ਬਠਿੰਡਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਖੂਨੀ ਮੁਕਾਬਲਾ: ਮੱਛੀ ਮਾਰਕੀਟ ਨੇੜੇ ਐਨਕਾਊਂਟਰ, ਇੱਕ ਦੇ ਲੱਗੀ ਗੋਲੀ, 5 ਕਾਬੂ    ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ    ਬੰਗਲਾਦੇਸ਼ 'ਚ ਤਾਰਿਕ ਰਹਿਮਾਨ ਅੱਜ ਲੈਣਗੇ ਪ੍ਰਧਾਨ ਮੰਤਰੀ ਵਜੋਂ ਸਹੁੰ    ਫਗਵਾੜਾ ਦੀ ਯੂਨੀਵਰਸਿਟੀ 'ਚ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ    Punjab News : ਅੱਜ 6 ਘੰਟੇ ਰਹੇਗਾ ਪਾਵਰ ਕੱਟ, ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ 'ਯੈਲੋ ਅਲਰਟ': ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ, ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ    ਅਮਰੀਕਾ 'ਚ ਖੇਡ ਦੇ ਮੈਦਾਨ 'ਚ ਖੂਨੀ ਖੇਡ: ਹਾਕੀ ਮੈਚ ਦੌਰਾਨ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਸਣੇ 3 ਦੀ ਮੌਤ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (17 ਫ਼ਰਵਰੀ 2026)    ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ    PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ   
Punjab Weather Update: ਪੰਜਾਬ 'ਚ ਠੰਢ ਦਾ 'Orange Alert'; ਜਾਣੋ ਕਦੋਂ ਪਵੇਗਾ ਮੀਂਹ ਅਤੇ ਕਿਹੜੇ ਜ਼ਿਲ੍ਹਿਆਂ 'ਚ ਛਾਏਗੀ ਸੰਘਣੀ ਧੁੰਦ
January 15, 2026
Punjab-Weather-Update-Orange-Ale
Punjab

Punjab Weather Update: ਪੰਜਾਬ 'ਚ ਠੰਢ ਦਾ 'Orange Alert'; ਜਾਣੋ ਕਦੋਂ ਪਵੇਗਾ ਮੀਂਹ ਅਤੇ ਕਿਹੜੇ ਜ਼ਿਲ੍ਹਿਆਂ 'ਚ ਛਾਏਗੀ ਸੰਘਣੀ ਧੁੰਦ

Live Punjabi TV Bureau

ਚੰਡੀਗੜ੍ਹ, 15 ਜਨਵਰੀ: ਪੰਜਾਬ ਅਤੇ ਚੰਡੀਗੜ੍ਹ ਵਾਸੀਆਂ ਨੂੰ ਹਾਲੇ ਕੜਾਕੇ ਦੀ ਠੰਢ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੂਬੇ ਵਿੱਚ ਸੀਤ ਲਹਿਰ (Cold Wave) ਦਾ ਕਹਿਰ ਜਾਰੀ ਰਹਿਣ ਦੀ ਚੇਤਾਵਨੀ ਦਿੱਤੀ ਹੈ। ਵਿਭਾਗ ਨੇ ਅੱਜ (ਵੀਰਵਾਰ) ਲਈ ਪੰਜਾਬ ਭਰ ਵਿੱਚ ਸੰਘਣੀ ਧੁੰਦ ਅਤੇ ਠੰਢ ਨੂੰ ਲੈ ਕੇ 'ਔਰੇਂਜ ਅਲਰਟ' (Orange Alert) ਜਾਰੀ ਕੀਤਾ ਹੈ।

ਬਠਿੰਡਾ ਤੇ ਫਰੀਦਕੋਟ ਰਹੇ ਸਭ ਤੋਂ ਠੰਢੇ

ਪਿਛਲੇ 24 ਘੰਟਿਆਂ ਦੌਰਾਨ ਭਾਵੇਂ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ, ਪਰ ਫਿਰ ਵੀ ਇਹ ਆਮ ਨਾਲੋਂ ਕਾਫੀ ਹੇਠਾਂ ਚੱਲ ਰਿਹਾ ਹੈ। ਅੰਕੜਿਆਂ ਮੁਤਾਬਕ, ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਰੀਬ 6 ਡਿਗਰੀ ਅਤੇ ਰਾਤ ਦਾ ਤਾਪਮਾਨ 3 ਡਿਗਰੀ ਘੱਟ ਹੈ। ਬੁੱਧਵਾਰ ਨੂੰ ਬਠਿੰਡਾ ਅਤੇ ਫਰੀਦਕੋਟ ਸੂਬੇ ਦੇ ਸਭ ਤੋਂ ਠੰਢੇ ਸ਼ਹਿਰ ਰਹੇ, ਜਿੱਥੇ ਪਾਰਾ ਲੁੜਕ ਕੇ 3.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਕਦੋਂ ਪਵੇਗਾ ਮੀਂਹ?

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ, 17 ਜਨਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਰ ਇਸ ਤੋਂ ਬਾਅਦ ਮੌਸਮ ਕਰਵਟ ਲਵੇਗਾ। ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ 18 ਤੋਂ 20 ਜਨਵਰੀ ਦਰਮਿਆਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਅਗਲੇ ਹਫਤੇ ਗੜੇਮਾਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਆਉਣ ਵਾਲੇ 5 ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 3 ਤੋਂ 5 ਡਿਗਰੀ ਤੱਕ ਵਧ ਸਕਦਾ ਹੈ।

ਅੱਜ ਇਨ੍ਹਾਂ 7 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ

ਵਿਭਾਗ ਨੇ ਅੱਜ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਕਪੂਰਥਲਾ ਅਤੇ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਰਗੇ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਹੱਡ ਚੀਰਵੀਂ ਠੰਢ (Cold Wave) ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Punjab Weather Update Orange Alert Of Cold In Punjab Know When It Will Rain And Which Districts Will Be Covered In Dense Fog

local advertisement banners
Comments


Recommended News
Popular Posts
Just Now