ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ ਤਾਜ਼ਾ ਖਬਰ – ਲੁਧਿਆਣਾ ਦੇ ਹੋਟਲ ਇੰਪੀਰੀਅਲ ਬਲੂ ਵਿੱਚ ਪ੍ਰਾਪਰਟੀ ਡੀਲਰ ਦੀ ਲਾਸ਼ ਮਿਲੀ ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ ਚੰਡੀਗੜ੍ਹ: ਘਰ ਤੋਂ ਦੁਕਾਨ ਤੱਕ ਕਚਰਾ ਪ੍ਰਬੰਧਨ 'ਤੇ ਸਖ਼ਤੀ, ਕੂੜਾ ਅਲੱਗ ਨਾ ਕਰਨ 'ਤੇ ਵੀ ਲੱਗੇਗਾ ਜੁਰਮਾਨਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 22-09-2026 ਪੈਟਰੋਲ ਦੇ ਭਾਅ 1000 ਰੁਪਏ ਤੱਕ ਜਾ ਸਕਦੇ ਹਨ! ਪੈਟਰੋਲੀਅਮ ਮੰਤਰੀ ਦਾ ਵੱਡਾ ਬਿਆਨ ਮੀਰੀ ਪੀਰੀ ਖਾਲਸਾ ਮਾਰਚ ਕਰਤਾਰਪੁਰ, ਜਲੰਧਰ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਤੇ ਮੁਅੱਤਲ ਗ੍ਰੰਥੀ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ’ਚੋਂ ਖਾਰਜ ਕਰਨ ਦਾ ਫ਼ੈਸਲਾ ਭਾਰਤ ਦਾ ਐੱਲਪੀਜੀ ਸਬਸਿਡੀ ਬੋਝ 62,000 ਕਰੋੜ ਰੁਪਏ ਤੋਂ ਵੱਧ

ਧੜੇਬੰਦੀ ਨੇ ਕਾਂਗਰਸ ਨੂੰ ਖਿੰਡਾ ਦਿੱਤਾ, ਚੰਨੀ ਪਾਰਟੀ 'ਚ ਰਹਿ ਕੇ ਹੀ ਨੁਕਸਾਨ ਕਰਨਗੇ- ਰਵਨੀਤ ਸਿੰਘ ਬਿੱਟੂ ਨੇ ਲਾਏ ਗੰਭੀਰ ਦੋਸ਼

ਧੜੇਬੰਦੀ ਨੇ ਕਾਂਗਰਸ ਨੂੰ ਖਿੰਡਾ ਦਿੱਤਾ, ਚੰਨੀ ਪਾਰਟੀ 'ਚ ਰਹਿ ਕੇ ਹੀ ਨ


ਧੜੇਬੰਦੀ ਨੇ ਕਾਂਗਰਸ ਨੂੰ ਖਿੰਡਾ ਦਿੱਤਾ, ਚੰਨੀ ਪਾਰਟੀ 'ਚ ਰਹਿ ਕੇ ਹੀ ਨੁਕਸਾਨ ਕਰਨਗੇ: ਰਵਨੀਤ ਸਿੰਘ ਬਿੱਟੂ ਨੇ ਲਾਏ ਗੰਭੀਰ ਦੋਸ਼


ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਇਸ ਵੇਲੇ ਗੰਭੀਰ ਧੜੇਬੰਦੀ ਦਾ ਸ਼ਿਕਾਰ ਹੈ ਅਤੇ ਇਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਫ਼ ਦਿਖਾਈ ਦੇਵੇਗਾ। ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰ ਹਲਕੇ ਵਿੱਚ ਕਈ-ਕਈ ਧੜੇ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਪਾਰਟੀ ਦੀ ਸਥਿਤੀ ਕਮਜ਼ੋਰ ਹੋ ਗਈ ਹੈ।ਬਿੱਟੂ ਨੇ ਕਿਹਾ ਕਿ ਹਾਈਕਮਾਨ ਨੂੰ ਕਈ ਕਮੇਟੀਆਂ ਬਣਾਉਣੀਆਂ ਪਈਆਂ, ਪਰ ਉਨ੍ਹਾਂ ਦੇ ਐਲਾਨ 'ਤੇ ਕਿਤੇ ਵੀ ਖੁਸ਼ੀ ਨਹੀਂ ਮਨਾਈ ਗਈ। ਉਨ੍ਹਾਂ ਯੂਥ ਕਾਂਗਰਸ ਚੋਣਾਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਦੀ ਜਿੱਤ ਨੂੰ ਪ੍ਰਭਾਵਿਤ ਕਰਕੇ ਰਾਜਾ ਵੜਿੰਗ ਦੇ ਕਰੀਬੀ ਸ਼ੁਭਮ ਸ਼ਰਮਾ ਨੂੰ ਜਿਤਾਇਆ ਗਿਆ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਪੁੱਛੇ ਸਵਾਲ 'ਤੇ ਬਿੱਟੂ ਨੇ ਕਿਹਾ ਕਿ ਚੰਨੀ ਕਾਂਗਰਸ ਨਹੀਂ ਛੱਡਣਗੇ, ਸਗੋਂ ਪਾਰਟੀ ਵਿੱਚ ਰਹਿ ਕੇ ਹੀ ਉਸ ਦਾ ਨੁਕਸਾਨ ਕਰਨਗੇ।

ਵਿਧਾਨ ਸਭਾ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਲੰਧਰ ਤੋਂ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਲੁਧਿਆਣਾ ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਹਾਲਾਂਕਿ, ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਹੀ ਕਰੇਗਾ।

Ravneet singh bittu makes serious allegations


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now