Comments
Recommended News
Popular Posts
Just Now