Jalandhar Schools Threat : ਪੁਲਿਸ ਕਮਿਸ਼ਨਰ ਅਤੇ DC ਨੇ ਸੰਭਾਲਿਆ ਮੋਰਚਾ, Press Conference ਕਰ ਦਿੱਤੀ Update     Raja Warring ਪਹੁੰਚੇ High Court, ਪੜ੍ਹੋ ਕੀ ਹੈ ਪੂਰਾ ਮਾਮਲਾ    Punjab-Haryana High Court ਦੇ ਵਕੀਲਾਂ ਨੇ ਕੀਤਾ ਹੜਤਾਲ ਦਾ ਐਲਾਨ, ਪੜ੍ਹੋ ਪੂਰੀ ਖ਼ਬਰ     ਵੱਡੀ ਖ਼ਬਰ : ਜਲੰਧਰ ਦੇ ਮਸ਼ਹੂਰ ਸਕੂਲ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ/ਮਕੀ    ਵੱਡੀ ਖ਼ਬਰ : ਪੰਜਾਬ 'ਚ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ    ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ, 18 ਜ਼ਿਲ੍ਹਿਆਂ ਲਈ ਯੈਲੋ ਚੇਤਾਵਨੀ ਜਾਰੀ    ਪੰਜਾਬ ਭਾਜਪਾ ਨੇਤਾ Manpreet Badal ਦੀ ਧੀ ਦੀ ਹੋਈ ਮੰਗਣੀ, ਜੰਮੂ ਦੇ ਸ਼ਾਹੀ ਡੋਗਰਾ ਘਰਾਣੇ ਨਾਲ ਜੁੜਿਆ ਰਿਸ਼ਤਾ    Holiday Breaking : ਪੰਜਾਬ 'ਚ ਅੱਜ ਹੋ ਗਿਆ ਛੁੱਟੀ ਦਾ ਐਲਾਨ, Notification ਜਾਰੀ     ਪੰਜਾਬ 'ਚ 5 ਥਾਵਾਂ 'ਤੇ 16 ਦਸੰਬਰ ਨੂੰ ਮੁੜ ਪੈਣਗੀਆਂ ਵੋਟਾਂ    Sangeeta Barooah Pisharoty ਨੇ ਰਚਿਆ ਇਤਿਹਾਸ, ਬਣੀ Press Club Of India ਦੀ ਪਹਿਲੀ ਮਹਿਲਾ ਪ੍ਰਧਾਨ   
ਪੰਜਾਬ 'ਚ AAP ਨੂੰ ਝਟਕਾ : ਮੁੜ ਕਾਂਗਰਸੀ ਬਣਿਆ ਦਲਬੀਰ ਸਿੰਘ ਗੋਲਡੀ, ਭੁਪੇਸ਼ ਬਘੇਲ ਨੇ ਕਰਵਾਈ ਘਰ ਵਾਪਸੀ
April 12, 2025
AAP-Suffers-Setback-In-Punjab-Da

Admin / Politics

ਲਾਈਵ ਪੰਜਾਬੀ ਟੀਵੀ ਬਿਊਰੋ : ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਵਿਚ ਵਾਪਸੀ ਕੀਤੀ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਗੋਲਡੀ ਨੇ ਹਾਲੀਆ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਲਈ ਪ੍ਰਚਾਰ ਵੀ ਕੀਤਾ ਸੀ। ਹਾਲਾਂਕਿ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ 'ਤੇ ਇਤਰਾਜ਼ ਜਤਾਇਆ ਸੀ।

ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਘਰ ਵਾਪਸੀ ਹੋ ਗਈ ਹੈ। ਉਹਨਾਂ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣਾਂ ਵੇਲੇ ਗੋਲਡੀ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਲਈ ਵੀ ਗਿੱਦੜਵਾੜਾ ਵਿਚ ਚੋਣ ਪ੍ਰਚਾਰ ਕੀਤਾ ਸੀ। ਪਰ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਗੋਲਡੀ ਦੀ ਹੁਣ ਕਾਂਗਰਸ ਵਿਚ ਕੋਈ ਥਾਂ ਨਹੀਂ ਹੈ। ਇਸ ਤੋਂ ਪਹਿਲਾਂ ਦਲਬੀਰ ਸਿੰਘ ਗੋਲਡੀ ਲੁਧਿਆਣਾ ਵਿੱਚ ਸਾਬਕਾ ਮੰਤਰੀ ਅਤੇ ਲੁਧਿਆਣਾ ਪੱਛਮੀ ਤੋ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਲਈ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਸਨ।


ਸੂਬਾ ਪ੍ਰਧਾਨ ਨੇ ਕੀਤਾ ਸਵਾਗਤ

ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੋਲਡੀ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਛੋਟੇ ਭਰਾ ਦਲਵੀਰ ਗੋਲਡੀ ਦਾ ਪਾਰਟੀ ਵਿੱਚ ਦਿਲੋਂ ਸਵਾਗਤ ਕਰਦੇ ਹਾਂ। ਅੱਜ ਉਨ੍ਹਾਂ ਨੇ ਰਸਮੀ ਤੌਰ 'ਤੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।


ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' 'ਚ ਕੀਤਾ ਸੀ ਸ਼ਾਮਲ


ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ-2024 ਦੌਰਾਨ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸੀਐੱਮ ਭਗਵੰਤ ਮਾਨ ਨੇ ਖੁਦ ਗੋਲਡੀ ਨੂੰ 'ਆਪ' 'ਚ ਜੁਆਇੰਨ ਕਰਵਾਇਆ ਸੀ । ਪਰ ਹੁਣ ਭੁਪੇਸ਼ ਬਘੇਲ ਨੇ ਗੋਲਡੀ ਨੂੰ ਮੁੜ ਕਾਂਗਰਸੀ ਬਣਾ ਦਿੱਤਾ ਹੈ। ਇਸਦਾ ਮਤਲਬ ਹੈ ਕਿ ਬਘੇਲ ਨੇ ਗੋਲਡੀ ਨੂੰ ਕਾਂਗਰਸ ਵਿੱਚ ਦੁਬਾਰਾ ਸ਼ਾਮਲ ਕਰਵਾ ਲਿਆ ਹੈ। ਕਾਂਗਰਸ ਵਿਚ ਦੁਬਾਰਾ ਸ਼ਾਮਲ ਹੋਣ ਤੋਂ ਬਾਅਦ ਦਲਵੀਰ ਗੋਲਡੀ ਨੇ ਕਿਹਾ ਕਿ ਇਹ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ, ਪਰ ਗਲਤੀਆਂ ਵਾਰ-ਵਾਰ ਨਹੀਂ ਹੁੰਦੀਆਂ।


AAP Suffers Setback In Punjab Dalbir Singh Goldy Joins Congress Again Bhupesh Baghel Returns Home

local advertisement banners
Comments


Recommended News
Popular Posts
Just Now