February 8, 2025

Admin / Politics
ਲਾਈਵ ਪੰਜਾਬੀ ਟੀਵੀ ਬਿਊਰੋ : ਦਿੱਲੀ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਚੋਣ ਹਾਰ ਗਏ ਹਨ। 'ਆਪ' ਦੇ ਹੋਰ ਵੱਡੇ ਚਿਹਰੇ ਵੀ ਚੋਣਾਂ 'ਚ ਪਛੜਦੇ ਨਜ਼ਰ ਆ ਰਹੇ ਹਨ। ਜਿਸ ਵਿਚ ਸਤੇਂਦਰ ਜੈਨ, ਸੋਮਨਾਥ ਭਾਰਤੀ, ਸੌਰਭ ਭਾਰਦਵਾਜ, ਅਮਾਨਤੁੱਲਾ ਖਾਨ ਅਤੇ ਅਵਧ ਓਝਾ ਦੇ ਨਾਂ ਸ਼ਾਮਲ ਹਨ। ਭਾਜਪਾ 27 ਸਾਲਾਂ ਬਾਅਦ ਦਿੱਲੀ ਵਿਧਾਨ ਸਭਾ ਵਿੱਚ ਵਾਪਸੀ ਕਰ ਰਹੀ ਹੈ।
3182 ਵੋਟਾਂ ਨਾਲ ਹਾਰਿਆ
ਨਵੀਂ ਦਿੱਲੀ ਵਿਧਾਨ ਸਭਾ ਸੀਟ 'ਤੇ ਭਾਜਪਾ ਨੇ ਕੇਜਰੀਵਾਲ ਦੇ ਖਿਲਾਫ ਪ੍ਰਵੇਸ਼ ਵਰਮਾ ਨੂੰ ਮੈਦਾਨ 'ਚ ਉਤਾਰਿਆ ਸੀ। ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਨੂੰ 3182 ਵੋਟਾਂ ਨਾਲ ਹਰਾਇਆ। ਜਦਕਿ ਮਨੀਸ਼ ਸਿਸੋਦੀਆ 600 ਵੋਟਾਂ ਨਾਲ ਹਾਰ ਗਏ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਭਾਜਪਾ 46 ਸੀਟਾਂ 'ਤੇ ਅੱਗੇ ਹੈ।
ਆਤਿਸ਼ੀ ਸੀਟ ਬਚਾਉਣ ਵਿਚ ਕਾਮਯਾਬ ਰਹੀ
ਜਿੱਥੇ 'ਆਪ' ਦੇ ਵੱਡੇ ਚਿਹਰੇ ਚੋਣਾਂ 'ਚ ਹਾਰ ਦਾ ਸਾਹਮਣਾ ਕਰ ਰਹੇ ਹਨ। ਉਥੇ ਹੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਆਪਣੀ ਸੀਟ ਬਚਾਉਣ 'ਚ ਸਫਲ ਰਹੀ ਹੈ ਅਤੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਰਮੇਸ਼ ਬਿਧੂੜੀ ਨੂੰ 989 ਵੋਟਾਂ ਨਾਲ ਹਰਾਇਆ ਹੈ। ਜਦਕਿ ਕਾਂਗਰਸ ਦੀ ਅਲਕਾ ਲਾਂਬਾ ਤੀਜੇ ਸਥਾਨ 'ਤੇ ਰਹੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ
ਕੇਜਰੀਵਾਲ ਨੂੰ ਹਰਾਉਣ ਤੋਂ ਬਾਅਦ ਪ੍ਰਵੇਸ਼ ਵਰਮਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਘਰ ਰਵਾਨਾ ਹੋ ਗਏ ਹਨ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਭਾਜਪਾ ਉਨ੍ਹਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਸਕਦੀ ਹੈ। ਪਿਛਲੀਆਂ ਚੋਣਾਂ (2020) ਦੇ ਮੁਕਾਬਲੇ ਭਾਜਪਾ ਨੇ ਆਪਣੇ ਵੋਟ ਸ਼ੇਅਰ ਵਿੱਚ 9% ਤੋਂ ਵੱਧ ਦਾ ਵਾਧਾ ਕੀਤਾ ਹੈ।
Delhi Election Results Kejriwal Sisodia Lose BJP Returns To Delhi After 27 Years
