ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
ਅੱਜ ਸ਼ਾਹੀ ਰੀਤੀ ਰਿਵਾਜ਼ਾਂ ਨਾਲ ਹੋਵੇਗਾ ਮਹਾਰਾਣੀ ਐਲਿਜ਼ਾਬੈਥ ਦਾ ਅੰਤਮ ਸੰਸਕਾਰ, ਪੜ੍ਹੋ ਕੀ-ਕੀ ਹਨ ਇੰਤਜ਼ਾਮ
September 19, 2022
Queen-Elizabeths-funeral-to-be-h

LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ ਅੰਤਮ ਸੰਸਕਾਰ ਅੱਜ ਸ਼ਾਹੀ ਪ੍ਰੰਪਰਾਵਾਂ ਦੇ ਨਾਲ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਮ ਸੰਸਕਾਰ ਦਾ ਸਮਾਗਮ ਕਰੀਬ ਇਕ ਘੰਟਾ ਚੱਲੇਗਾ। ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰੇ ਸਾਢੇ 3 ਇਹ ਸਮਾਗਮ ਸ਼ੁਰੂ ਹੋਵੇਗਾ, ਜਿਸ ਵਿਚ ਦੁਨੀਆ ਤੋਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਣ ਜਾ ਰਹੀਆਂ ਹਨ। ਵੱਖ-ਵੱਖ ਦੇਸ਼ਾਂ ਦੇ ਸਿਆਸੀ ਨੇਤਾ ਇਸ ਸਮਾਗਮ ਵਿਚ ਹਿੱਸਾ ਲੈਣਗੇ ਤੇ ਮਹਾਰਾਣੀ ਨੂੰ ਅੰਤਿਮ ਵਿਦਾਈ ਦੇਣਗੇ। ਇਹ ਦੁਨੀਆ ਦਾ ਸਭ ਤੋਂ ਵੱਡਾ ਡਿਪਲੋਮੈਟਿਕ ਸਮਾਗਮ ਮੰਨਿਆ ਜਾ ਰਿਹਾ ਹੈ। ਸਟੇਟ ਫਿਊਨਰਲ ਸਮਾਗਮ ਖਤਮ ਹੋਣ ਤੋਂ ਬਾਅਦ ਪੂਰੇ ਦੇਸ਼ ਵਿਚ 2 ਮਿੰਟਾਂ ਦਾ ਮੌਨ ਰੱਖਿਆ ਜਾਵੇਗਾ।
ਦੱਸ ਦੇਈਏ ਕਿ ਭਾਰਤ ਵੱਲ਼ੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਮਹਾਰਾਣੀ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ। ਉਨ੍ਹਾਂ ਨੇ ਵੈਸਟਮਿੰਸਟਰ ਹਾਲ ਵਿਚ ਮਹਾਰਾਣੀ ਨੂੰ ਭਾਰਤ ਦੇ ਲੋਕਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲੰਡਨ ਦੇ ਲੈਂਕੇਸਟਰ ਹਾਊਸ ਵਿਚ ਮਹਾਰਾਣੀ ਐਲਿਜ਼ਾਬੈਥ ਦੀ ਯਾਦ ਵਿਚ ਕੰਡੋਲੈਂਸ ਬੁਕ 'ਤੇ ਸਾਈਨ ਵੀ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਬਕਿੰਘਮ ਪੈਲੇਸ ਵਿਚ ਮਹਾਰਾਣੀ ਦੇ ਬੇਟੇ ਤੇ ਨਵੇਂ ਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ।
ਇਸ ਸਮਾਮਗ ਵਿਚ ਕਰੀਬ 2000 ਵੀਵੀਆਈਪੀ ਲੋਕ ਆਉਣਗੇ। ਇਸ ਤੋਂ ਇਲਾਵਾ ਕਰੀਬ 10 ਲੱਖ ਲੋਕਾਂ ਦੇ ਲੰਡਨ ਪਹੁੰਚਣ ਦੀ ਸੰਭਾਵਨਾ ਹੈ, ਜਿਸ ਦੇ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ। ਕਰੀਬ 250 ਵਾਧੂ ਟਰੇਨਾਂ ਚਲਾਈਆਂ ਗਈਆਂ ਤਾਂ ਜੋ ਮਹਾਰਾਣੀ ਨੂੰ ਚਾਹੁਣ ਵਾਲੇ ਉਨ੍ਹਾਂ ਦੇ ਅੰਤਮ ਸਫਰ ਵਿਚ ਸ਼ਾਮਲ ਹੋ ਸਕਣ।
ਇਸ ਤੋਂ ਇਲ਼ਾਵਾ ਕਰੀਬ 6000 ਫੌਜੀ ਇਸ ਸਮਾਗਮ ਵਿਚ ਮੌਜੂਦ ਰਹਿਣਗੇ। 1600 ਫੌਜੀ ਤਾਂ ਤਾਬੂਤ ਦੇ ਨਾਲ ਹੀ ਮੌਜੂਦ ਰਹਿਣਗੇ, 410 ਫੌਜੀ ਪ੍ਰਾਸੈਸ਼ਨ ਵਿਚ ਸ਼ਾਮਲ ਹੋਣਗੇ ਤੇ 150 ਫੌਜੀ ਮਹਾਰਾਣੀ ਨੂੰ ਗਾਰਡ ਆਫ ਆਨਰ ਦੇਣਗੇ। ਇਸ ਤੋਂ ਇਲ਼ਾਵਾ 10 ਹਜ਼ਾਰ ਪੁਲਿਸ ਮੁਲਾਜ਼ਮ ਵਿਚ ਸੁਰੱਖਿਆ ਵਿਚ ਤਾਇਨਾਤ ਰਹਿਣਗੇ।
ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈਥ ਦਾ ਦਿਹਾਂਤ 8 ਦਸੰਬਰ ਨੂੰ ਹੋ ਗਿਆ ਸੀ। ਉਨ੍ਹਾਂ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਵੈਸਟਮਿੰਸਟਰ ਹਾਲ ਤੋਂ ਵੈਸਟਮਿੰਸਟਰ ਐਬੇ ਤੱਕ ਮਹਾਰਾਣੀ ਦੀ ਅੰਤਮ ਯਾਤਰਾ ਕੱਢੀ ਜਾਵੇਗੀ। ਇਸ ਦੌਰਾਨ ਮਿਲਟਰੀ ਪਰੇਡ ਹੋਵੇਗੀ। ਸ਼ਾਹੀ ਪਰਿਵਾਰ ਦੇ ਮੈਂਬਰ ਇਸ ਪਰੇਡ ਵਿਤ ਸ਼ਾਮਲ ਹੋਣਗੇ। ਪ੍ਰਿੰਸ ਹੈਰੀ ਤੇ ਪ੍ਰਿੰਸ ਵਿਲੀਅਮ ਤਾਬੂਤ ਦੇ ਪਿੱਛੇ ਚੱਲਣਗੇ। ਮਹਾਰਾਣੀ ਦਾ ਅੰਤਮ ਸਫਰ ਗੰਨ ਕੈਰੇਜ ਤੇ ਹੋਵੇਗਾ। ਸ਼ਾਹੀ ਪਰੰਪਰਾਵਾਂ ਦੇ ਮੁਤਾਬਕ ਮਹਾਰਾਣੀ ਦੇ ਤਾਬੂਤ ਨੂੰ ਗੰਨ ਕੈਰਿਜ਼ ਤੇ ਰੱਖ ਕੇ ਵੈਸਟਮਿੰਸਟਰ ਐਬੇ ਲਿਆਂਦਾ ਜਾਵੇਗਾ। ਇਸ ਗੰਨ ਕੈਰੇਜ ਦਾ ਇਸਤੇਮਾਨ ਐਡਵਰਡ 7 ਤੇ ਜਾਰਜ 5 ਤੇ ਜਾਰਜ ਛੇ ਤੇ ਸਰ ਵਿਸੰਟਨ ਚਰਚਿਲ ਦੇ ਅੰਤਮ ਸੰਸਕਾਰ ਲਈ ਕੀਤਾ ਗਿਆ ਸੀ। ਇਸ ਨੂੰ 142 ਰਾਇਲ ਨੇਵੀ ਸੇਲੇਰਜ਼ ਖਿੱਚਣਗੇ। ਇਸ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਮੈਂਬਰਾਂ ਤੇ ਕਰੀਬੀ ਲੋਕਾਂ ਦੀ ਮੌਜੂਦਗੀ ਵਿਚ ਇਕ ਪ੍ਰਾਈਵੇਟ ਸੈਰੇਮਨੀ ਹੋਵੇਗੀ। ਭਾਰਤੀ ਸਮੇਂ ਦੇ ਮੁਤਾਬਕ ਰਾਤ ਕਰੀਬ ਸਾਢੇ 8 ਵਜੇ ਮਹਾਰਾਣੀ ਨੂੰ ਦਫਨਾਇਆ ਜਾਵੇਗਾ। ਇਸ ਤੋਂ ਪਹਿਲਾਂ ਵੈਸਟਮਿੰਸਟਰ ਪਹੁੰਚਣ ਤੇ ਸ਼ਾਹੀ ਰੀਤਿ ਰਿਵਾਜ਼ਾਂ ਮੁਤਾਬਕ ਕੁਈਨ ਦੇ ਦਿਹਾਂਤ ਤੇ ਸੋਗ ਜਤਾਇਆ ਜਾਵੇਗਾ ਤੇ ਪ੍ਰਾਰਥਨਾਵਾਂ ਪੜ੍ਹੀਆਂ ਜਾਣਗੀਆਂ।
ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈਥ 2 ਨੇ 6 ਫਰਵਰੀ 1952 ਨੂੰ ਪਿਤਾ ਕਿੰਗ ਜਾਰਜ ਦੀ ਮੌਤ ਤੋਂ ਬਾਅਦ ਬ੍ਰਿਟੇਨ ਦਾ ਸ਼ਾਸਨ ਸੰਭਾਲਿਆ ਸੀ, ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 25 ਸਾਲ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਰੀਬ 70 ਸਾਲ ਰਾਜ ਕੀਤਾ। ਮਹਾਰਾਣੀ ਐਲਿਜ਼ਾਬੈਥ ਬ੍ਰਿਟੇਨ ਦੇ ਇਤਿਹਾਸ ਵਿਚ ਸਭ ਤੋਂ ਲੰਬੇਂ ਸਮੇਂ ਤੱਕ ਰਾਜ ਕਰਨ ਵਾਲੀ ਪਹਿਲੀ ਮਹਾਰਾਣੀ ਹੈ।

Queen Elizabeths funeral to be held today with royal rites Read What are the arrangements

local advertisement banners
Comments


Recommended News
Popular Posts
Just Now