February 7, 2025

Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਦਿੱਲੀ ਵਿੱਚ ਕਿਹੋ ਜਿਹਾ ਹੰਗਾਮਾ ਹੋਇਆ? ਏਸੀਬੀ ਦੀ ਟੀਮ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੇ ਘਰ ਪਹੁੰਚ ਰਹੀ ਹੈ। ਮਾਮਲਾ 15 ਕਰੋੜ ਰੁਪਏ ਦੀ ਆਫਰ ਦਾ ਹੈ। ਜੀ ਹਾਂ, ਦਿੱਲੀ ਦੇ LG ਵੀਕੇ ਸਕਸੈਨਾ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੂੰ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਬਾਅਦ ਏਸੀਬੀ ਦੀ ਟੀਮ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੇ ਘਰ ਰਵਾਨਾ ਹੋ ਗਈ।
ਦਰਅਸਲ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਸੀ ਕਿ ਦਿੱਲੀ 'ਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾ 'ਆਪ' ਵਿਧਾਇਕਾਂ ਨੂੰ ਭਗਵਾ ਪਾਰਟੀ 'ਚ ਸ਼ਾਮਲ ਹੋਣ ਲਈ 15 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ। 'ਆਪ' ਦੇ ਇਸ ਦੋਸ਼ ਦੀ ਸ਼ਿਕਾਇਤ ਭਾਜਪਾ ਨੇ ਕੀਤੀ ਸੀ। ਇਸ ਤੋਂ ਬਾਅਦ LG ਨੇ ਜਾਂਚ ਦੀ ਸਿਫਾਰਿਸ਼ ਕੀਤੀ। ਹੁਣ ਏਸੀਬੀ ਨੇ ਜਾਂਚ ਦਾ ਜ਼ਿੰਮਾ ਸੰਭਾਲ ਲਿਆ ਹੈ।
ACB Team Reaches Arvind Kejriwal And Sanjay Singh s House For Investigation In Delhi Know What Is The Whole Matter
