ਜਸਟਿਨ ਟਰੂਡੋ ਦੇ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਠੀਕ ਹੋਣ ਤੱਕ ਰਹਿਣਗੇ ਭਾਰਤ
September 11, 2023

LPTV / Chandigarh
ਵਿਦੇਸ਼ ਡੈਸਕ: ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਜਹਾਜ਼ 'ਚ ਤਕਨੀਕੀ ਖ਼ਰਾਬੀ ਆ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਇੰਜੀਨੀਅਰਿੰਗ ਟੀਮ ਸਮੱਸਿਆ ਜਿੰਨੀ ਦੇਰ ਹੱਲ ਨਹੀਂ ਕਰ ਲੈਂਦੀ, ਉਨ੍ਹੀਂ ਦੇਰ ਤੱਕ ਕੈਨੇਡਾ ਦਾ ਵਫ਼ਦ ਭਾਰਤ 'ਚ ਹੀ ਰਹੇਗਾ। ਫਿਲਹਾਲ ਜਹਾਜ਼ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇੰਜੀਨੀਅਰਿੰਗ ਟੀਮ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਵਿਸ਼ੇਸ਼ ਜਹਾਜ਼ ਉਡਾਣ ਭਰ ਸਕੇਗਾ। ਇੰਜੀਨੀਅਰਾਂ ਦਾ ਕਹਿਣਾ ਹੈ ਕਿ ਜਹਾਜ਼ 'ਚ ਆਈ ਖਰਾਬੀ ਰਾਤੋ-ਰਾਤ ਠੀਕ ਨਹੀਂ ਕੀਤੀ ਜਾ ਸਕਦੀ। ਗੌਰਤਲਬ ਹੈ ਕਿ ਕੈਨੇਡੀਅਨ ਪੀਐੱਮ ਟਰੂਡੋ ਅਤੇ ਉਨ੍ਹਾਂ ਦਾ ਪੂਰਾ ਵਫ਼ਦ ਭਾਰਤ ਵਿੱਚ ਜੀ-20 ਸੰਮੇਲਨ 'ਚ ਸ਼ਾਮਲ ਹੋਇਆ ਸੀ ਅਤੇ 2 ਦਿਨਾਂ ਦੇ ਦੌਰੇ ਤੋਂ ਬਾਅਦ ਵਾਪਸ ਕੈਨੇਡਾ ਲਈ ਉਡਾਣ ਭਰਨ ਵਾਲਾ ਸੀ ਪਰ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਨੂੰ ਦਿੱਲੀ ਵਿੱਚ ਹੀ ਰੁਕਣਾ ਪਿਆ।
India will remain until the technical fault in Justin Trudeaus plane is fixed
Comments
Recommended News
Popular Posts
Just Now