August 11, 2023
LPTV / Chandigarh
ਵਿਦੇਸ਼ ਡੈਸਕ: ਪ੍ਰਧਾਨ ਮੰਤਰੀ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਸਟਿਨ ਟਰੂਡੋ ਤੇ ਉਸ ਦਾ ਪਰਿਵਾਰ ਬ੍ਰਿਟਿਸ਼ ਕੋਲੰਬੀਆ ਵਿਖੇ ਛੁੱਟੀਆਂ ਮਨਾਉਣ ਜਾ ਰਿਹਾ ਹੈ। ਇਹ ਛੁੱਟੀਆਂ ਇੱਕ ਹਫਤੇ ਤੋਂ ਥੋੜ੍ਹਾ ਵੱਧ ਚੱਲਣਗੀਆਂ। ਪੀਐਮਓ ਵੱਲੋਂ ਇਹ ਸਪਸ਼ੱਟ ਨਹੀਂ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦਾ ਪਰਿਵਾਰ ਕਿੱਥੇ ਰਹਿਣਗੇ ਪਰ ਇਹ ਜ਼ਰੂਰ ਆਖਿਆ ਗਿਆ ਹੈ ਕਿ ਉਹ 18 ਅਗਸਤ ਨੂੰ ਓਟਵਾ ਪਰਤ ਆਉਣਗੇ। ਟਰੂਡੋ ਤੇ 18 ਸਾਲਾਂ ਤੱਕ ਉਨ੍ਹਾਂ ਦੀ ਪਤਨੀ ਰਹੀ ਸੋਫੀ ਟਰੂਡੋ ਨੇ ਅਜੇ ਪਿਛਲੇ ਹਫਤੇ ਹੀ ਵੱਖ ਹੋਣ ਦਾ ਐਲਾਨ ਕੀਤਾ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਪਰਿਵਾਰ ਵਜੋਂ ਇੱਕਠਿਆਂ ਸਮਾਂ ਗੁਜ਼ਾਰਿਆ ਕਰਨਗੇ। ਆਪਣੇ ਤਿੰਨ ਬੱਚਿਆਂ ਦੀ ਸਲਾਮਤੀ ਲਈ ਉਨ੍ਹਾਂ ਵੱਲੋਂ ਸਾਰਿਆਂ ਤੋਂ ਪ੍ਰਾਈਵੇਸੀ ਦੀ ਮੰਗ ਵੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਆਫਿਸ ਦਾ ਕਹਿਣਾ ਹੈ ਕਿ ਇਸ ਟ੍ਰਿੱਪ ਨੂੰ ਐਥਿਕਸ ਕਮਿਸ਼ਨਰ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਤੇ ਟਰੂਡੋ ਆਪਣੇ ਰਹਿਣ ਸਹਿਣ ਦਾ ਬੰਦੋਬਸਤ ਆਪਣੇ ਪੱਲਿਓਂ ਕਰ ਰਹੇ ਹਨ।
Trudeaus family left for British Columbia for a vacation and decided to separate a few days ago