August 29, 2023
LPTV / Chandigarh
ਵਿਦੇਸ਼ ਡੈਸਕ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫਤੇ ਆਪਣੇ ਯੂਥ ਐਡਵਾਈਜ਼ਰੀ ਬੋਰਡ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰਨਗੇ ਕਿ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ਕੀ ਹਨ। ਅਜਿਹਾ ਭਵਿੱਖ 'ਚ ਨੀਤੀਗਤ ਫੈਸਲੇ ਲੈਣ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਯੂਥ ਕਾਊਂਸਲ ਨਾਲ ਇਸ ਕਿਸਮ ਦੀ ਪਹਿਲੀ ਮੀਟਿੰਗ ਹੈ। ਇਸ ਦੇ ਨਵੇਂ ਮੈਂਬਰ ਇਸ ਸਾਲ ਫਰਵਰੀ ਤੋਂ ਹੀ ਚੁਣੇ ਜਾ ਚੁੱਕੇ ਸਨ। ਇਸ ਮੀਟਿੰਗ ਬਾਰੇ ਜਾਰੀ ਕੀਤੀ ਗਈ ਸਰਕਾਰੀ ਪ੍ਰੈੱਸ ਰਿਲੀਜ਼ ਵਿੱਚ ਆਖਿਆ ਗਿਆ ਹੈ ਕਿ ਯੂਥ ਕਾਊਂਸਲ ਮੌਲਿਕ ਪਲੇਟਫਾਰਮ ਵਜੋਂ ਪ੍ਰਧਾਨ ਮੰਤਰੀ, ਮੈਂਬਰ ਪਾਰਲੀਆਮੈਂਟ ਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਰਾਹੀਂ ਜਿੱਥੇ ਨੌਜਵਾਨ ਆਪਣੇ ਨਜ਼ਰੀਏ, ਤਰਜੀਹਾਂ ਤੇ ਆਈਡੀਆਜ਼ ਸਾਂਝੇ ਕਰ ਸਕਦੇ ਹਨ ਉੱਥੇ ਹੀ ਸਰਕਾਰ ਨੂੰ ਵੀ ਨੌਜਵਾਨਾਂ ਦੀ ਸੋਚ ਬਾਰੇ ਪਤਾ ਲੱਗਦਾ ਹੈ।
ਇਸ ਵਿੱਚ ਇਹ ਵੀ ਆਖਿਆ ਗਿਆ ਕਿ ਯੂਥ ਕਾਊਂਸਲ ਨਾਲ ਕੀਤਾ ਜਾਣ ਵਾਲਾ ਵਿਚਾਰ ਵਟਾਂਦਰਾ ਕੀਮਤੀ ਸੇਧ ਦਿੰਦਾ ਹੈ ਜਿਸ ਨਾਲ ਭਵਿੱਖ ਦੇ ਨੀਤੀਗਤ ਫੈਸਲੇ ਲੈਣ ਵਿੱਚ ਮਦਦ ਮਿਲਦੀ ਹੈ। ਇਹ ਮੀਟਿੰਗ ਲਿਬਰਲ ਰਟਰੀਟ ਖ਼ਤਮ ਹੋਣ ਤੋਂ ਕੁੱਝ ਦਿਨ ਬਾਅਦ ਹੀ ਰੱਖੀ ਗਈ ਹੈ। ਉਸ ਸਮੇਂ ਪ੍ਰਧਾਨ ਮੰਤਰੀ ਨੇ ਤਿੰਨ ਰੋਜ਼ਾ ਰਟਰੀਟ ਨੂੰ ਸਮੇਟਦਿਆਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਅਸੀਂ ਤੁਹਾਡੇ ਦੇਣਦਾਰ ਹਾਂ ਤੇ ਹੁਣ ਤੁਹਾਡੇ ਵੱਲੋਂ ਐਕਸ਼ਨ ਲਏ ਜਾਣ ਦਾ ਸਮਾਂ ਆ ਗਿਆ ਹੈ।
Trudeau will meet with his youth advisory board know that the issues will be important