January 11, 2025
ਹੁਣ ਤੱਕ ਠੀਕ ਹੋ ਚੁੱਕੇ ਹਨ ਹਜ਼ਾਰਾਂ ਲੋਕ, ਮੁੜ ਕੇ ਨਹੀਂ ਹੋਈ ਭਿਆਨਕ ਬਿਮਾਰੀ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਕੈਂਸਰ ਇਕ ਅਜਿਹੀ ਬਿਮਾਰੀ ਹੈ ਜੋ ਸਾਲ ਦਰ ਸਾਲ ਆਪਣੀਆਂ ਜੜ੍ਹਾਂ ਫੈਲਾਉਂਦੀ ਜਾ ਰਹੀ ਹੈ। ਭਾਰਤ ਵਿਚ ਵੀ ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹਰ ਸਾਲ ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆਉਂਦੇ ਹਨ। ਪਰ ਰਾਜਸਥਾਨ ਦੇ ਇਕ ਛੋਟੇ ਜਿਹੇ ਪਿੰਡ ਨਾਂਗਲ-ਲੋਟਵਾੜਾ ਦੇ ਰਹਿਣ ਵਾਲੇ ਵਿਸ਼ਨੂੰ ਸ਼ਰਮਾ ਨੇ ਇਕ ਅਜਿਹੀ ਆਯੁਰਵੈਦਿਕ ਦਵਾਈ, ਇਕ ਅਜਿਹਾ ਫਾਰਮੂਲਾ ਤਿਆਰ ਕੀਤੀ ਹੈ ਜਿਸ ਨਾਲ ਸੈਂਕੜੇ ਕੈਂਸਰ ਦੇ ਮਰੀਜ਼ ਇਸ ਜਾਨਲੇਵਾ ਬਿਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਇਹ ਆਯੁਰਵੈਦਿਕ ਦਵਾਈ ਵੱਖ-ਵੱਖ ਕਿਸਮਾਂ ਦੀਆਂ ਜੜ੍ਹੀਆਂ ਬੂਟੀਆਂ ਦੇ ਮਿਸ਼ਰਣ ਤੋਂ ਤਿਆਰ ਕੀਤੀ ਗਈ ਹੈ ਅਤੇ ਵਿਗਿਆਨਕ ਤੌਰ 'ਤੇ ਵੀ ਸਫ਼ਲਤਾਪੂਰਵਕ ਪਰਖ ਕੀਤੀ ਜਾ ਚੁੱਕੀ ਹੈ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਵਿਸ਼ਨੂੰ ਸ਼ਰਮਾ ਨੂੰ ਉਨ੍ਹਾਂ ਦੀ ਕਾਢ ਲਈ ਸਨਮਾਨਿਤ ਕਰ ਚੁੱਕੇ ਹਨ।
ਇੱਥੋਂ ਮਿਲੀ ਹਰੀ ਝੰਡੀ
ਵਿਸ਼ਨੂੰ ਸ਼ਰਮਾ ਦੁਆਰਾ ਬਣਾਈ ਗਈ ਇਸ ਦਵਾਈ ਨੂੰ ਐਨਸੀਸੀਐੱਸ ਪੁਣੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਐਨਬੀਏ ਅਤੇ ਐਮਡੀ ਐਂਡਰਸਨ ਹਾਊਸਟਨ (ਯੂਐਸਏ) ਨੇ ਵੀ ਇਸ ਦਵਾਈ ਨੂੰ ਪਾਸ ਕੀਤਾ ਹੈ। ਸ਼ਰਮਾ ਨੂੰ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੀ ਤਰਫੋਂ ਟਰਾਫੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਉਨ੍ਹਾਂ ਨੂੰ ਇਹ ਐਵਾਰਡ ਕੈਂਸਰ ਦਾ ਇਲਾਜ ਖੋਜਣ ਲਈ ਦਿੱਤਾ ਗਿਆ।
ਇੱਥੋਂ ਇਕੱਠੀਆਂ ਕੀਤੀਆਂ ਜੜੀਆਂ ਬੂਟੀਆਂ
ਵਿਸ਼ਨੂੰ ਸ਼ਰਮਾ ਕੁਝ ਜੜੀ-ਬੂਟੀਆਂ ਜੰਗਲ 'ਚੋਂ ਅਤੇ ਕੁਝ ਆਪਣੇ ਖੇਤ 'ਚੋਂ ਲਿਆਉਂਦਾ ਹੈ, ਜਦਕਿ ਕਈ ਜੜ੍ਹੀ-ਬੂਟੀਆਂ ਹਨ ਜੋ ਉਹ ਬਾਜ਼ਾਰ 'ਚੋਂ ਲੈ ਕੇ ਆਉਂਦੀਆਂ ਹਨ। ਇਨ੍ਹਾਂ ਸਾਰੀਆਂ ਜੜ੍ਹੀਆਂ ਬੂਟੀਆਂ ਨੂੰ ਮਿਲਾ ਕੇ ਹੀ ਕੈਂਸਰ ਦੀ ਦਵਾਈ ਤਿਆਰ ਕੀਤੀ ਜਾਂਦੀ ਹੈ।
ਦੁਬਾਰਾ ਕਦੇ ਨਹੀਂ ਹੋਇਆ ਕੈਂਸਰ
ਚੌਥੀ ਸਟੇਜ ਦਾ ਕੈਂਸਰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਚੌਥੀ ਸਟੇਡ 'ਤੇ ਜਾਣ ਤੋਂ ਬਾਅਦ, ਵਿਅਕਤੀ ਪਰਮਾਤਮਾ ਵਿਚ ਵਿਸ਼ਵਾਸ ਨਾਲ ਹੀ ਜਿਊਂਦਾ ਹੈ। ਪਰ ਵਿਸ਼ਨੂੰ ਸ਼ਰਮਾ ਉਨ੍ਹਾਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰਿਆ ਹੈ। ਵਿਸ਼ਨੂੰ ਸ਼ਰਮਾ ਦਾ ਦਾਅਵਾ ਹੈ ਕਿ ਹੁਣ ਤੱਕ ਉਨ੍ਹਾਂ ਦੀ ਬਣੀ ਦਵਾਈ ਨਾਲ ਹਜ਼ਾਰਾਂ ਲੋਕ ਠੀਕ ਹੋ ਚੁੱਕੇ ਹਨ। ਇਲਾਜ ਕਰਵਾਉਣ ਵਾਲੇ ਪਹਿਲੇ ਵਿਅਕਤੀ ਦਾ ਕੈਂਸਰ ਠੀਕ ਹੋ ਗਿਆ ਸੀ ਅਤੇ ਦੁਬਾਰਾ ਕਦੇ ਵੀ ਕੈਂਸਰ ਨਹੀਂ ਹੋਇਆ।
ਸਿਰਫ਼ ਬੀਏ ਪਾਸ ਹੈ ਵਿਸ਼ਨੂੰ ਸ਼ਰਮਾ
ਵਿਸ਼ਨੂੰ ਸ਼ਰਮਾ ਦਾ ਜਨਮ ਰਾਜਸਥਾਨ ਦੇ ਪਿੰਡ ਨਾਂਗਲ-ਲੋਟਵਾੜਾ ਵਿਚ ਹੋਇਆ। ਉਸ ਨੇ ਆਪਣੇ ਸ਼ੁਰੂਆਤੀ ਜੀਵਨ ਵਿਚ ਬਹੁਤ ਗਰੀਬੀ ਦਾ ਸਾਹਮਣਾ ਕੀਤਾ। ਦਸਵੀਂ ਜਮਾਤ ਤੱਕ ਪੜ੍ਹਣ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਦਾ ਜਲਦੀ ਵਿਆਹ ਕਰਵਾ ਦਿੱਤਾ, ਜਿਸ ਕਾਰਨ ਉਹ ਛੋਟੀ ਉਮਰ ਵਿਚ ਹੀ ਪਰਿਵਾਰਕ ਜ਼ਿੰਮੇਵਾਰੀਆਂ ਵਿਚ ਫਸ ਗਿਆ। ਰਾਜਸਥਾਨ ਯੂਨੀਵਰਸਿਟੀ (ਆਰਯੂ) ਤੋਂ ਬੀਏ ਪਾਸ ਕਰਨ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਦਿੱਤੀ।
ਪਤਨੀ ਦਾ ਮਿਲਿਆ ਸਹਿਯੋਗ
ਦਵਾਈ ਦੇ ਖੋਜੀ ਵਿਸ਼ਨੂੰ ਸ਼ਰਮਾ ਨੂੰ ਪਤਨੀ ਦਾ ਪੂਰਾ ਸਹਿਯੋਗ ਮਿਲਿਆ। ਉਸਦੀ ਪਤਨੀ ਜੰਗਲਾਂ ਵਿਚੋਂ ਜੜੀ ਬੂਟੀਆਂ ਲਿਆਉਣ ਵਿੱਚ ਉਸਦੀ ਮਦਦ ਕਰਦੀ ਸੀ। ਵਿਸ਼ਨੂੰ ਸ਼ਰਮਾ ਨੇ ਸਭ ਤੋਂ ਪਹਿਲਾਂ ਟੂਥਪੇਸਟ ਬਣਾਇਆ ਜੋ ਮੂੰਹ ਦੇ ਕੈਂਸਰ ਲਈ ਫਾਇਦੇਮੰਦ ਸਾਬਤ ਹੋਇਆ। ਇਸ ਕਾਰਨ ਵਿਸ਼ਨੂੰ ਸ਼ਰਮਾ ਦੀਆਂ ਉਮੀਦਾਂ ਵਧਣ ਲੱਗੀਆਂ। ਇਸ ਤੋਂ ਬਾਅਦ ਉਸ ਨੇ ਜੰਗਲਾਂ ਵਿਚ ਜਾ ਕੇ ਹੋਰ ਜੜ੍ਹੀ-ਬੂਟੀਆਂ 'ਤੇ ਕੰਮ ਕੀਤਾ, ਜਿਸ ਦੇ ਨਤੀਜੇ ਵਜੋਂ ਉਹ ਕੈਂਸਰ ਵਰਗੀ ਗੰਭੀਰ ਬੀਮਾਰੀ ਦੀ ਦਵਾਈ ਬਣਾਉਣ ਵਿਚ ਸਫਲ ਹੋ ਗਏ।
Vishnu Sharma Emerged As A Ray Of Hope For Cancer Patients Farmer s Son Developed Cancer Medicine NCCS Pune Gave The Green Signal