CM ਮਾਨ ਦੀ ਅਕਾਲ ਤਖ਼ਤ 'ਤੇ ਪੇਸ਼ੀ ਦਾ ਸਮਾਂ ਫਿਰ ਬਦਲਿਆ; ਚੌਥੀ ਵਾਰ ਆਇਆ ਨਵਾਂ ਟਾਈਮ, ਹੁਣ ਠੀਕ ਇੰਨੇ ਵਜੇ ਹੋਣਗੇ ਪੇਸ਼    ਕੰਗਨਾ ਰਣੌਤ ਲਈ ਅੱਜ ਦਾ ਦਿਨ ਭਾਰੀ; ਬਠਿੰਡਾ ਅਦਾਲਤ 'ਚ ਪੇਸ਼ੀ ਲਾਜ਼ਮੀ, ਨਾ ਪਹੁੰਚਣ 'ਤੇ ਨਿਕਲ ਸਕਦੇ ਨੇ ਗ੍ਰਿਫ਼ਤਾਰੀ ਵਾਰੰਟ    CM ਮਾਨ ਦੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ੀ    Punjab Weather Update: ਪੰਜਾਬ 'ਚ ਠੰਢ ਦਾ 'Orange Alert'; ਜਾਣੋ ਕਦੋਂ ਪਵੇਗਾ ਮੀਂਹ ਅਤੇ ਕਿਹੜੇ ਜ਼ਿਲ੍ਹਿਆਂ 'ਚ ਛਾਏਗੀ ਸੰਘਣੀ ਧੁੰਦ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਜਨਵਰੀ 2026)    328 ਸਰੂਪਾਂ ਦਾ ਮਾਮਲਾ: CM ਮਾਨ ਦਾ ਵੱਡਾ ਖੁਲਾਸਾ; 169 ਸਰੂਪ ਮਿਲੇ, ਪਰ 139 ਦਾ ਕੋਈ ਰਿਕਾਰਡ ਨਹੀਂ    ਰਾਣਾ ਬਲਾਚੌਰੀਆ ਕਤਲ ਕਾਂਡ 'ਚ ਵੱਡਾ ਖੁਲਾਸਾ; SSP ਮੋਹਾਲੀ ਨੇ ਖੋਲ੍ਹੇ ਡੂੰਘੇ ਰਾਜ    ਦਰਦਨਾਕ ਰੇਲ ਹਾਦਸਾ; ਚੱਲਦੀ ਟਰੇਨ 'ਤੇ ਡਿੱਗੀ ਕਰੇਨ, 22 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ    Punjab ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ; ਡਿਫਾਲਟਰਾਂ ਨੂੰ ਵੀ ਮਿਲੇਗਾ ਨਵਾਂ ਫ਼ਸਲੀ ਕਰਜ਼ਾ, ਪਰ ਸ਼ਰਤ ਸਿਰਫ਼ ਇੰਨੀ...    ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪੁਲਿਸ ਨੇ ਇਲਾਕਾ ਕੀਤਾ ਸੀਲ   
ਪੰਜਾਬ 'ਚ 5 ਥਾਵਾਂ 'ਤੇ 16 ਦਸੰਬਰ ਨੂੰ ਮੁੜ ਪੈਣਗੀਆਂ ਵੋਟਾਂ
December 15, 2025
Re-polling-To-Be-Held-In-5-Place
Punjab

ਪੰਜਾਬ 'ਚ 5 ਥਾਵਾਂ 'ਤੇ 16 ਦਸੰਬਰ ਨੂੰ ਮੁੜ ਪੈਣਗੀਆਂ ਵੋਟਾਂ

ਚੰਡੀਗੜ੍ਹ 15 ਦਸੰਬਰ 2025: ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸੂਬੇ ਭਰ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੀਆਂ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਤਸੱਲੀਬਖਸ਼ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈਆਂ ਹਨ। ਚੋਣਾਂ ਦੌਰਾਨ ਕਿਸੇ ਜਾਨੀ ਨੁਕਸਾਨ ਜਾਂ ਝੜਪ ਦੀ ਖ਼ਬਰ ਨਹੀਂ ਆਈ ਹੈ।

ਕਮਿਸ਼ਨ ਵੱਲੋਂ ਹੇਠ ਲਿਖੀਆਂ ਥਾਵਾਂ 'ਤੇ ਦੁਬਾਰਾ ਚੌਣਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ:-

1. ਬਲਾਕ ਸੰਮਤੀ ਅਟਾਰੀ, ਜ਼ੋਨ ਨੰ. 08 (ਖਾਸਾ) (ਬੂਥ ਨੰ. 52,53,54,55) ਅਤੇ ਜ਼ੋਨ ਨੰ. 17 (ਵਰਪਾਲ ਕਲਾਂ) (ਬੂਥ ਨੰ. 90,91,93,94,95)-ਜ਼ਿਲ੍ਹਾ ਅੰਮ੍ਰਿਤਸਰ।

2. ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)- ਜ਼ਿਲ੍ਹਾ ਬਰਨਾਲਾ।

3. ਬਲਾਕ ਕੋਟ ਭਾਈ, ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਬਬਾਨੀਆ (ਬੂਥ ਨੰ. 63 ਅਤੇ 64) ਅਤੇ ਪਿੰਡ ਮਧੀਰ (ਬੂਥ ਨੰ. 21 ਅਤੇ 22)

4. ਪਿੰਡ ਚੰਨ੍ਹੀਆਂ (ਪੋਲਿੰਗ ਸਟੇਸ਼ਨ 124)- ਜ਼ਿਲ੍ਹਾ ਗੁਰਦਾਸਪੁਰ

5. ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਚੀਨ. 4) – ਜ਼ਿਲ੍ਹਾ ਜਲੰਧਰ

ਦੁਬਾਰਾ ਚੋਣਾਂ 16.12.2025 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਵੋਟਾਂ ਦੀ ਗਿਣਤੀ 17.12.2025 ਨੂੰ ਆਮ ਗਿਣਤੀ ਦੇ ਨਾਲ ਹੀ ਕੀਤੀ ਜਾਵੇਗੀ।

Re polling To Be Held In 5 Places In Punjab On December 16

local advertisement banners
Comments


Recommended News
Popular Posts
Just Now