Punjab-Haryana High Court ਦੇ ਵਕੀਲਾਂ ਨੇ ਕੀਤਾ ਹੜਤਾਲ ਦਾ ਐਲਾਨ, ਪੜ੍ਹੋ ਪੂਰੀ ਖ਼ਬਰ     ਵੱਡੀ ਖ਼ਬਰ : ਜਲੰਧਰ ਦੇ ਮਸ਼ਹੂਰ ਸਕੂਲ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ/ਮਕੀ    ਵੱਡੀ ਖ਼ਬਰ : ਪੰਜਾਬ 'ਚ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ    ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ, 18 ਜ਼ਿਲ੍ਹਿਆਂ ਲਈ ਯੈਲੋ ਚੇਤਾਵਨੀ ਜਾਰੀ    ਪੰਜਾਬ ਭਾਜਪਾ ਨੇਤਾ Manpreet Badal ਦੀ ਧੀ ਦੀ ਹੋਈ ਮੰਗਣੀ, ਜੰਮੂ ਦੇ ਸ਼ਾਹੀ ਡੋਗਰਾ ਘਰਾਣੇ ਨਾਲ ਜੁੜਿਆ ਰਿਸ਼ਤਾ    Holiday Breaking : ਪੰਜਾਬ 'ਚ ਅੱਜ ਹੋ ਗਿਆ ਛੁੱਟੀ ਦਾ ਐਲਾਨ, Notification ਜਾਰੀ     ਪੰਜਾਬ 'ਚ 5 ਥਾਵਾਂ 'ਤੇ 16 ਦਸੰਬਰ ਨੂੰ ਮੁੜ ਪੈਣਗੀਆਂ ਵੋਟਾਂ    Sangeeta Barooah Pisharoty ਨੇ ਰਚਿਆ ਇਤਿਹਾਸ, ਬਣੀ Press Club Of India ਦੀ ਪਹਿਲੀ ਮਹਿਲਾ ਪ੍ਰਧਾਨ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਦਸੰਬਰ 2025)    ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਚਰਨਜੀਤ ਕੌਰ ਨੂੰ ਮਿਲੀ ਰਾਹਤ, ਨਾਮਜ਼ਦਗੀ ਮਨਜ਼ੂਰ   
ਪੂਰੇ ਪਾਕਿਸਤਾਨ 'ਚ ਇੱਕੋ ਦਿਨ ਚੋਣਾਂ ਕਰਵਾਉਣ 'ਤੇ ਬਣੀ ਸਹਿਮਤੀ, ਸਰਕਾਰ ਅਤੇ ਵਿਰੋਧੀ ਧਿਰ ਦੀ ਬੈਠਕ ਤੋਂ ਬਾਅਦ ਫੈਸਲਾ
May 3, 2023
A-decision-was-reached-after-the

LPTV / Chandigarh

ਵਿਦੇਸ਼ ਡੈਸਕ: ਪਾਕਿਸਤਾਨ ਦੀ ਸਰਕਾਰ ਅਤੇ ਵਿਰੋਧੀ ਪਾਰਟੀ ਪੀਟੀਆਈ ਵਿਚਕਾਰ ਇੱਕ ਅਹਿਮ ਸਮਝੌਤਾ ਹੋਇਆ ਏ। ਜਿਸ ਤਹਿਤ ਪੂਰੇ ਦੇਸ਼ ਵਿੱਚ ਇੱਕੋ ਦਿਨ ਚੋਣਾਂ ਕਰਵਾਉਣ ਦੀ ਸਹਿਮਤੀ ਬਣੀ। ਹਾਲਾਂਕਿ ਚੋਣਾਂ ਦੀ ਤਰੀਕ 'ਤੇ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ ਹੈ। ਇਹ ਫੈਸਲਾ ਮੰਗਲਵਾਰ ਦੇਰ ਰਾਤ ਤੱਕ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਵਿਚਾਲੇ ਹੋਈ ਮੀਟਿੰਗ ਵਿੱਚ ਲਿਆ ਗਿਆ। ਪਾਕਿਸਤਾਨ ਵਿੱਚ ਲੰਬੇ ਸਮੇਂ ਤੋਂ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਅਜਿਹੇ 'ਚ ਇਕ ਦਿਨ ਚੋਣਾਂ ਕਰਵਾਉਣ ਲਈ ਸਹਿਮਤ ਹੋਣਾ ਪਾਕਿਸਤਾਨ ਦੀ ਰਾਜਨੀਤੀ ਲਈ ਇਕ ਵੱਡਾ ਕਦਮ ਹੈ।
ਤੁਹਾਨੂੰ ਦੱਸ ਦੇਈਏ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਲੰਬੇ ਸਮੇਂ ਤੋਂ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬੇ 'ਚ ਚੋਣਾਂ ਦੀ ਮੰਗ ਕਰ ਰਹੀ ਹੈ ਅਤੇ ਸਰਕਾਰ ਕਿਸੇ ਨਾ ਕਿਸੇ ਬਹਾਨੇ ਇਸ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਸੀ। ਹੁਣ ਦੋਵਾਂ ਪਾਰਟੀਆਂ ਦੀ ਮੀਟਿੰਗ ਵਿੱਚ ਸਾਰੀਆਂ ਸੂਬਾਈ ਅਤੇ ਕੇਂਦਰੀ ਚੋਣਾਂ ਇੱਕੋ ਦਿਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਦੋਵਾਂ ਪਾਰਟੀਆਂ ਦੀ ਮੀਟਿੰਗ ਵਿੱਚ ਇਸ ਗੱਲ 'ਤੇ ਵੀ ਸਹਿਮਤੀ ਬਣੀ ਹੈ ਕਿ ਇਹ ਚੋਣਾਂ ਇੱਕ ਕੇਅਰਟੇਕਰ ਸੈੱਟਅੱਪ ਦੀ ਦੇਖ-ਰੇਖ ਹੇਠ ਕਰਵਾਈਆਂ ਜਾਣਗੀਆਂ, ਤਾਂ ਜੋ ਚੋਣਾਂ ਦੀ ਨਿਰਪੱਖਤਾ ਨੂੰ ਕਾਇਮ ਰੱਖਿਆ ਜਾ ਸਕੇ।
ਪਾਕਿਸਤਾਨ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦਰਮਿਆਨ ਇੱਕ ਹੋਰ ਅੰਤਿਮ ਪੜਾਅ ਦੀ ਮੀਟਿੰਗ ਹੋਣੀ ਹੈ, ਜਿਸ ਵਿੱਚ ਚੋਣਾਂ ਦੀ ਤਰੀਕ ਨੂੰ ਲੈ ਕੇ ਸਹਿਮਤੀ ਬਣ ਸਕਦੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਯੂਸਫ਼ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਇਸ ਗੱਲ 'ਤੇ ਵੀ ਸਹਿਮਤ ਹੋ ਗਈਆਂ ਹਨ ਕਿ ਉਹ ਚੋਣ ਨਤੀਜਿਆਂ ਨੂੰ ਸਵੀਕਾਰ ਕਰਨਗੇ। ਇਸਹਾਕ ਡਾਰ, ਖਵਾਜਾ ਸਾਦ ਰਫੀਕ, ਆਜ਼ਮ ਨਜ਼ੀਰ, ਪੀ.ਐੱਮ.ਐੱਲ.-ਨਵਾਜ਼ ਪਾਰਟੀ ਤੋਂ ਸਰਦਾਰ ਅਯਾਜ਼ ਸਾਦਿਕ, ਯੂਸਫ ਰਜ਼ਾ ਗਿਲਾਨੀ, ਪਾਕਿਸਤਾਨ ਪੀਪਲਜ਼ ਪਾਰਟੀ ਤੋਂ ਸਈਅਦ ਨਵੀਦ ਕਮਰ ਅਤੇ ਵਿਰੋਧੀ ਪਾਰਟੀ ਪੀ.ਟੀ.ਆਈ. ਤੋਂ ਸ਼ਾਹ ਮਹਿਮੂਦ ਕੁਰੈਸ਼ੀ, ਫਵਾਦ ਚੌਧਰੀ ਅਤੇ ਸੈਨੇਟਰ ਅਲੀ ਜ਼ਫਰ ਨੇ ਸ਼ਿਰਕਤ ਕੀਤੀ।

A decision was reached after the meeting of the government and the opposition party to hold elections on the same day in the whole of Pakistan

local advertisement banners
Comments


Recommended News
Popular Posts
Just Now