January 11, 2025
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਸਕੂਲ ਦੇ ਸਾਥੀ, ਕੋਚ, ਗੁਆਂਢੀ, ਰਿਸ਼ਤੇਦਾਰ ਹਰ ਕੋਈ ਜਿਸ 'ਤੇ 13 ਸਾਲ ਦੀ ਕੁੜੀ ਨੇ ਭਰੋਸਾ ਕੀਤਾ ਉਸ ਨੇ ਉਸ ਦਾ ਸੋਸ਼ਣ ਕੀਤਾ। ਬੇਰਹਿਮੀ ਦਾ ਇਹ ਖੇਡ 4 ਸਾਲ ਤੱਕ ਜਾਰੀ ਰਿਹਾ ਤੇ ਇਸ ਦੌਰਾਨ 64 ਲੋਕਾਂ ਨੇ ਇਸ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਅਜਿਹੀ ਸਥਿਤੀ ਵਿਚ, ਕੁੜੀ ਮਾਨਸਿਕ ਸਦਮੇ ਵਿਚ ਚਲੀ ਗਈ, ਜਿਸ ਤੋਂ ਬਾਅਦ ਉਹ ਹਰ ਆਦਮੀ ਨੂੰ ਇਕ ਦਾਨਵ ਦੇ ਰੂਪ ਵਿਚ ਦੇਖਣ ਲੱਗੀ। ਉਸਦਾ ਵਿਸ਼ਵਾਸ ਟੁੱਟ ਗਿਆ ਸੀ, ਪਰ ਅੰਤ ਵਿਚ ਜਦੋਂ ਉਹ 18 ਸਾਲਾਂ ਦੀ ਹੋਈ, ਉਸਨੇ ਹਿੰਮਤ ਕੀਤੀ ਤੇ ਸਕੂਲ ਕੌਂਸਲਿੰਗ ਵਿਚ ਆਪਣੀ ਦਰਦਨਾਕ ਕਹਾਣੀ ਸੁਣਾਈ,ਜਿਸ ਨੂੰ ਸੁਣ ਕੇ ਹਰ ਕੋਈ ਸਦਮੇ ਵਿਚ ਚਲਾ ਗਿਆ।
ਇਹ ਵਾਰਦਾਤ ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਦੀ ਹੈ ਜਿਸ ਵਿਚ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪੁਲਿਸ ਹੁਣ ਤੱਕ 65 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਝ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਲੜਕੀ ਨੇ ਦੱਸਿਆ ਕਿ ਉਸ ਦਾ ਪਹਿਲੀ ਵਾਰ ਉਸ ਦੇ ਸਕੂਲ ਵਿੱਚ ਪੜ੍ਹਦੇ ਇੱਕ ਮੁੰਡੇ ਨੇ ਜਿਨਸੀ ਸ਼ੋਸ਼ਣ ਕੀਤਾ ਸੀ, ਜਦੋਂ ਉਹ ਸਿਰਫ਼ 13 ਸਾਲ ਦੀ ਸੀ। ਇਹ 2019 ਦੀ ਗੱਲ ਹੈ, ਫਿਰ ਉਸਨੂੰ ਸਮਝ ਨਹੀਂ ਆਇਆ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ? ਇਸ ਤੋਂ ਬਾਅਦ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਲੜਕੇ ਨੇ ਆਪਣੇ ਦੋਸਤਾਂ ਨੂੰ ਦੱਸਿਆ, ਫਿਰ ਉਨ੍ਹਾਂ ਨੇ ਵੀ ਲੜਕੀ ਨੂੰ ਬਲੈਕਮੇਲ ਕੀਤਾ ਤੇ ਉਸਨੂੰ ਹਵਸ ਦਾ ਸ਼ਿਕਾਰ ਬਣਾਇਆ।
ਹਾਲਾਂਕਿ, ਕੁੜੀ ਨਿਰਾਸ਼ ਨਹੀਂ ਹੋਈ; ਉਸਨੇ ਚੀਜ਼ਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦਾ ਫੈਸਲਾ ਕੀਤਾ ਤੇ ਸਕੂਲ ਵਿੱਚ ਖੇਡ ਟੀਮ ਵਿੱਚ ਸ਼ਾਮਲ ਹੋ ਗਈ। ਖੇਡ ਟੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਨੇ ਕੋਚ 'ਤੇ ਬਹੁਤ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ। ਕੁੜੀ ਨੇ ਕੋਚ ਨੂੰ ਆਪਣੇ ਨਾਲ ਹੋਈ ਬੇਰਹਿਮੀ ਬਾਰੇ ਦੱਸਿਆ, ਪਰ ਇੱਥੇ ਵੀ ਉਸ ਨਾਲ ਧੋਖਾ ਹੋਇਆ। ਕੋਚ ਨੇ ਮਦਦ ਕਰਨ ਦੀ ਬਜਾਏ ਕੁੜੀ ਨੂੰ ਆਪਣੀ ਕਾਮ-ਵਾਸਨਾ ਦਾ ਸ਼ਿਕਾਰ ਬਣਾਇਆ ਫਿਰ ਕੁੜੀ ਨੂੰ ਲੱਗਾ ਕਿ ਉਸਨੂੰ ਇਨ੍ਹਾਂ ਘਟਨਾਵਾਂ ਬਾਰੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਣਾ ਚਾਹੀਦਾ ਹੈ ਪਰ ਇੱਥੇ ਵੀ ਉਸਦਾ ਭਰੋਸਾ ਗ਼ਲਤ ਸਾਬਤ ਹੋਇਆ।
ਕੁੜੀ ਨੇ ਕਿਹਾ ਕਿ ਉਸਦੇ ਰਿਸ਼ਤੇਦਾਰ ਨੇ ਵੀ ਉਸ ਨਾਲ ਉਹੀ ਕੀਤਾ ਜੋ ਸਕੂਲ ਦੇ ਮੁੰਡਿਆਂ ਅਤੇ ਕੋਚ ਨੇ ਕੀਤਾ ਸੀ। ਇਸ ਤੋਂ ਬਾਅਦ ਉਹ ਅੰਦਰੋਂ ਟੁੱਟ ਗਈ। ਉਸਨੂੰ ਲੱਗਾ ਕਿ ਇਸ ਦੁਨੀਆਂ ਵਿੱਚ ਕਿਸੇ 'ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ।
ਕੁੜੀ ਨੇ ਸਭ ਤੋਂ ਪਹਿਲਾਂ ਸਕੂਲ ਦੇ ਕੌਂਸਲਿੰਗ ਸੈਸ਼ਨ ਦੌਰਾਨ ਜਿਨਸੀ ਸ਼ੋਸ਼ਣ ਬਾਰੇ ਗੱਲ ਕੀਤੀ। ਬਾਲ ਭਲਾਈ ਕਮੇਟੀ ਦੇ ਦਖਲ ਤੋਂ ਬਾਅਦ ਪੁਲਿਸ ਕੇਸ ਦਰਜ ਕੀਤਾ ਗਿਆ। ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਜ਼ਿਆਦਾਤਰ ਦੋਸ਼ੀ ਕੋਚ, ਸਹਿਪਾਠੀ ਤੇ ਸਥਾਨਕ ਨਿਵਾਸੀ ਹਨ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਪੋਕਸੋ ਐਕਟ ਅਤੇ ਹੋਰ ਮਾਮਲਿਆਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
Cruelty Beyond All Limits Humanity Has Once Again Become A Disgrace 64 People Made A Girl A Victim Of Lust