September 8, 2023

LPTV / Chandigarh
ਵਿਦੇਸ਼ ਡੈਸਕ: ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਪੰਜਾਬ ਮੂਲ ਦੇ ਤਿੰਨ ਆਗੂ ਮੰਤਰੀ ਬਣ ਗਏ ਹਨ। ਮੰਤਰੀ ਮੰਡਲ 'ਚ ਇਹ ਫੇਰਬਦਲ ਗ੍ਰੀਨ ਬੈਲਟ ਘੁਟਾਲੇ 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਮੰਤਰੀ ਦੇ ਅਸਤੀਫ਼ੇ ਮਗਰੋਂ ਕੀਤਾ ਗਿਆ ਹੈ। ਮੰਤਰੀ ਬਣਨ ਵਾਲਿਆਂ ਵਿਚ ਮੋਗਾ ਵਿਚ ਪੈਦਾ ਹੋਏ 47 ਸਾਲਾ ਪਰਮ ਗਿੱਲ, 30 ਸਾਲਾ ਪ੍ਰਭਮੀਤ ਸਰਕਾਰੀਆ ਅਤੇ ਜਲੰਧਰ ਦੇ ਬਿਲਗਾ ਦੀ ਰਹਿਣ ਵਾਲੀ ਨੀਨਾ ਤਾਂਗੜੀ ਸ਼ਾਮਲ ਹਨ। ਪ੍ਰਭਮੀਤ ਸਰਕਾਰੀਆ ਨੂੰ ਤਰੱਕੀ ਦੇ ਕੇ ਖਜ਼ਾਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੀ। ਹੁਣ ਉਹ ਉਂਟਾਰੀਓ ਸੂਬੇ ਦੇ ਟਰਾਂਸਪੋਰਟ ਮੰਤਰੀ ਹੋਣਗੇ। ਉਹ ਓਨਟਾਰੀਓ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਹਨ। ਸਰਕਾਰੀਆ ਦੇ ਮਾਤਾ-ਪਿਤਾ 1980 ਦੇ ਦਹਾਕੇ ਵਿਚ ਕੈਨੇਡਾ ਆ ਕੇ ਵੱਸ ਗਏ ਸਨ। ਮੋਗਾ ਦੇ ਰਹਿਣ ਵਾਲੇ ਪਰਮ ਗਿੱਲ ਨੂੰ ਨਾਗਰਿਕਤਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਉਹ ਛੋਟੀ ਉਮਰ ਵਿੱਚ ਕੈਨੇਡਾ ਚਲਾ ਗਿਆ ਸੀ। ਦੂਜੇ ਪਾਸੇ ਜਲੰਧਰ ਦੇ ਬਿਲਗਾ ਨਾਲ ਸਬੰਧਤ ਨੀਨਾ ਤਾਂਗੜੀ ਨੂੰ ਸਮਾਲ ਸਕੇਲ ਬਿਜ਼ਨਸ, ਰੋਜ਼ਗਾਰ ਸਿਰਜਣ ਲਈ ਸਹਾਇਕ ਮੰਤਰੀ ਬਣਾਇਆ ਗਿਆ ਹੈ।
Param Gill three leaders of Punjabi origin in Ontario will look after citizenship matters