IndiGo ਸੰਕਟ ਵਿਚ DGCA ਦੀ ਵੱਡੀ ਕਾਰਵਾਈ, ਚਾਰ Flight Operations Inspectors ਮੁਅੱਤਲ
December 12, 2025 / national
New Delhi
IndiGo ਸੰਕਟ ਵਿਚ DGCA ਦੀ ਵੱਡੀ ਕਾਰਵਾਈ, ਚਾਰ Flight Operations Inspectors ਮੁਅੱਤਲ
Live Punjabi TV Bureau
ਨਵੀਂ ਦਿੱਲੀ, 12 ਦਸੰਬਰ 2025: ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ (IndiGo) ਵਿੱਚ ਜਾਰੀ ਸੰਚਾਲਕੀ ਸੰਕਟ ਨੇ ਹੁਣ ਨਾਗਰਿਕ ਹਵਾਬਾਜ਼ੀ ਨਿਯੰਤਰਕ DGCA ਨੂੰ ਸਕੱਤੀ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ। ਡੀਜੀਸੀਏ ਨੇ ਤੁਰੰਤ ਪ੍ਰਭਾਵ ਨਾਲ ਚਾਰ Flight Operations Inspectors (FOIs) ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਏਅਰਲਾਈਨ ਦੇ ਆਪ੍ਰੇਸ਼ਨ ਅਤੇ ਸੁਰੱਖਿਆ ਨਿਗਰਾਨੀ ਵਿੱਚ ਗੰਭੀਰ ਲਾਪਰਵਾਹੀ ਕੀਤੀ, ਜਿਸਦਾ ਨਤੀਜਾ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦੇ ਰੂਪ ਵਿੱਚ ਸਾਹਮਣੇ ਆਇਆ।
ਕੀ ਹੈ ਮੁਅੱਤਲੀ ਦੀ ਵਜ੍ਹਾ?
ਰੈਗੂਲੇਟਰ ਮੁਤਾਬਕ, ਮੁਅੱਤਲ ਕੀਤੇ ਗਏ FOIs ਇੰਡੀਗੋ ਦੀ ਰੂਟੀਨ ਇੰਸਪੈਕਸ਼ਨ ਅਤੇ ਆਪ੍ਰੇਸ਼ਨ ਮਾਨੀਟਰਿੰਗ ਦੇ ਜ਼ਿੰਮੇਵਾਰ ਸਨ। ਪਰ ਦਸੰਬਰ ਦੀ ਸ਼ੁਰੂਆਤ ਵਿੱਚ ਉਡਾਣਾਂ ਦੀ ਵੱਡੀ ਗਿਣਤੀ ਰੱਦ ਹੋਣ ਅਤੇ ਕ੍ਰੂ ਪਲੈਨਿੰਗ ਸਿਸਟਮ ਦੇ ਫੇਲ੍ਹ ਹੋਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਨ੍ਹਾਂ ਅਧਿਕਾਰੀਆਂ ਨੇ ਸਮੇਂ ਰਹਿੰਦਿਆਂ ਗੜਬੜ ਨੂੰ ਪਕੜਿਆ ਨਹੀਂ।
ਇਸਨੂੰ ਗੰਭੀਰ ਲਾਪਰਵਾਹੀ ਮੰਨਦੇ ਹੋਏ ਤੁਰੰਤ ਕਾਰਵਾਈ ਕੀਤੀ ਗਈ।
IndiGo ਹੈੱਡਕੁਆਰਟਰ ਵਿੱਚ DGCA ਦੀ ਤੇਜ਼ ਜਾਂਚ
DGCA ਨੇ ਇੰਡੀਗੋ ਦੇ ਗੁਰੂਗ੍ਰਾਮ ਦਫ਼ਤਰ ਵਿੱਚ ਵੱਖ-ਵੱਖ ਵਿਭਾਗਾਂ ਦੀ ਗਹਿਰਾਈ ਨਾਲ ਜਾਂਚ ਕਰਨ ਲਈ ਦੋ ਖਾਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਹ ਟੀਮਾਂ:
ਜਿਹੇ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ। ਹਰ ਸ਼ਾਮ 6 ਵਜੇ ਰੈਗੂਲੇਟਰ ਨੂੰ ਤਾਜ਼ਾ ਰਿਪੋਰਟ ਸੌਂਪੀ ਜਾ ਰਹੀ ਹੈ। ਜਾਂਚ ਟੀਮ ਵਿੱਚ ਜੁਆਇੰਟ ਡੀਜੀ ਸੰਜੇ ਬ੍ਰਹਮਾਨੇ ਅਤੇ ਡਿਪਟੀ ਡੀਜੀ ਅਮਿਤ ਗੁਪਤਾ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਲ ਹਨ।
HR Planning ਅਤੇ Rest Rules ਦੀ ਵੀ ਹੋਵੇਗੀ ਜਾਂਚ
ਜਾਂਚ ਦਾ ਘੇਰਾ ਵਧਾਉਂਦੇ ਹੋਏ DGCA ਹੁਣ ਇੰਡੀਗੋ ਦੀ:
ਦੀ ਪਾਲਣਾ ਦੀ ਵੀ ਵਿਸਤ੍ਰਿਤ ਸਮੀਖਿਆ ਕਰ ਰਹੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਇੰਡੀਗੋ ਦੇ CEO Pieter Elbers ਨੂੰ ਵੀ ਇੱਕ ਵਾਰ ਫਿਰ DGCA ਦੇ ਦਫ਼ਤਰ ਵਿੱਚ ਵਜ੍ਹਾ ਸਪਸ਼ਟੀਕਰਨ ਲਈ ਬੁਲਾਇਆ ਗਿਆ ਸੀ।
ਸੰਕਟ ਜਾਰੀ—ਉਡਾਣਾਂ ਦੀ ਰੱਦਗੀ ਨਹੀਂ ਰੁਕੀ
ਇੰਡੀਗੋ ਦੀ ਸਮੱਸਿਆ 11ਵੇਂ ਦਿਨ ਵੀ ਕਾਬੂ ਵਿੱਚ ਨਹੀਂ ਆਈ। ਸ਼ੁੱਕਰਵਾਰ ਨੂੰ ਬੈਂਗਲੁਰੂ ਏਅਰਪੋਰਟ ਤੋਂ 54 ਫਲਾਈਟਾਂ ਰੱਦ ਹੋਈਆਂ। ਇੱਕ ਦਿਨ ਪਹਿਲਾਂ ਦਿੱਲੀ ਅਤੇ ਬੈਂਗਲੁਰੂ ਤੋਂ 200 ਤੋਂ ਵੱਧ ਉਡਾਣਾਂ ਕੈਂਸਲ ਹੋਈਆਂ ਸਨ।
ਸੰਕਟ ਕਾਰਨ:
ਇੰਡੀਗੋ ਦਾ Market Cap ਲਗਭਗ 21,000 ਕਰੋੜ ਰੁਪਏ ਘਟ ਗਿਆ ਹੈ।
ਕੰਪਨੀ ਨੇ 3 ਤੋਂ 5 ਦਸੰਬਰ ਵਿਚਕਾਰ ਪ੍ਰਭਾਵਿਤ ਯਾਤਰੀਆਂ ਲਈ 10,000 ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।
Powered by
Dgca takes major action in indigo crisis suspends four flight operations inspectors