January 15, 2026
PunjabCM ਮਾਨ ਦੀ ਅਕਾਲ ਤਖ਼ਤ 'ਤੇ ਪੇਸ਼ੀ ਦਾ ਸਮਾਂ ਫਿਰ ਬਦਲਿਆ; ਚੌਥੀ ਵਾਰ ਆਇਆ ਨਵਾਂ ਟਾਈਮ, ਹੁਣ ਠੀਕ ਇੰਨੇ ਵਜੇ ਹੋਣਗੇ ਪੇਸ਼
Live Punjabi TV Bureau
ਅੰਮ੍ਰਿਤਸਰ, 15 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਦੇ ਸਮੇਂ ਨੂੰ ਲੈ ਕੇ ਵੱਡਾ ਬਦਲਾਅ ਸਾਹਮਣੇ ਆਇਆ ਹੈ। ਅਧਿਕਾਰੀਆਂ ਵੱਲੋਂ ਚੌਥੀ ਵਾਰ ਸਮਾਂ ਬਦਲ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਹੁਣ ਮੁੱਖ ਮੰਤਰੀ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣਗੇ।
ਵਾਰ-ਵਾਰ ਬਦਲ ਰਿਹਾ ਸਮਾਂ
ਪੇਸ਼ੀ ਦੇ ਸਮੇਂ ਨੂੰ ਲੈ ਕੇ ਸਵੇਰ ਤੋਂ ਹੀ ਭੰਬਲਭੂਸਾ ਬਣਿਆ ਹੋਇਆ ਸੀ।
ਸਭ ਤੋਂ ਪਹਿਲਾਂ ਸਵੇਰੇ 10 ਵਜੇ ਦਾ ਸਮਾਂ ਤੈਅ ਸੀ।
ਫਿਰ ਜਥੇਦਾਰ ਸਾਹਿਬ ਵੱਲੋਂ ਸ਼ਾਮ 4:30 ਵਜੇ ਪੇਸ਼ ਹੋਣ ਲਈ ਕਿਹਾ ਗਿਆ।
ਅੱਜ ਸਵੇਰੇ ਸਰਕਾਰੀ ਬੁਲਾਰੇ ਨੇ 11:00 ਤੋਂ 11:30 ਵਜੇ ਦਾ ਸਮਾਂ ਦੱਸਿਆ।
ਪਰ ਹੁਣ ਆਖਰੀ ਫੈਸਲੇ ਮੁਤਾਬਕ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸਹਿਮਤੀ ਨਾਲ ਦੁਪਹਿਰ 12 ਵਜੇ ਦਾ ਸਮਾਂ ਪੱਕਾ ਕੀਤਾ ਗਿਆ ਹੈ।
ਸੁਰੱਖਿਆ ਦੇ ਸਖਤ ਪ੍ਰਬੰਧ
ਮੁੱਖ ਮੰਤਰੀ ਪਹਿਲਾਂ ਸਰਕਟ ਹਾਊਸ ਪਹੁੰਚਣਗੇ ਅਤੇ ਉੱਥੋਂ ਸਿੱਧਾ ਸ੍ਰੀ ਦਰਬਾਰ ਸਾਹਿਬ ਜਾਣਗੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਤੇ ਅੰਦਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਹੇ।
ਇਤਿਹਾਸ 'ਚ ਚੌਥੇ ਮੁੱਖ ਮੰਤਰੀ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ ਗੋਲਕ 'ਤੇ ਕੀਤੀ ਬਿਆਨਬਾਜ਼ੀ ਅਤੇ ਇੱਕ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਤਲਬ ਕੀਤਾ ਗਿਆ ਹੈ। ਅੰਮ੍ਰਿਤਧਾਰੀ ਨਾ ਹੋਣ ਕਾਰਨ ਉਹ ਅਕਾਲ ਤਖ਼ਤ ਦੀ ਫਸੀਲ ਦੀ ਬਜਾਏ ਸਕੱਤਰੇਤ ਵਿੱਚ ਆਪਣਾ ਸਪੱਸ਼ਟੀਕਰਨ ਦੇਣਗੇ। ਭਗਵੰਤ ਮਾਨ ਅਕਾਲ ਤਖ਼ਤ 'ਤੇ ਤਲਬ ਹੋਣ ਵਾਲੇ ਪੰਜਾਬ ਦੇ ਚੌਥੇ ਮੁੱਖ ਮੰਤਰੀ ਹਨ; ਇਸ ਤੋਂ ਪਹਿਲਾਂ ਭੀਮ ਸੇਨ ਸੱਚਰ, ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਇੱਥੇ ਪੇਸ਼ ਹੋ ਚੁੱਕੇ ਹਨ।
The Time Of CM Mann s Appearance At Akal Takht Has Changed Again The New Time Has Come For The Fourth Time Now He Will Appear At Exactly This Time