ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼: ਸ਼ੀਤਲ ਦੇਵੀ ਨੇ ਭਾਰਤ ਲਈ ਤਮਗਾ ਪੱਕਾ ਕੀਤਾ ਸੱਤਿਆ ਨਿਕੇਤਨ ਇਮਾਰਤ ਢਹਿ ਜਾਣ ਕਾਰਨ ਮੌਤਾਂ ਦਾ ਅੰਕੜਾ ਸੱਤ ਤੱਕ ਪਹੁੰਚਿਆ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 10-09-2026 ਲੁਧਿਆਣਾ ਤੋਂ ਬਾਅਦ ਕੱਲ੍ਹ ਜਾਲੰਧਰ ਬੰਦ ਦਾ ਐਲਾਨ, ਡਾ. ਅੰਬੇਡਕਰ ਦੀ ਮੂਰਤੀ ਤੋੜਨ ਦਾ ਗੁੱਸਾ ਕੈਨੇਡਾ ਵਿੱਚ ਸ਼ੋਅ ਤੋਂ ਬਾਅਦ Ammy Virk 'ਤੇ ਹਮਲਾ, ਰੋਲਜ਼ ਰਾਇਸ ਕਾਰ 'ਤੇ 7 ਗੋਲੀਆਂ ਚਲਾਈਆਂ ਗਈਆਂ ਅੱਜ ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ਚ ਰੋਸ ਨਮਨ ਧੀਰ ਦਾ ਧਮਾਕੇਦਾਰ ਬੱਲੇਬਾਜ਼ੀ ਦਾ ਕਮਾਲ, 64 ਗੇਂਦਾਂ 'ਤੇ 173 ਦੌੜਾਂ ਬਣਾ ਕੇ ਟੀਮ ਨੂੰ ਦਿਵਾਈ ਜਿੱਤ MP ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 22 ਦੀ ਮੌਤ, ਪੁਲਿਸ ਨੇ 14 ਨੂੰ ਕੀਤਾ ਗ੍ਰਿਫ਼ਤਾਰ ਪ੍ਰੈਗਨੈਂਟ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ, ਪਰਿਜਨਾਂ ਨੇ ਪਤੀ 'ਤੇ ਲਾਏ ਹੱਤਿਆ ਦੇ ਦੋਸ਼ ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ

ਅਰਦਾਸ ਉਪਰੰਤ ਬੱਚਿਆਂ ਨੇ ਪਹਿਲੇ ਦਿਨ ਉਤਸ਼ਾਹ ਨਾਲ ਖੇਡਾਂ ਦੀ ਕੀਤੀ ਸ਼ੁਰੂਆਤ

ਅਰਦਾਸ ਉਪਰੰਤ ਬੱਚਿਆਂ ਨੇ ਪਹਿਲੇ ਦਿਨ ਉਤਸ਼ਾਹ ਨਾਲ ਖੇਡਾਂ ਦੀ ਕੀਤੀ ਸ਼ੁ


ਅਰਦਾਸ ਉਪਰੰਤ ਬੱਚਿਆਂ ਨੇ ਪਹਿਲੇ ਦਿਨ ਉਤਸ਼ਾਹ ਨਾਲ ਖੇਡਾਂ ਦੀ ਕੀਤੀ ਸ਼ੁਰੂਆਤ

ਸਿਆਟਲ ਦੇ ਸਿੱਖ ਭਾਈਚਾਰੇ ਵੱਲੋਂ 16ਵਾਂ ਬੱਚਿਆਂ ਦਾ ਸਮਰ ਖੇਡ ਕੈਂਪ ਸ਼ੁਰੂ




ਕੈਂਟ, ਵਾਸ਼ਿੰਗਟਨ (ਗੁਰਪ੍ਰੀਤ ਸਿੰਘ ਧੰਜੂ): ਸਿਆਟਲ ਦੇ ਸਿੱਖ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 16ਵੇਂ ਬੱਚਿਆਂ ਦੇ ਸਮਰ ਖੇਡ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਵਿਲਸਨ ਪਲੇ ਫੀਲਡਜ਼, ਕੈਂਟ ਵਿਖੇ ਕੀਤੀ ਗਈ। ਕੈਂਪ ਦਾ ਆਰੰਭ ਸ੍ਰੀ ਵਾਹਿਗੁਰੂ ਜੀ ਦੀ ਬਖ਼ਸ਼ਿਸ਼ ਦੀ ਅਰਦਾਸ ਨਾਲ ਹੋਇਆ, ਜਿਸ ਉਪਰੰਤ ਬੱਚਿਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਪਹਿਲੇ ਦਿਨ ਦੀਆਂ ਖੇਡ ਗਤੀਵਿਧੀਆਂ ਵਿੱਚ ਭਾਗ ਲਿਆ।


ਕੈਂਪ ਵਿੱਚ 6 ਤੋਂ 17 ਸਾਲ ਦੀ ਉਮਰ ਦੇ ਵੱਡੀ ਗਿਣਤੀ ਬੱਚਿਆਂ ਨੇ ਹਿੱਸਾ ਲਿਆ। ਪਹਿਲੇ ਦਿਨ ਬੱਚਿਆਂ ਨੂੰ ਵੱਖ-ਵੱਖ ਖੇਡਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅਨੁਭਵੀ ਕੋਚਾਂ ਵੱਲੋਂ ਸਿਖਲਾਈ ਦੀ ਸ਼ੁਰੂਆਤ ਕਰਵਾਈ ਗਈ। ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਬੱਚਿਆਂ ਦਾ ਹੌਸਲਾ ਵਧਾਇਆ।


ਇਸ ਮੌਕੇ ਆਯੋਜਕਾਂ ਨੇ ਕਿਹਾ ਕਿ ਸਮਰ ਖੇਡ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿਹਤਮੰਦ ਜੀਵਨ-ਸ਼ੈਲੀ, ਅਨੁਸ਼ਾਸਨ, ਟੀਮ ਭਾਵਨਾ ਅਤੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹਨ।


ਕੈਂਪ ਦੌਰਾਨ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਵੱਖ-ਵੱਖ ਖੇਡਾਂ ਦੀ ਸਿਖਲਾਈ ਦਿੱਤੀ ਜਾਵੇਗੀ, ਜਦਕਿ ਸਮਾਪਤੀ ਸਮਾਰੋਹ 23 ਅਗਸਤ ਨੂੰ ਕਰਵਾਇਆ ਜਾਵੇਗਾ। ਕੈਪ ਦੇ ਮੁੱਖ ਪ੍ਰਬੰਧਕ ਸਰਦਾਰ ਗੁਰਦੀਪ ਸਿੰਘ ਸਿੱਧੂ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਖੇਡ ਕੈਪ ਨਾਲ ਜੁੜਨ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਅਤੇ ਜੀ ਆਇਆ ਕਹਾ / ਇਸ ਮੌਕੇ ਸਿਆਟਲ ਦੀਆ ਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਸ: ਹਰਦੀਪ ਸਿੰਘ ਗਿੱਲ ,ਮਨਮੋਹਨ ਸਿੰਘ ਧਾਲੀਵਾਲ ,ਹਰਦੇਵ ਸਿੰਘ ਜੱਜ ,ਗੁਰਿੰਦਰ ਸਿੰਘ ਗਰੇਵਾਲ ,ਸਰਬਜੀਤ ਸਿੰਘ ਝੱਲੀ ,ਜੁਗਰਾਜ ਸਿੰਘ ਬਰਾੜ ,ਕੇਂਟ ਸਿਟੀ ਪ੍ਰਧਾਨ ਸਤਵਿੰਦਰ ਕੌਰ ,ਅਮਰਜੀਤ ਸਿੰਘ ,ਕੋਸਲਰ ਸਰਨ ਕੌਰ ,ਹੀਰਾ ਸਿੰਘ , ਧਰਮ ਸਿੰਘ ਖਿੰਡਾ , ਬਲਬੀਰ ਸਿੰਘ , ਰਾਜਦੀਪ ਸਿੰਘ ਸਾਹੀ ,ਪ੍ਰਿਤਪਾਲ ਸਿੰਘ ਟਿਵਾਣਾ (ਪ੍ਰਧਾਨ ਲਿਖਾਰੀ ਸਭਾ )ਕੁਲਵੰਤ ਸ਼ਾਹ ,ਬਲਿਹਾਰ ਲੇਹਲ ,ਸੁਖਪ੍ਰੀਤ ਸਿੰਘ ਮੱਲੀ ,ਹਰਦੀਪ ਸਿੰਘ ਸਿੱਧੂ , ਜਸਕਰਨ ਸਿੰਘ ਸਰਾਓ , ਸਕੱਤਰ ਸਿੰਘ ਸੰਧੂ , ਮਨਦੀਪ ਸੰਘਾ , ਗੁਰਬਿੰਦਰ ਧਾਲੀਵਾਲ ,ਹਾਰਜੀ ਪਾਲ ਸਿੰਘ , ਜਗਦੇਵ ਸੰਧੂ , ਹਰਪ੍ਰੀਤ ਪਰਮਾਰ ,ਵਿਕਰਮ ਵਿਰਕ ,

ਮਨਿੰਦਰਵੀਰ ਸਿੰਘ ਰਣਦੇਵ ,ਅਮਰਵੀਰ ਸਿੰਘ ਰਣਦੇਵ ,ਪੌਲ ਮੁਲਤਾਨੀ ,ਦਰਸ਼ਨ ਸਿੰਘ ਬੜਾ ਪਿੰਡ ,ਭਿੰਦਾ ਹੁੰਦਲ ,ਸ਼ਸ਼ੀ ਪ੍ਰਸ਼ਾਂਤ , ਰਵਿੰਦਰ ਸਿੰਘ ਤੇ ਹੋਰ ਮਜੂਦ ਸਨ /

Children Began The First Day Of Sports


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now