ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਮੈਂਬਰੀ ਤੋਂ ਦਿੱਤਾ ਅਸਤੀਫਾ, ਪੜ੍ਹੋ ਪੂਰੀ ਖ਼ਬਰ
September 23, 2023

LPTV / Chandigarh
ਵਿਦੇਸ਼ ਡੈਸਕ: ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਵੱਲੋਂ ਸੈਨੇਟ ਦੀ ਮੈਂਬਰੀ ਤੋ ਅਸਤੀਫਾ ਦੇ ਦਿੱਤਾ ਗਿਆ ਹੈ। ਮਰਵਾਹ ਨੂੰ ਫੈਂਡਰਲ ਸਰਕਾਰ ਵਲੋਂ ਅਕਤੂਬਰ 2016 ਵਿਚ ਸੈਨੇਟਰ ਨਿਯੁਕਤ ਕੀਤਾ ਗਿਆ ਸੀ। ਇਸ ਅਹੁਦੇ ਦੀ ਮਿਆਦ 2026 ਵਿਚ ਪੂਰੀ ਹੋਈ ਸੀ। ਭਾਰਤ ਦੇ ਜੰਮਪਲ ਸਾਬੀ ਮਰਵਾਹ ਦਿੱਲੀ ਯੂਨੀਵਰਸਿਟੀ ਤੋਂ ਇਕਨਾਮਿਕਸ ਵਿਚ ਮਾਸਟਰ ਹਨ। ਮਰਵਾਹ ਵਲੋਂ ਕੈਨੇਡੀਅਨ ਸੈਨੇਟਰ ਦੇ ਸਨਮਾਨਯੋਗ ਅਹੁਦੇ ਤੋਂ ਅਸਤੀਫਾ ਦਿੱਤੇ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀ ਚੱਲ ਸਕਿਆ।
Canadas first Sikh Senator Sarabjit Singh Sabi Marwah has resigned as a member Read full news
Comments
Recommended News
Popular Posts
Just Now