January 20, 2025

Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮਸ਼ਹੂਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਓੜੀਸ਼ਾ ਦੇ ਪੁਰੀ ਬੀਚ 'ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਨ੍ਹਾਂ ਦੀ 47 ਫੁੱਟ ਲੰਬੀ ਰੇਤ ਕਲਾ ਬਣਾਈ ਹੈ। ਇਸ ਤਸਵੀਰ 'ਤੇ ਉਨ੍ਹਾਂ ਨੇ ਲਿਖਿਆ ਵਾਈਟ ਹਾਊਸ 'ਚ ਤੁਹਾਡਾ ਸਵਾਗਤ ਹੈ।
ਇਸ ਰੇਤ ਕਲਾ ਨੂੰ ਪਟਨਾਇਕ ਨੇ ਆਪਣੇ ਸੈਂਡ ਆਰਟ ਇੰਸਟੀਚਿਊਟ ਦੇ ਵਿਦਿਆਰਥੀਆਂ ਨਾਲ ਮਿਲ ਕੇ ਤਿਆਰ ਕੀਤਾ ਹੈ। ਟਰੰਪ ਸੋਮਵਾਰ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਹ ਚਾਰ ਸਾਲਾਂ ਦੇ ਵਕਫ਼ੇ ਮਗਰੋਂ ਵ੍ਹਾਈਟ ਹਾਊਸ ਵਿਚ ਉਨ੍ਹਾਂ ਦੀ ਵਾਪਸੀ ਹੋਵੇਗੀ। ਸੁਦਰਸ਼ਨ ਪਟਨਾਇਕ ਦੀ ਇਹ ਕਲਾ ਅਮਰੀਕਾ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਹਿਮ ਸੰਦੇਸ਼ ਦਿੰਦੀ ਹੈ।
ਪਟਨਾਇਕ ਦੀ ਇਹ ਕਲਾ ਖਾਸ ਹੈ ਕਿਉਂਕਿ ਉਹ ਪਹਿਲਾਂ ਵੀ ਕਈ ਵਾਰ ਡੋਨਾਲਡ ਟਰੰਪ ਦੀ ਸੈਂਡ ਆਰਟ ਬਣਾ ਚੁੱਕੇ ਹਨ। ਉਸਨੇ ਆਪਣੀ ਕਲਾ ਰਾਹੀਂ ਬਹੁਤ ਸਾਰੇ ਸਮਾਜਿਕ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ 'ਤੇ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ ਹੈ। ਪਟਨਾਇਕ ਨੇ ਆਪਣੀ ਰੇਤ ਕਲਾ ਰਾਹੀਂ ਐੱਚਆਈਵੀ/ਏਡਜ਼, ਗਲੋਬਲ ਵਾਰਮਿੰਗ, ਕੋਵਿਡ-19, ਪਲਾਸਟਿਕ ਪ੍ਰਦੂਸ਼ਣ ਅਤੇ ਅੱਤਵਾਦ ਵਰਗੀਆਂ ਸਮੱਸਿਆਵਾਂ 'ਤੇ ਸੰਦੇਸ਼ ਦਿੱਤੇ ਹਨ।
ਸੁਦਰਸ਼ਨ ਪਟਨਾਇਕ ਪਦਮਸ਼੍ਰੀ ਨਾਲ ਸਨਮਾਨਿਤ ਕਲਾਕਾਰ ਹਨ ਅਤੇ ਹੁਣ ਤੱਕ ਦੁਨੀਆ ਭਰ ਵਿੱਚ 50 ਤੋਂ ਵੱਧ ਅੰਤਰਰਾਸ਼ਟਰੀ ਸੈਂਡ ਆਰਟ ਚੈਂਪੀਅਨਸ਼ਿਪਾਂ ਅਤੇ ਤਿਉਹਾਰਾਂ ਵਿੱਚ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਦੇ ਯੋਗਦਾਨ ਕਾਰਨ ਉਨ੍ਹਾਂ ਨੇ ਸਾਡੇ ਦੇਸ਼ ਲਈ ਕਈ ਪੁਰਸਕਾਰ ਜਿੱਤੇ ਹਨ। ਪਟਨਾਇਕ ਦੀ ਕਲਾ ਨਾ ਸਿਰਫ ਦੇਖਣ 'ਚ ਖੂਬਸੂਰਤ ਹੈ, ਸਗੋਂ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਉਣ ਦੀ ਪ੍ਰੇਰਨਾ ਵੀ ਦਿੰਦੀ ਹੈ।
Sand Artist Sudarshan Patnaik Creates 47 foot long Sand Sculpture Of Donald Trump
