Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਹੋਇਆ ਕੰਗਾਲ, ਸਾਰੇ ਬੇਲੋੜੇ ਖਰਚੇ ਹੋਏ ਬੰਦ
September 8, 2023
Birmingham-the-second-largest-ci

LPTV / Chandigarh

ਵਿਦੇਸ਼ ਡੈਸਕ: ਦੁਨੀਆ ‘ਤੇ ਰਾਜ ਕਰਨ ਵਾਲੇ ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਸ਼ਹਿਰ ਕਰੋੜਾਂ ਡਾਲਰ ਦਾ ਕਰਜ਼ਾਈ ਵੀ ਹੈ। ਇਸ ਸ਼ਹਿਰ ਵਿੱਚ ਕੰਮ ਕਰਦੇ ਕਈ ਮੁਲਾਜ਼ਮਾਂ ਨੂੰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ।
ਸ਼ਹਿਰ ਵਿੱਚ ਇੱਕ ਵਕਤ ਦੇ ਖਾਣੇ ਦੇ ਲਾਲੇ ਪੈ ਗਏ ਨੇ। ਜਿਸ ਕਾਰਨ ਹੁਣ ਸ਼ਹਿਰ ਨੇ ਆਪਣੇ ਸਾਰੇ ਬੇਲੋੜੇ ਖਰਚੇ ਬੰਦ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਬਰਤਾਨਵੀ ਸ਼ਹਿਰ 760 ਮਿਲੀਅਨ ਪੌਂਡ ਤੱਕ ਦੀਆਂ ਤਨਖਾਹਾਂ ਬਕਾਇਆ ਹਨ। ਇਕ ਰਿਪੋਰਟ ਦੇ ਅਨੁਸਾਰ ਬਰਮਿੰਘਮ ਸਿਟੀ ਕੌਂਸਲ, ਜੋ ਵਰਤਮਾਨ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ, ਨੇ ਬੀਤੇ ਦਿਨ ਦੀਵਾਲੀਆਪਨ ਦੀ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਹੀ ਸ਼ਹਿਰ ਵਿੱਚ ਸਿਰਫ ਜ਼ਰੂਰੀ ਖਰਚਿਆਂ ਦੀ ਹੀ ਇਜਾਜ਼ਤ ਹੈ। ਹਰ ਤਰ੍ਹਾਂ ਦੇ ਬੇਲੋੜੇ ਖਰਚਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਨੋਟਿਸ ਰਿਪੋਰਟ ਦੇ ਅਨੁਸਾਰ, ਸ਼ਹਿਰ ਵਿੱਚ ਕੰਗਾਲੀ ਦੇ ਹਾਲਾਤ ਇਸ ਲਈ ਪੈਦਾ ਹੋ ਗਏ ਹਨ, ਕਿਉਂਕਿ “ਬਰਾਬਰ ਤਨਖਾਹ ਦੇਣਦਾਰੀ” ਲਈ ਫੰਡ ਦੇਣਾ ਹੋਵੇਗਾ ਜੋ ਹੁਣ ਤੱਕ GBP 650 ਮਿਲੀਅਨ ਤੋਂ GBP 760 ਮਿਲੀਅਨ ਦੇ ਖੇਤਰ ਵਿੱਚ ਇਕੱਠਾ ਹੋ ਚੁੱਕਾ ਹੈ, ਪਰ ਅਜਿਹਾ ਕਰਨ ਲਈ ਫੰਡ ਨਹੀਂ ਹਨ। ਇਸਦੇ ਲਈ ਕੋਈ ਸਾਧਨ ਨਹੀਂ ਹਨ। ਇੰਨਾ ਹੀ ਨਹੀਂ ਇਸ ਸਾਲ 2023-24 ‘ਚ ਸ਼ਹਿਰ ਨੂੰ 8.7 ਮਿਲੀਅਨ ਪੌਂਡ ਦਾ ਘਾਟਾ ਹੋਣ ਦੀ ਸੰਭਾਵਨਾ ਹੈ।

ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ
ਕੌਂਸਲ ਦੇ ਡਿਪਟੀ ਲੀਡਰ ਸ਼ੈਰਨ ਥਾਂਪਸਨ ਨੇ ਸ਼ਹਿਰ ਦੇ ਇਨ੍ਹਾਂ ਹਾਲਾਤਾਂ ਲਈ ਕੁਝ ਹੱਦ ਤੱਕ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਬਰਮਿੰਘਮ ਵਿੱਚ ਕੰਜ਼ਰਵੇਟਿਵ ਸਰਕਾਰਾਂ ਵੱਲੋਂ 1 ਬਿਲੀਅਨ ਪੌਂਡ ਦੇ ਫੰਡ ਖੋਹ ਲਏ ਗਏ ਹਨ। ਹਾਲਾਤ ਦੇ ਬਦਤਰ ਹੋਣ ਦੇ ਚਲਦਿਆਂ ਸ਼ਹਿਰ ਵਿੱਚ ਫਜ਼ੂਲ ਖਰਚੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Birmingham the second largest city in Britain has become poor and all unnecessary expenses have been closed

local advertisement banners
Comments


Recommended News
Popular Posts
Just Now