ਦਿੱਲੀ-NCR ਤੋਂ ਬਿਹਾਰ ਤੱਕ ਮਚੇਗੀ ਤਬਾਹੀ; ਪਹਾੜਾਂ 'ਤੇ ਬਰਫ਼ਬਾਰੀ ਤੇ ਮੈਦਾਨਾਂ 'ਚ ਗੜੇਮਾਰੀ ਦੀ ਚੇਤਾਵਨੀ    ਭਿਆਨਕ ਸੜਕ ਹਾਦਸਾ: ਰੋਡਵੇਜ਼ ਬੱਸ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ; 1 ਦੀ ਮੌਤ, 10 ਜ਼ਖ਼ਮੀ    ਕੈਨੇਡਾ ਤੋਂ ਪੰਜਾਬੀ ਮੂਲ ਦੇ 2 ਗੈਂਗਸਟਰ ਡਿਪੋਰਟ; ਕਈ ਅਪਰਾਧਿਕ ਮਾਮਲਿਆਂ ਵਿੱਚ ਸਨ ਸ਼ਾਮਲ।    ਚੰਡੀਗੜ੍ਹ ਪ੍ਰਾਪਰਟੀ ਡੀਲਰ ਕਤਲ ਕਾਂਡ ਵਿੱਚ ਆਇਆ ਵੱਡਾ ਅਪਡੇਟ; ਪੜ੍ਹੋ ਪੂਰੀ ਖ਼ਬਰ...    ਪੰਜਾਬ 'ਚ 'ਓਰੇਂਜ ਅਲਰਟ': ਦੋ ਸਾਲਾਂ ਬਾਅਦ ਮਾਰਚ 'ਚ ਪਈ ਰਿਕਾਰਡ ਤੋੜ ਠੰਢ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਮਾਰਚ 2026)    Highway 'ਤੇ ਮਚਿਆ ਕਹਿਰ: ਕੈਮੀਕਲ ਨਾਲ ਭਰਿਆ ਟੈਂਕਰ ਪਲਟਣ ਮਗਰੋਂ ਲੱਗੀ ਅੱਗ    ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ 'ਤੇ ਪਾਬੰਦੀ 1 ਮਹੀਨੇ ਲਈ ਹੋਰ ਵਧਾਈ; 24 ਅਪ੍ਰੈਲ ਤੱਕ ਬੰਦ ਰਹੇਗਾ ਅਸਮਾਨ    Punjab : ਅੱਜ ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ ਬਿਜਲੀ; ਮੁਰੰਮਤ ਕਾਰਨ ਪਾਵਰਕੌਮ ਨੇ ਲਿਆ ਫੈਸਲਾ    ਪੰਜਾਬ ਤੇ ਚੰਡੀਗੜ੍ਹ 'ਚ 'ਓਰੇਂਜ ਅਲਰਟ': ਮਾਰਚ 'ਚ ਮੁੜੀ ਜਨਵਰੀ ਵਰਗੀ ਠੰਢ; ਅੱਜ 19 ਜ਼ਿਲ੍ਹਿਆਂ 'ਚ ਮੀਂਹ ਦੀ ਚੇਤਾਵਨੀ   
ਅੰਮ੍ਰਿਤਸਰ 'ਚ ਲੋਹੜੀ ਵਾਲੀ ਰਾਤ ਵਾਪਰਿਆ ਭਿਆਨਕ ਕਾਰਾ; ਅੱਗ ਲੱਗਣ ਨਾਲ ਪਿਓ ਤੇ ਅਪਾਹਜ ਧੀ ਦੀ ਦਰਦਨਾਕ ਮੌਤ
January 14, 2026
A-Terrible-Incident-Took-Place-I
Amritsar

ਅੰਮ੍ਰਿਤਸਰ 'ਚ ਲੋਹੜੀ ਵਾਲੀ ਰਾਤ ਵਾਪਰਿਆ ਭਿਆਨਕ ਕਾਰਾ; ਅੱਗ ਲੱਗਣ ਨਾਲ ਪਿਓ ਤੇ ਅਪਾਹਜ ਧੀ ਦੀ ਦਰਦਨਾਕ ਮੌਤ

Live Punjabi TV Bureau

ਅੰਮ੍ਰਿਤਸਰ, 14 ਜਨਵਰੀ: ਅੰਮ੍ਰਿਤਸਰ ਦੇ ਮਾਨਾ ਸਿੰਘ ਚੌਕ ਇਲਾਕੇ ਵਿੱਚ ਲੋਹੜੀ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ, ਜਦੋਂ ਬੀਤੀ ਦੇਰ ਰਾਤ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦਿਲ ਦਹਿਲਾਉਣ ਵਾਲੇ ਹਾਦਸੇ ਵਿੱਚ ਇੱਕ ਬਜ਼ੁਰਗ ਪਿਤਾ ਅਤੇ ਉਸਦੀ ਅਪਾਹਜ ਧੀ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ ਹੈ।

ਲੋਹੜੀ ਦੀ ਧੂਣੀ ਬਣੀ ਕਾਲ

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਲੋਹੜੀ ਦੇ ਤਿਉਹਾਰ ਮੌਕੇ ਬਾਲੀ ਗਈ ਧੂਣੀ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਧੂਣੀ ਵਿੱਚੋਂ ਉੱਠੀ ਇੱਕ ਚੰਗਿਆੜੀ ਘਰ ਦੇ ਅੰਦਰ ਪਏ ਕੱਪੜਿਆਂ ਉੱਤੇ ਜਾ ਡਿੱਗੀ। ਘਰ ਵਿੱਚ ਵੱਡੀ ਗਿਣਤੀ ਵਿੱਚ ਰੁਮਾਲਾ ਸਾਹਿਬ ਅਤੇ ਹੋਰ ਕੱਪੜੇ ਪਏ ਹੋਣ ਕਾਰਨ ਅੱਗ ਨੇ ਪਲਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ, ਜਿਸ ਕਾਰਨ ਪਰਿਵਾਰ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।

ਤੰਗ ਗਲੀਆਂ ਕਾਰਨ ਰਾਹਤ ਕਾਰਜਾਂ 'ਚ ਆਈ ਮੁਸ਼ਕਲ

ਹਾਦਸੇ ਵੇਲੇ ਘਰ ਵਿੱਚ ਕੁੱਲ ਪੰਜ ਮੈਂਬਰ ਮੌਜੂਦ ਸਨ। ਗੁਆਂਢੀਆਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਜੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਲਾਕੇ ਦੀਆਂ ਗਲੀਆਂ ਬਹੁਤ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੱਕ ਨਹੀਂ ਪਹੁੰਚ ਸਕੀਆਂ। ਮੁਲਾਜ਼ਮਾਂ ਨੂੰ ਗੱਡੀਆਂ 100 ਮੀਟਰ ਦੂਰ ਖੜ੍ਹੀਆਂ ਕਰਕੇ ਅੱਗ ਬੁਝਾਉਣ ਲਈ ਜੱਦੋ-ਜਹਿਦ ਕਰਨੀ ਪਈ।

ਪੁਲਿਸ ਵੱਲੋਂ ਜਾਂਚ ਸ਼ੁਰੂ

ਮੌਕੇ 'ਤੇ ਪਹੁੰਚੇ ਥਾਣਾ ਬੀ-ਡਵੀਜ਼ਨ ਦੇ ਐਸਐਚਓ (SHO) ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦੇਰ ਰਾਤ 1 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

A Terrible Incident Took Place In Amritsar On The Night Of Lohri Father And Disabled Daughter Tragically Died In A Fire

local advertisement banners
Comments


Recommended News
Popular Posts
Just Now