ਹੁਣ VIPs ਨਾਲ ਫੋਟੋਆਂ ਨਹੀਂ ਖਿਚਵਾਉਣਗੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਦਿੱਤਾ ਹੋਇਆ ਸਮਾਂ ਪੂਰਾ ਹੋਣ 'ਤੇ ਪੁਲਿਸ ਵਲੋਂ ਬੱਬੂ ਮਾਨ ਦਾ ਅਖਾੜਾ ਰੋਕਣ 'ਤੇ ਨੌਜਵਾਨ ਭੜਕੇ    ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ,ਵਿਆਹ ਤੋਂ ਇੱਕ ਦਿਨ ਪਹਿਲਾ ਲਾੜੀ ਹੋਈ ਫਰਾਰ     ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਫ਼ਰਵਰੀ 2026)    ਰੇਲ ਯਾਤਰੀਆਂ ਲਈ ਅਹਿਮ ਖ਼ਬਰ: ਕਈ ਮੁੱਖ ਟ੍ਰੇਨਾਂ ਦੇ ਨੰਬਰ ਬਦਲੇ, ਦੇਖੋ ਨਵੀਂ ਸੂਚੀ    ਲੁਧਿਆਣਾ ਪੁਲਿਸ ਦੀ ਸਖ਼ਤੀ: ਹਥਿਆਰਾਂ ਦੀ ਨੁਮਾਇਸ਼ ਅਤੇ ਭੜਕਾਊ ਗਾਣਿਆਂ 'ਤੇ ਮੁਕੰਮਲ ਪਾਬੰਦੀ    ਭਾਰਤ-ਅਮਰੀਕਾ ਵਪਾਰਕ ਸਮਝੌਤੇ ਵਿਰੁੱਧ ਅੱਜ 'ਭਾਰਤ ਬੰਦ': ਪੰਜਾਬ 'ਚ ਬੈਂਕ ਤੇ ਬਿਜਲੀ ਸੇਵਾਵਾਂ ਪ੍ਰਭਾਵਿਤ, ਪਾਵਰਕੌਮ ਦੀ ਸਖ਼ਤ ਚਿਤਾਵਨੀ    ਪੰਜਾਬ-ਚੰਡੀਗੜ੍ਹ 'ਚ ਗਰਮੀ ਨੇ ਦਿੱਤੀ ਦਸਤਕ: ਫ਼ਰੀਦਕੋਟ 'ਚ ਪਾਰਾ 27 ਡਿਗਰੀ ਤੋਂ ਪਾਰ, 16 ਫਰਵਰੀ ਤੋਂ ਮੀਂਹ ਤੇ ਗੜੇਮਾਰੀ ਦੀ ਚਿਤਾਵਨੀ   
Leopard enters marriage palace : Lucknow ਦੇ ਮੈਰਿਜ ਪੈਲੇਸ 'ਚ ਵੜਿਆ ਤੇਂਦੂਆ, ਮਚੀ ਭਾਜੜ, ਵੀਡੀਓ ਵਾਇਰਲ
February 13, 2025
Leopard-Enters-Lucknow-s-Marriag

Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਲਖਨਊ ਵਿਚ ਇਕ ਵਿਆਹ ਦੌਰਾਨ ਉਸ ਸਮੇਂ ਭਾਜੜ ਮੱਚ ਗਈ ਜਦੋਂ ਇੱਕ ਤੇਂਦੂਆ ਮੈਰਿਜ ਪੈਲੇਸ ਦੇ ਐਮਐਮ ਲੌਨ ਵਿਚ ਦਾਖਲ ਹੋ ਗਿਆ। ਰਾਤ 8 ਵਜੇ ਦੇ ਕਰੀਬ ਜਸ਼ਨਾਂ ਵਿਚਕਾਰ ਤੇਂਦੂਆ ਘਰ ਅੰਦਰ ਦਾਖਲ ਹੋ ਗਿਆ। ਜਿਸ ਤੋਂ ਬਾਅਦ ਘਰ ਵਿਚ ਮੌਜੂਦ ਲੋਕ ਇਧਰ-ਉਧਰ ਭੱਜਣ ਲੱਗੇ। ਇਕ ਮਹਿਮਾਨ ਨੇ ਆਪਣੇ ਆਪ ਨੂੰ ਬਚਾਉਣ ਲਈ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।


ਜਿਵੇਂ ਹੀ ਲਾੜਾ-ਲਾੜੀ ਨੂੰ ਤੇਂਦੂਏ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਤੁਰੰਤ ਪੈਲੇਸ ਤੋਂ ਭੱਜ ਕੇ ਕਾਰ 'ਚ ਬੈਠ ਗਏ। ਦੋ ਕੈਮਰਾਮੈਨ ਲਾੜਾ-ਲਾੜੀ ਦੀ ਵੀਡੀਓ ਸ਼ੂਟ ਕਰਨ ਲਈ ਮੈਰਿਜ ਹਾਲ 'ਚ ਚੰਗੀ ਜਗ੍ਹਾ ਲੱਭ ਰਹੇ ਸੀ। ਤੇਂਦੂਏ ਨੂੰ ਦੇਖਦੇ ਹੀ ਕੈਮਰਾਮੈਨ ਘਬਰਾ ਗਿਆ। ਇੱਕ ਕੈਮਰਾਮੈਨ ਨੇ ਪੌੜੀਆਂ ਤੋਂ ਛਾਲ ਮਾਰ ਦਿੱਤੀ।


ਜੰਗਲਾਤ ਵਿਭਾਗ ਨੂੰ ਵਹਾਉਣਾ ਪਿਆ ਪਸੀਨਾ


ਤੇਂਦੂਏ ਨੂੰ ਫੜਨ ਲਈ ਜੰਗਲਾਤ ਵਿਭਾਗ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਜੰਗਲਾਤ ਵਿਭਾਗ ਨੂੰ ਵੀ ਤੇਂਦੂਏ ਨੂੰ ਫੜਨ ਲਈ ਕਾਫੀ ਪਸੀਨਾ ਵਹਾਉਣਾ ਪਿਆ। ਦੇਰ ਰਾਤ ਤੱਕ ਜਾਰੀ ਜੰਗਲਾਤ ਵਿਭਾਗ ਦੀ ਕਾਰਵਾਈ ਦੌਰਾਨ ਤੇਂਦੂਏ ਨੇ ਮੁਲਾਜ਼ਮਾਂ 'ਤੇ ਕਈ ਵਾਰ ਹਮਲਾ ਵੀ ਕੀਤਾ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਚੀਤਾ ਜੰਗਲਾਤ ਵਿਭਾਗ ਦੀਆਂ ਪੌੜੀਆਂ 'ਤੇ ਹਮਲਾ ਕਰ ਰਿਹਾ ਹੈ।ਤੇਂਦੂਏ ਨੂੰ ਫੜਨ ਸਮੇਂ ਜੰਗਲਾਤ ਕਰਮਚਾਰੀ ਨੇ ਗੋਲੀ ਵੀ ਚਲਾ ਦਿੱਤੀ। ਜਿਸ ਤੋਂ ਬਾਅਦ ਉਸ ਦਾ ਕਹਿਣਾ ਹੈ ਕਿ ਉਸ ਨੂੰ ਗੋਲੀ ਲੱਗੀ ਹੈ। ਕਰੀਬ 8 ਘੰਟੇ ਤੱਕ ਚੱਲੇ ਇਸ ਬਚਾਅ ਕਾਰਜ ਵਿੱਚ ਜੰਗਲਾਤ ਵਿਭਾਗ ਨੂੰ ਸਵੇਰੇ 4 ਵਜੇ ਸਫਲਤਾ ਮਿਲੀ ਅਤੇ ਤੇਂਦੂਏ ਨੂੰ ਕਾਬੂ ਕਰ ਲਿਆ।

Leopard Enters Lucknow s Marriage Palace Stampede Ensues Bride And Groom Flee Video Goes Viral

local advertisement banners
Comments


Recommended News
Popular Posts
Just Now